ਦਫਤਰ 'ਚ ਬੈਠ ਕੇ ਪੀਓ ਸ਼ਰਾਬ, ਹੈਂਗਓਵਰ ਹੋਣ 'ਤੇ ਮਿਲੇਗੀ ਛੁੱਟੀ
ਕੰਪਨੀ ਵੱਲੋਂ ਆਪਣੇ ਵਰਕਰਾਂ ਲਈ ਖਾਸ ਆਫਰ ਕੱਢੀ ਗਈ ਹੈ। ਕੰਮ ਦੌਰਾਨ ਇਹ ਕੰਪਨੀ ਆਪਣੇ ਕਰਮਚਾਰੀਆਂ ਨੂੰ ਸ਼ਰਾਬ ਪੀਣ ਲਈ ਮਨਾ ਨਹੀਂ ਕਰਦੀ ਸਗੋਂ ਸ਼ਰਾਬ ਪੀਣ ਤੇ ਜਦੋਂ ਹੈਂਗਓਵਰ ਹੋ ਜਾਵੇ ਤਾਂ ਉਲਟਾ ਕੰਪਨੀ ਦੇ ਵੱਲੋਂ ਛੁੱਟੀ ਦੇ ਦਿੱਤੀ ਜਾਂਦੀ ਹੈ ਤਾਂ ਜੋ ਕਰਮਚਾਰੀਆਂ ਨੂੰ ਕੋਈ ਦਿੱਕਤ ਨਾ ਹੋਵੇ।
ਜਾਪਾਨ, ਕਵਿਤਾ : ਕੰਪਨੀ ਵੱਲੋਂ ਆਪਣੇ ਵਰਕਰਾਂ ਲਈ ਖਾਸ ਆਫਰ ਕੱਢੀ ਗਈ ਹੈ। ਕੰਮ ਦੌਰਾਨ ਇਹ ਕੰਪਨੀ ਆਪਣੇ ਕਰਮਚਾਰੀਆਂ ਨੂੰ ਸ਼ਰਾਬ ਪੀਣ ਲਈ ਮਨਾ ਨਹੀਂ ਕਰਦੀ ਸਗੋਂ ਸ਼ਰਾਬ ਪੀਣ ਤੇ ਜਦੋਂ ਹੈਂਗਓਵਰ ਹੋ ਜਾਵੇ ਤਾਂ ਉਲਟਾ ਕੰਪਨੀ ਦੇ ਵੱਲੋਂ ਛੁੱਟੀ ਦੇ ਦਿੱਤੀ ਜਾਂਦੀ ਹੈ ਤਾਂ ਜੋ ਕਰਮਚਾਰੀਆਂ ਨੂੰ ਕੋਈ ਦਿੱਕਤ ਨਾ ਹੋਵੇ। ਇਹ ਖਬਰ ਸੁਣ ਕੇ ਸ਼ਾਇਦ ਤੁਹਾਨੂੰ ਹੈਰਾਨਗੀ ਹੋ ਰਹੀ ਹੋਵੋਗੀ। ਪਰ ਇਹ ਖਾਸ ਓਫਰ ਤਾਂ ਕੱਢਿਆ ਗਿਆ ਹੈ ਤਾਂ ਜੋ ਕਰਮਾਚੀਰ ਖੁਸ਼ ਵੀ ਰਹਿਣ ਅਤੇ ਹੋਰ ਵੀ ਲੋਕ ਓਨਾਂ ਦੀ ਕੰਪਨੀ ਨੂੰ ਜੁਆਈਨ ਕਰਨ। ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਤੁਹਾਨੂੰ ਅਜਿਹੀ ਕੋਈ ਖਬਰ ਪੜਨ ਨੂੰ ਮਿਲੀ ਹੋਵੇ ਕਿ ਕੋਈ ਕੰਪਨੀ ਅਜਿਹੀ ਆਫਰ ਕਿਵੇਂ ਦੇ ਸਕਦੀ ਹੈ। ਕਿਉਂਕਿ ਹੁਣ ਤੱਕ ਤਾਂ ਵਰਕਰਾਂ ਨੂੰ ਸੈਲਰੀ ਚ ਵਾਧਾ ਜਾਂ ਪ੍ਰਮੋਸ਼ਨ ਦੇ ਜ਼ਰੀਏ ਖੁਸ਼ ਕੀਤਾ ਜਾਂਦਾ ਸੀ।
ਦਰਅਸਲ ਜਾਪਾਨ ਦੀ ਇਕ ਕੰਪਨੀ ਆਪਣੇ ਕਰਮਚਾਰੀਆਂ ਨੂੰ ਖੁਸ਼ ਰੱਖਣ ਲਈ ਇੱਕ ਸ਼ਾਨਦਾਰ ਆਫਰ ਦੇ ਰਹੀ ਹੈ। ਓਸਾਕਾ ਸਥਿਤ ਟਰੱਸਟ ਰਿੰਗ ਕੰਪਨੀ ਕਰਮਚਾਰੀਆਂ ਨੂੰ ਕੰਮ ਦੌਰਾਨ ਸ਼ਰਾਬ ਪੀਣ ਅਤੇ ਹੈਂਗਓਵਰ ਛੁੱਟੀ ਦੇ ਰਹੀ ਹੈ। ਅਜਿਹਾ ਕਰਨ ਦਾ ਉਦੇਸ਼ ਨਵੇਂ ਭਰਤੀਆਂ ਨੂੰ ਆਕਰਸ਼ਿਤ ਕਰਨਾ ਅਤੇ ਦਫ਼ਤਰ ਵਿੱਚ ਇੱਕ ਆਰਾਮਦਾਇਕ ਮਾਹੌਲ ਬਣਾਉਣਾ ਹੈ।
ਜ਼ਿਆਦਾਤਰ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਚੰਗੀ ਤਨਖਾਹ ਅਤੇ ਵਾਧੇ ਦੀ ਪੇਸ਼ਕਸ਼ ਕਰਦੀਆਂ ਹਨ, ਪਰ ਇਸ ਜਾਪਾਨੀ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਖੁਸ਼ ਕਰਨ ਲਈ ਇੱਕ ਵੱਖਰਾ ਤਰੀਕਾ ਚੁਣਿਆ ਹੈ। ਕੰਪਨੀ ਕੰਮ ਦੇ ਸਮੇਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪੀਣ ਵਾਲੇ ਪਦਾਰਥ ਪ੍ਰਦਾਨ ਕਰਦੀ ਹੈ। ਟਰੱਸਟ ਰਿੰਗ ਕਰਮਚਾਰੀਆਂ ਨੂੰ 2-3 ਘੰਟੇ ਦੀ ਹੈਂਗਓਵਰ ਛੁੱਟੀ ਵੀ ਦਿੰਦੀ ਹੈ। ਟਰੱਸਟ ਰਿੰਗ ਦੇ ਸੀਈਓ ਨੇ ਕਿਹਾ ਕਿ ਕੰਪਨੀ ਇੱਕ ਵਿਲੱਖਣ ਅਤੇ ਆਨੰਦਦਾਇਕ ਮਾਹੌਲ ਬਣਾਉਣ ‘ਤੇ ਕੇਂਦ੍ਰਿਤ ਹੈ। ਅਸੀਂ ਤਨਖਾਹ ‘ਤੇ ਮੁਕਾਬਲਾ ਨਹੀਂ ਕਰ ਸਕਦੇ, ਪਰ ਅਸੀਂ ਇੱਕ ਮਜ਼ੇਦਾਰ ਅਤੇ ਆਰਾਮਦਾਇਕ ਵਾਤਾਵਰਣ ਪ੍ਰਦਾਨ ਕਰ ਸਕਦੇ ਹਾਂ ਜੋ ਲੋਕ ਸਾਡੇ ਨਾਲ ਬਣੇ ਰਹਿਣਾ ਚਾਹੁੰਦੇ ਹਨ।
ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਕੰਪਨੀ ਦੀ ਸ਼ੁਰੂਆਤੀ ਤਨਖਾਹ ਲਗਭਗ 1 ਲੱਖ 27 ਹਜ਼ਾਰ ਰੁਪਏ ਹੈ। ਕਰਮਚਾਰੀਆਂ ਨੂੰ 20 ਘੰਟੇ ਦੇ Overtime ਲਈ ਵੀ ਮੁਆਵਜ਼ਾ ਦਿੱਤਾ ਜਾਂਦਾ ਹੈ। ਲਚਕਦਾਰ ਕੰਮ ਸੱਭਿਆਚਾਰ ਅਤੇ ਵਾਧੂ ਭੱਤਿਆਂ ਦਾ ਇਹ ਸੁਮੇਲ ਕੁਝ ਕਰਮਚਾਰੀ ਅਜਿਹੀ ਨੌਕਰੀ ਵਿੱਚ ਚਾਹੁੰਦੇ ਹਨ ਜੋ ਦਫ਼ਤਰ ਵਿੱਚ ਦਿਨ ਦਾ ਆਨੰਦ ਲੈਣ ਲਈ ਇੱਕ ਨਵਾਂ ਤਰੀਕਾ ਪੇਸ਼ ਕਰਦੀ ਹੈ।
ਇਸੇ ਖਬਰ ਉੱਤੇ ਲੋਕਾਂ ਦੇ ਨਜ਼ਰੀਏ ਦੀ ਗੱਲ ਕਰੀਏ ਤਾਂ ਕੁਝ ਲੋਕਾਂ ਨੂੰ ਇਹ ਔਫਰ ਕਿਸੇ ਸੁਪਣੇ ਵਰਗਾ ਲੱਗ ਰਿਹਾ ਹੈ। ਦਿਨ ਭਰ ਕੰਮ ਕਰਨ ਤੋਂ ਬਾਅਦ ਫਰੀ ਵਿੱਚ ਸ਼ਰਾਬ ਤੇ ਅਗਲੀ ਸਵੇਰ ਹੈਂਗਓਵਰ ਦੀ ਚਿੰਤਾ ਨਹੀਂ ਕਿਉਂਕਿ ਛੁੱਟੀ ਤਾਂ ਮਿਲ ਹੀ ਜਾਵੇਗੀ ਅਤੇ ਕਈਆਂ ਨੂੰ ਇਹ ਓਫਰ ਵਧੀਆ ਨਹੀੰ ਲੱਗਿਆ ਕਿ ਇਸ ਤਰੀਕੇ ਨਾਲ ਤਾਂ ਸ਼ਰਾਬ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਖੈਰ ਤੁਹਾਡੀ ਰਾਏ ਕੀ ਹੈ ਇਸ ਕੰਪਨੀ ਵੱਲੋਂ ਦਿੱਤੀ ਗਈ ਇਸ ਓਫਰ ਬਾਰੇ ਕੁਮੈਂਟ ਵਿੱਚ ਜ਼ਰੂਰ ਦੱਸਿਓ। ਐਂਟਰਟੇਨਮੈਂਟ, ਸਪੋਰਟਸ ਤੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਦੀਆਂ ਖਬਰਾਂ ਲਈ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ