America ਦੇ ਏਅਰਪੋਰਟਸ ’ਤੇ ਮੰਜੇ ਡਾਹੁਣ ਲਈ ਮਜਬੂਰ Passengers

ਅਮਰੀਕਾ ਵਿਚ ਫ਼ਲਾਈਟਸ ਲਗਾਤਾਰ ਰੱਦ ਹੋਣ ਜਾਂ ਕਈ-ਕਈ ਘੰਟੇ ਦੀ ਦੇਰ ਨਾਲ ਰਵਾਨਾ ਹੋਣ ਤੋਂ ਅੱਕੇ ਮੁਸਾਫ਼ਰਾਂ ਨੇ ਹਵਾਈ ਅੱਡਿਆਂ ’ਤੇ ਹੀ ਮੰਜੇ ਡਾਹ ਲਏ

Update: 2026-03-18 12:39 GMT

ਹਿਊਸਟਨ : ਅਮਰੀਕਾ ਵਿਚ ਫ਼ਲਾਈਟਸ ਲਗਾਤਾਰ ਰੱਦ ਹੋਣ ਜਾਂ ਕਈ-ਕਈ ਘੰਟੇ ਦੀ ਦੇਰ ਨਾਲ ਰਵਾਨਾ ਹੋਣ ਤੋਂ ਅੱਕੇ ਮੁਸਾਫ਼ਰਾਂ ਨੇ ਹਵਾਈ ਅੱਡਿਆਂ ’ਤੇ ਹੀ ਮੰਜੇ ਡਾਹ ਲਏ। ਸਭ ਤੋਂ ਵੱਧ ਖਿਲਾਰਾ ਟੈਕਸਸ ਦੇ ਹਿਊਸਟਨ ਅਤੇ ਫਲੋਰੀਡਾ ਦੇ ਲੌਡਰਡੇਲ ਹਵਾਈ ਅੱਡਿਆਂ ’ਤੇ ਦੇਖਣ ਨੂੰ ਮਿਲਿਆ ਜਿਥੇ ਕਤਾਰਾਂ ਐਨੀਆਂ ਲੰਮੀਆਂ ਹੋ ਗਈਆਂ ਕਿ ਹਵਾਈ ਅੱਡੇ ਦੇ ਅੰਦਰ ਪੁੱਜਣਾ ਔਖਾ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਹਵਾਈ ਮੁਸਾਫ਼ਰਾਂ ’ਤੇ ਦੂਹਰੀ ਮਾਰ ਪੈ ਰਹੀ ਹੈ। ਇਕ ਪਾਸੇ ਡੀ.ਐਚ.ਐਸ. ਦੇ ਸ਼ਟਡਾਊਨ ਕਰ ਕੇ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਏਜੰਟਾਂ ਦੀ ਕਮੀ ਔਕੜਾਂ ਪੈਦਾ ਕਰ ਰਹੀ ਹੈ ਤਾਂ ਦੂਜੇ ਪਾਸੇ ਮੌਸਮ ਨੇ ਵੀ ਕਹਿਰ ਢਾਹ ਦਿਤਾ। ਨਿਊ ਓਰਲੀਨਜ਼ ਇੰਟਰਨੈਸ਼ਨਲ ਏਅਰਪੋਰਟ ’ਤੇ 39 ਫ਼ੀ ਸਦੀ ਸਟਾਫ਼ ਗੈਰ ਹਾਜ਼ਰ ਰਿਹਾ ਜਦਕਿ ਐਟਲਾਂਟਾ ਦੇ ਹਾਰਟਸਫ਼ੀਲਡ ਜੈਕਸਨ ਇੰਟਰਨੈਸ਼ਨਲ ਏਅਰਪੋਰਟ 0ਤੇ 37 ਫ਼ੀ ਸਦੀ ਸਟਾਫ਼ ਗਾਇਬ ਨਜ਼ਰ ਆਇਆ।

ਸ਼ਟਡਾਊਨ ਅਤੇ ਖ਼ਰਾਬ ਮੌਸਮ ਦੀ ਪਈ ਮਾਰ

ਅਮਰੀਕਾ ਦੇ ਮਿਡ ਵੈਸਟ ਰੀਜਨ ਤੋਂ ਈਸਟ ਕੋਸਟ ਤੱਕ ਪਿਛਲੇ ਦਿਨੀਂ ਮੌਸਮ ਦਾ ਮਿਜ਼ਾਜ਼ ਖਰਾਬ ਰਿਹਾ ਅਤੇ ਸ਼ਟਡਾਊਨ ਤੋਂ ਇਲਾਵਾ ਕੁਝ ਥਾਵਾਂ ’ਤੇ ਟੌਰਨੈਡੋ, ਤੂਫ਼ਾਨ ਅਤੇ ਬੇਸਬਾਲ ਦੇ ਆਕਾਰ ਵਾਲੇ ਗੜਿਆਂ ਨੇ ਲੋਕਾਂ ਅੰਦਰ ਘਬਰਾਹਟ ਪੈਦਾ ਕਰ ਦਿਤੀ। ਕਈ ਕਈ ਘੰਟੇ ਪਹਿਲਾਂ ਹਵਾਈ ਅੱਡਿਆਂ ’ਤੇ ਪੁੱਜਣ ਦੇ ਬਾਵਜੂਦ ਮੁਸਾਫ਼ਰਾਂ ਨੂੰ ਸੁਰੱਖਿਆ ਜਾਂਚ ਵਾਸਤੇ ਜੂਝਦੇ ਦੇਖੇ ਜਾ ਸਕਦੇ ਹਨ। ਜਾਰਜ ਬੁਸ਼ ਇੰਟਰਕੌਂਟੀਨੈਂਟਲ ਏਅਰਪੋਰਟ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਥੇ ਮੁਸਾਫ਼ਰਾਂ ਨੂੰ ਫਰਸ਼ ’ਤੇ ਸੌਣ ਲਈ ਮਜਬੂਰ ਹੋਣਾ ਪਿਆ। ਟਿਕਟੌਕ ਵਰਤੋਂਕਾਰ ਵੱਲੋਂ ਪੋਸਟ ਕੀਤੀ ਵੀਡੀਓ ਵਿਚ ਮੁਸਾਫ਼ਰ ਕੰਬਲਾਂ ਅਤੇ ਆਰਜ਼ੀ ਸਿਰਹਾਣਿਆਂ ਦੇ ਸਹਾਰੇ ਆਰਾਮ ਕਰਦੇ ਦੇਖੇ ਗਏ। ਇਸੇ ਦੌਰਾਨ ਹਿਊਸਟਨ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਜਦੋਂ ਮੌਸਮ ਦੀ ਖਰਾਬੀ ਕਰ ਕੇ ਹਵਾਈ ਸਫ਼ਰ ਪ੍ਰਭਾਵਤ ਹੁੰਦਾ ਹੈ ਤਾਂ ਮੁਸਾਫ਼ਰਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਏਅਰਲਾਈਨਜ਼ ਦੀ ਬਣ ਜਾਂਦੀ ਹੈ। ਜਿਥੇ ਲੋਕ ਸੁੱਤੇ ਨਜ਼ਰ ਆਏ, ਉਹ ਇਲਾਕਾ ਯੂਨਾਈਟਡ ਏਅਰਲਾਈਨਜ਼ ਨੇ ਲੀਜ਼ ’ਤੇ ਲਿਆ।

ਕਈ ਇੰਟਰਨੈਸ਼ਨਲ ਏਅਰਪੋਰਟਸ ’ਤੇ 39 ਫ਼ੀ ਸਦੀ ਸਟਾਫ਼ ਗੈਰਹਾਜ਼ਰ

ਉਧਰ ਯੂਨਾਈਟਡ ਏਅਰਲਾਈਨਜ਼ ਨੇ ਕਿਹਾ ਕਿ ਤੇਜ਼ ਹਵਾਵਾਂ ਦੇ ਮੱਦੇਨਜ਼ਰ ਹੋਟੈਲਜ਼ ਵਿਚ 700 ਤੋਂ ਵੱਧ ਕਮਰੇ ਬੁੱਕ ਕੀਤੇ ਗਏ ਪਰ ਇਸ ਦੇ ਨਾਲ ਹੀ ਹਵਾਈ ਅੱਡੇ ’ਤੇ ਵੀ ਪ੍ਰਬੰਧ ਕਰਨੇ ਲਾਜ਼ਮੀ ਹੋ ਗਏ। ਮੰਗਲਵਾਰ ਬਾਅਦ ਦੁਪਹਿਰ ਲੌਡਰਡੇਲ ਇੰਟਰਨੈਸ਼ਨਲ ਏਅਰਪੋਰਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਥੇ ਮੁਸਾਫ਼ਰ ਬੇਹੱਦ ਖੱਜਲ ਖੁਆਰ ਹੋਏ। ਅਮਰੀਕਾ ਦੇ ਪ੍ਰਸਿੱਧ ਗਾਇਕਾ ਕੈਲੀ ਪ੍ਰਾਈਸ ਵੀ ਓਰਲੈਂਡੋ ਤੋਂ ਕੋਲੋਰਾਡੋ ਜਾਣ ਵੇਲੇ ਹਵਾਈ ਅੱਡੇ ’ਤੇ ਫਸ ਗਈ ਅਤੇ ਭੂੰਜੇ ਸੌਂ ਕੇ ਰਾਤ ਕੱਟੀ। ਡੈਨਵਰ ਇੰਟਰਨੈਸ਼ਨਲ ਏਅਰਪੋਰਟ ਦਾ ਜ਼ਿਕਰ ਕੀਤਾ ਜਾਵੇ ਤਾਂ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ 10 ਡਾਲਰ ਅਤੇ 20 ਡਾਲਰ ਦੇ ਗਿਫ਼ਟ ਕਾਰਡ ਭੇਜਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂਕਿ ਮੁਲਾਜ਼ਮਾਂਦੀ ਮਦਦ ਕੀਤੀ ਜਾ ਸਕੇ। ਐਟਲਾਂਟਾ ਸਿਟੀ ਵੱਲੋੀ ਵੀ ਬਗੈਰ ਤਨਖਾਹ ਤੋਂ ਗੁਜ਼ਾਰਾ ਚਲਾ ਰਹੇ ਟ੍ਰਾਂਸਪੋਰਟ ਸਕਿਉਰਿਟੀ ਏਜੰਟਸ ਵਾਸਤੇ ਆਰਥਿਕ ਮਦਦ ਦਾ ਸੱਦਾ ਦਿਤਾ ਗਿਆ ਹੈ।

Tags:    

Similar News