ਬੋਲੀਵੀਆ : ਬੱਸ ਖੱਡ ਵਿਚ ਡਿੱਗਣ ਕਾਰਨ 31 ਮੁਸਾਫ਼ਰਾਂ ਦੀ ਮੌਤ
ਦੱਖਣੀ ਅਮਰੀਕਾ ਦੇ ਮੁਲਕ ਬੋਲੀਵੀਆ ਵਿਖੇ ਇਕ ਬੱਸ ਦੇ ਖੱਡ ਵਿਚ ਡਿੱਗਣ ਕਾਰਲ ਘੱਟੋ ਘੱਟ 31 ਮੁਸਾਫ਼ਰਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ;
ਲਾਪਾਜ਼ : ਦੱਖਣੀ ਅਮਰੀਕਾ ਦੇ ਮੁਲਕ ਬੋਲੀਵੀਆ ਵਿਖੇ ਇਕ ਬੱਸ ਦੇ ਖੱਡ ਵਿਚ ਡਿੱਗਣ ਕਾਰਲ ਘੱਟੋ ਘੱਟ 31 ਮੁਸਾਫ਼ਰਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਵਿਚ 4 ਬੱਚੇ ਵੀ ਸ਼ਾਮਲ ਹਨ। ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਬੱਸ ਪੋਟੋਸੀ ਤੋਂ ਔਰੁਰੋ ਜਾ ਰਹੀ ਜਦੋਂ ਪਹਾੜੀ ਰਾਹ ਤੋਂ ਲੰਘਦਿਆਂ ਬੇਕਾਬੂ ਹੋ ਕੇ 800 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ।
15 ਜਣਿਆਂ ਨੂੰ ਹਸਪਤਾਲ ਕਰਵਾਇਆ ਦਾਖਲ
ਟ੍ਰਾਂਸਪੋਰਟੇਸ਼ਨ ਵਿਭਾਗ ਮੁਤਾਬਕ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਹਾਦਸਾ ਵਾਪਰਿਆ ਜਦਕਿ ਮੀਡੀਆ ਰਿਪੋਰਟ ਵਿਚ ਸਟੀਰਿੰਗ ਵਿਚ ਖਰਾਬੀ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਫਿਲਹਾਲ ਬੱਸ ਵਿਚ ਸਵਾਰ ਮੁਸਾਫ਼ਰਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। ਬੋਲੀਵੀਆ ਵਿਚ ਜਾਨਲੇਵਾ ਸੜਕ ਹਾਦਸੇ ਆਮ ਗੱਲ ਹੈ ਪਰ ਮੌਜੂਦਾ ਵਰ੍ਹੇ ਵਿਚ ਇਹ ਪਹਿਲਾ ਵੱਡਾ ਹਾਦਸਾ ਵਾਪਰਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ 1 ਕਰੋੜ 20 ਲੱਖ ਦੀ ਆਬਾਦੀ ਵਾਲੇ ਮੁਲਕ ਵਿਚ ਹਰ ਸਾਲ 1,400 ਲੋਕ ਸੜਕ ਹਾਦਸਿਆਂ ਦੌਰਾਨ ਦਮ ਤੋੜ ਦਿੰਦੇ ਹਨ। ਕੁਝ ਸਮਾਂ ਪਹਿਲਾਂ ਪੋਟੋਸੀ ਨੇਡੇ ਇਕ ਹੋਰ ਬੱਸ ਦੇ ਪਲਟਣ ਕਾਰਨ 19 ਜਣਿਆਂ ਦੀ ਜਾਨ ਗਈ ਸੀ।