ਗੁਰਪਤਵੰਤ ਪੰਨੂ ਦੇ ਗੁਆਂਢੀ ਘਰ ’ਚ ਲੱਗੀ ਅੱਗ, 5 ਲੱਖ ਡਾਲਰ ਦਾ ਨੁਕਸਾਨ

ਕੈਨੇਡਾ ਦੇ ਓਕਵਿਲੇ ਸਥਿਤ ਇਕ ਘਰ ਨੂੰ ਰਹੱਸਮਈ ਤਰੀਕੇ ਨਾਲ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਘਰ ਵਿਚ ਖੜ੍ਹੀਆਂ ਕਈ ਮਹਿੰਗੀਆਂ ਸਪੋਰਟਸ ਕਾਰਾਂ ਸਮੇਤ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ 5 ਲੱਖ ਡਾਲਰ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਏ।

Update: 2024-09-08 11:55 GMT

ਓਕਵਿਲੇ : ਕੈਨੇਡਾ ਦੇ ਓਕਵਿਲੇ ਵਿਖੇ ਭਾਰਤ ਵਿਰੁੱਧ ਵਿਵਾਦਤ ਬਿਆਨ ਦੇਣ ਵਾਲੇ ਗੁਰਪਤਵੰਤ ਸਿੰਘ ਪੰਨੂ ਦੇ ਗੁਆਂਢ ਵਿਚ ਸਥਿਤ ਇਕ ਘਰ ਨੂੰ ਭਿਆਨਕ ਅੱਗ ਲੱਗ ਈ। ਪੰਨੂੰ ਸਮਰਥਕਾਂ ਮੁਤਾਬਕ ਇਸ ਵਿਚ ਪੰਨੂੰ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਪਰ ਉਹ ਬਚ ਗਏ ਕਿਉਂਕਿ ਇਹ ਘਰ ਪੰਨੂੰ ਦੇ ਗੁਆਂਢ ਵਿਚ ਸਥਿਤ ਐ ਅਤੇ ਇਸ ਦੌਰਾਨ ਕਈ ਹਾਈ ਐਂਡ ਸਪੋਰਟਸ ਕਾਰਾਂ ਸੜ ਕੇ ਸੁਆਹ ਹੋ ਗਈਆਂ। 

ਕੈਨੇਡਾ ਦੇ ਓਕਵਿਲੇ ਸਥਿਤ ਇਕ ਘਰ ਨੂੰ ਰਹੱਸਮਈ ਤਰੀਕੇ ਨਾਲ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਘਰ ਵਿਚ ਖੜ੍ਹੀਆਂ ਕਈ ਮਹਿੰਗੀਆਂ ਸਪੋਰਟਸ ਕਾਰਾਂ ਸਮੇਤ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ 5 ਲੱਖ ਡਾਲਰ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਏ। ਇਹ ਘਰ ਇਸ ਕਰਕੇ ਵੀ ਜ਼ਿਆਦਾ ਚਰਚਾ ਵਿਚ ਆਇਆ ਹੋਇਆ ਏ ਕਿਉਂਕਿ ਇਹ ਖ਼ਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਰਿਹਾਇਸ਼ ਦੇ ਨੇੜੇ ਸਥਿਤ ਐ। ਅੱਗ ਲੱਗਣ ਤੋਂ ਬਾਅਦ ਘਰ ਵਿਚ ਮੌਜੂਦ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਸਥਾਨਕ ਮੀਡੀਆ ਮੁਤਾਬਕ ਪੈਰਾਮੈਡਿਕਸ ਨੇ ਦੋ ਵਿਅਕਤੀਆਂ ਨੂੰ ਜ਼ਿਆਦਾ ਧੂੰਆਂ ਚੜ੍ਹਨ ਦੇ ਕਾਰਨ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਪਰ ਉਨ੍ਹਾਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਐ। ਕੁੱਝ ਦਿਨ ਪਹਿਲਾਂ ਹੀ ਗੁਰਪਤਵੰਤ ਪੰਨੂ ਨੇ ਅਮਰੀਕਾ ਵਿਚ ਹਿੰਦੂ ਸੰਗਠਨਾ ਦੇ ਖ਼ਿਲਾਫ਼ ਧਮਕੀਆਂ ਦਿੱਤੀਆਂ ਸੀ। ਪੰਨੂ ਨੇ ਵਿਸ਼ੇਸ਼ ਤੌਰ ’ਤੇ ਨਸਾਊ ਕੋਲੀਜ਼ੀਅਨ ਵਿਚ 22 ਸਤੰਬਰ ਨੂੰ ਪੀਐਮ ਮੋਦੀ ਦੇ ਸ਼ਾਮਲ ਹੋਣ ਨੂੰ ਲੈ ਕੇ ਕਾਫ਼ੀ ਕੁੱਝ ਬੋਲਿਆ ਸੀ।

ਇੱਥੋਂ ਤੱਕ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਾਰਗੈੱਟ ਵੀ ਦੱਸਿਆ ਸੀ। ਗੁਰਪਤਵੰਤ ਪੰਨੂ ਇਸ ਤੋਂ ਪਹਿਲਾਂ ਵੀ ਕਈ ਵਾਰ ਸ਼ਰ੍ਹੇਆਮ ਭਾਰਤੀਆਂ ਅਤੇ ਭਾਰਤ ਸਰਕਾਰ ਨੂੰ ਧਮਕੀਆਂ ਦਿੰਦਾ ਰਹਿੰਦਾ ਏ ਪਰ ਅਮਰੀਕਾ ਦੀ ਸਰਕਾਰ ਉਸ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰਦੀ। ਉਹ ਓਕਵਿਲੇ ਵਿਚ ਰਹਿਣ ਵਾਲਾ ਇਕ ਕੈਨੇਡੀਅਨ ਵਕੀਲ ਐ, ਜੋ ਮੁੱਖ ਤੌਰ ’ਤੇ ਅਮਰੀਕਾ ਵਿਚ ਪ੍ਰੈਕਟਿਸ ਕਰਦਾ ਏ।

ਜਾਣਕਾਰੀ ਅਨੁਸਾਰ ਅੱਗ ਲੱਗਣ ਦੇ ਕਾਰਨ ਪੰਨੂ ਦੇ ਘਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਸਥਾਨਕ ਅਧਿਕਾਰੀ ਸਾਰੇ ਐਂਗਲ ਤੋਂ ਹਾਦਸੇ ਦੀ ਜਾਂਚ ਕਰ ਰਹੇ ਨੇ। ਇਕ ਸੰਭਾਵਨਾ ਇਹ ਵੀ ਜਤਾਈ ਜਾ ਰਹੀ ਐ ਕਿ ਅੱਗ ਘਰ ਵਿਚ ਜਾਣਬੁੱਝ ਕੇ ਲਗਾਈ ਗਈ ਅਤੇ ਗਲਤ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਪੀਐਮ ਮੋਦੀ ਦੀ ਯਾਤਰਾ ਨੂੰ ਦੇਖਦਿਆਂ ਭਾਰਤ ਵਿਰੋਧੀ ਤਾਕਤਾਂ ਇਕੱਠੀਆਂ ਹੋਣ ਲੱਗੀਆਂ ਨੇ।


Tags:    

Similar News