ਹੱਮਾਸ ਦੀ ਸੁਰੰਗ ’ਚੋਂ ਮਿਲੀਆਂ 6 ਇਜ਼ਰਾਈਲੀ ਬੰਦੀਆਂ ਦੀਆਂ ਲਾਸ਼ਾਂ

ਇਜ਼ਰਾਇਲ ਵੱਲੋਂ ਗਾਜ਼ਾ ਦੇ ਰਾਫ਼ਾ ਵਿਚ ਹੱਮਾਸ ਦੀਆਂ ਸੁਰੰਗਾਂ ਤੋਂ 6 ਬੰਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਇਕ ਰਿਪੋਰਟ ਮੁਤਾਬਕ ਇਜ਼ਰਾਈਲੀ ਫ਼ੌਜ ਨੇ ਦੱਸਿਆ ਕਿ ਫ਼ੌਜੀਆਂ ਦੇ ਉਥੇ ਪਹੁੰਚਣ ਤੋਂ ਕੁੱਝ ਦੇਰ ਪਹਿਲਾਂ ਹੀ ਹੱਮਾਸ ਨੇ ਇਨ੍ਹਾਂ ਬੰਦੀਆਂ ਦੀ ਹੱਤਿਆ ਕੀਤੀ ਸੀ।

Update: 2024-09-01 13:01 GMT

ਗਾਜ਼ਾ : ਇਜ਼ਰਾਇਲ ਵੱਲੋਂ ਗਾਜ਼ਾ ਦੇ ਰਾਫ਼ਾ ਵਿਚ ਹੱਮਾਸ ਦੀਆਂ ਸੁਰੰਗਾਂ ਤੋਂ 6 ਬੰਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਇਕ ਰਿਪੋਰਟ ਮੁਤਾਬਕ ਇਜ਼ਰਾਈਲੀ ਫ਼ੌਜ ਨੇ ਦੱਸਿਆ ਕਿ ਫ਼ੌਜੀਆਂ ਦੇ ਉਥੇ ਪਹੁੰਚਣ ਤੋਂ ਕੁੱਝ ਦੇਰ ਪਹਿਲਾਂ ਹੀ ਹੱਮਾਸ ਨੇ ਇਨ੍ਹਾਂ ਬੰਦੀਆਂ ਦੀ ਹੱਤਿਆ ਕੀਤੀ ਸੀ। ਮਾਰੇ ਗਏ ਬੰਦੀਆਂ ਵਿਚ 23 ਸਾਲਾਂ ਦਾ ਅਮਰੀਕੀ ਮੂਲ ਦਾ ਇਜ਼ਰਾਈਲੀ ਵਿਅਕਤੀ ਹੇਰਸ਼ ਗੋਲਡਬਰਗ ਵੀ ਸ਼ਾਮਲ ਐ।

ਫਿਲਸਤੀਨ ਵਿਚ ਹੱਮਾਸ ਦੀਆਂ ਸੁਰੰਗਾਂ ਤੋਂ ਇਜ਼ਰਾਈਲੀ ਫ਼ੌਜ ਵੱਲੋਂ 6 ਬੰਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ, ਜਿਨ੍ਹਾਂ ਨੂੰ ਇਜ਼ਰਾਈਲੀ ਫ਼ੌਜ ਦੇ ਪਹੁੰਚਣ ਤੋਂ ਕੁੱਝ ਸਮਾਂ ਪਹਿਲਾਂ ਹੀ ਮਾਰਿਆ ਗਿਆ ਸੀ। ਜਾਣਕਾਰੀ ਅਨੁਸਾਰ ਇਜ਼ਰਾਈਲੀ ਫ਼ੌਜ ਨੂੰ ਇਸ ਇਲਾਕੇ ਵਿਚ ਬੰਦੀਆਂ ਦੇ ਮੌਜੂਦ ਹੋਣ ਦੀ ਖ਼ਬਰ ਮਿਲੀ ਸੀ, ਜਿਸ ਕਰਕੇ ਫ਼ੌਜ ਵੱਲੋਂ ਇਸ ਇਲਾਕੇ ਵਿਚ ਛਾਪੇਮਾਰੀ ਕੀਤੀ ਗਈ ਪਰ ਜਿਵੇਂ ਹੀ ਇਜ਼ਰਾਈਲੀ ਫ਼ੌਜ ਇਕ ਸੁਰੰਗ ਵਿਚ ਦਾਖ਼ਲ ਹੋਈ ਤਾਂ ਉਥੇ ਛੇ ਬੰਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਹੱਤਿਆ ਕੁੱਝ ਸਮਾਂ ਪਹਿਲਾਂ ਹੀ ਕੀਤੀ ਗਈ ਸੀ।

ਜਾਣਕਾਰੀ ਅਨੁਸਾਰ ਇਨ੍ਹਾਂ ਸਾਰੇ ਇਜ਼ਰਾਈਲੀ ਬੰਦੀਆਂ ਨੂੰ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਕਿਬੁਤਜ਼ ਬੀਰੀ ਇਲਾਕੇ ਤੋਂ ਅਗਵਾ ਕੀਤਾ ਗਿਆ ਸੀ। ਹੱਮਾਸ ਨੇ ਇਜ਼ਰਾਈਲ ਦੇ ਕੁੱਲ 251 ਨਾਗਰਿਕਾਂ ਨੂੰ ਬੰਦੀ ਬਣਾਇਆ ਸੀ, ਜਿਨ੍ਹਾਂ ਵਿਚੋਂ 97 ਹਾਲੇ ਵੀ ਹੱਮਾਸ ਦੀ ਕੈਦ ਵਿਚ ਨੇ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਹੋਏ ਸੀਜ਼ਫਾਇਰ ਦੌਰਾਨ 105 ਬੰਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ, ਜਦਕਿ 33 ਲੋਕਾਂ ਦੀ ਮੌਤ ਹੋ ਚੁੱਕੀ ਐ।

ਦੂਜੇ ਪਾਸੇ ਇਜ਼ਰਾਈਲ ਪਿਛਲੇ ਪੰਜ ਦਿਨਾਂ ਤੋਂ ਵੈਸਟ ਬੈਂਕ ਵਿਚ ਅਪਰੇਸ਼ਨ ਚਲਾ ਰਿਹਾ ਏ। ਤੁਲਕਾਰਮ ਅਤੇ ਜੇਨਿਨ ਸ਼ਹਿਰ ਵਿਚ ਇਜ਼ਰਾਈਲੀ ਫ਼ੌਜ ਦੀ ਰੇਡ ਵਿਚ ਹੁਣ ਤੱਕ 17 ਫਿਲਸਤੀਨੀਆਂ ਦੀ ਮੌਤ ਹੋ ਚੁੱਕੀ ਐ, ਜਿਨ੍ਹਾਂ ਵਿਚ ਫਿਲਸਤੀਨੀ ਇਸਲਾਮਿਕ ਜਿਹਾਦ ਦਾ ਇਕ ਕਮਾਂਡਰ ਵੀ ਸ਼ਾਮਲ ਐ। ਇਹ ਪਿਛਲੇ ਇਕ ਸਾਲ ਦੌਰਾਨ ਵੈਸਟ ਬੈਂਕ ਵਿਚ ਇਜ਼ਰਾਈਲੀ ਫ਼ੌਜ ਦਾ ਸਭ ਤੋਂ ਵੱਡਾ ਅਪਰੇਸ਼ਨ ਐ। ਵੈਸਟ ਬੈਂਕ ਦੀਆਂ ਸੜਕਾਂ ’ਤੇ ਬਖ਼ਤਰਬੰਦ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਨੇ। ਸਥਾਨਕ ਲੋਕਾਂ ਦਾ ਕਹਿਣਾ ਏ ਕਿ ਇਜ਼ਰਾਈਲੀ ਹਮਲਿਆਂ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਘਰਾਂ ਵਿਚ ਇੰਟਰਨੈੱਟ, ਬਿਜਲੀ ਅਤੇ ਫ਼ੋਨ ਸਰਵਿਸ ਬੰਦ ਕਰ ਦਿੱਤੀ ਗਈ ਐ, ਜਿਸ ਕਰਕੇ ਲੋਕਾਂ ਕੋਲ ਖਾਣਾ ਪਕਾਉਣ ਅਤੇ ਪੀਣ ਲਈ ਪਾਣੀ ਤੱਕ ਨਹੀਂ ਬਚਿਆ।

ਦੱਸ ਦਈਏ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਇੰਟੈਲੀਜੈਂਸ ਅਤੇ ਮਿਲਟਰੀ ਟੀਮਾਂ ਲਗਾਤਾਰ ਡ੍ਰੋਨਸ, ਸੈਟੇਲਾਈਟ ਅਤੇ ਦੂਜੇ ਤਰੀਕਿਆਂ ਜ਼ਰੀਏ ਗਾਜ਼ਾ ਵਿਚ ਬੰਦੀਆਂ ਨੂੰ ਟ੍ਰੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ।

Tags:    

Similar News