ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- 32 ਸਾਲਾ ਸਿੱਖ ਵਕੀਲ ਨਵਰਾਜ ਰਾਏ ਨੇ ਕੇਰਨ ਕਾਊਂਟੀ ਵਿੱਚ ਅਸਥਾਈ ਜੱਜ ਵਜੋਂ ਸਹੁੰ ਚੁੱਕੀ। ਉਨਾਂ ਦੀ ਨਿਯੁਕਤੀ ਕੇਸਾਂ ਦੀ ਗਿਣਤੀ ਵਧਣ ਕਾਰਨ ਵਿਸ਼ੇਸ਼ ਕੇਸਾਂ ਦੀ ਸੁਣਵਾਈ ਲਈ ਕੀਤੀ ਗਈ ਹੈ। ਰਾਏ ਤੋਂ ਪਹਿਲਾਂ 23 ਵਕੀਲ ਆਰਜੀ ਜੱਜ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਰਾਏ ਭਾਰਤੀ ਮਾਪਿਆਂ ਦਾ ਪੁੱਤਰ ਹੈ ਜੋ ਲਾਸ ਏਂਜਲਸ ਵਿੱਚ ਪੈਦਾ ਹੋਇਆ ਸੀ। ਉਸ ਨੇ ਗਰੈਜੂਏਸ਼ਨ ਸਟਾਕਡੇਲ ਹਾਈ ਸਕੂਲ ਤੋਂ ਕੀਤੀ ਸੀ ਤੇ ਯੁਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ । ਰਾਏ ਨੇ ਕਿਹਾ ਕਿ ਮੇਰੀ ਨਿਯੁਕਤੀ ਨਾ ਕੇਵਲ ਸਿੱਖ ਤੇ ਪੰਜਾਬੀ ਭਾਈਚਾਰੇ ਲਈ ਬਲ ਕਿ ਕੇਰਨ ਕਾਊਂਟੀ ਦੇ ਹਰ ਵਿਅਕਤੀ ਲਈ ਸੁਨੇਹਾ ਹੈ ਕਿ ਇਹ ਧਰਤੀ ਹਰ ਇਕ ਨੂੰ ਵਿਕਾਸ ਦਾ ਮੌਕਾ ਦਿੰੰਦੀ ਹੈ ਤੇ ਇਥੇ ਕੁਝ ਵੀ ਅਸੰਭਵ ਨਹੀਂ ਹੈ।