ਹਾਕੀ ਦੇ ਸੈਮੀਫਾਈਨਲ 'ਚ ਭਾਰਤੀ ਅਤੇ ਬਰਤਾਨਵੀ ਟੀਮ ਆਹਮੋ-ਸਾਹਮਣੇ, ਜਾਣੋ ਪੂਰੀ ਖਬਰ

ਜੇਕਰ ਭਾਰਤ ਇਕ ਵਾਰ ਫਿਰ ਇਸ ਅੜਿੱਕੇ ਨੂੰ ਪਾਰ ਕਰਦਾ ਹੈ ਤਾਂ ਉਸ ਦਾ ਸਾਹਮਣਾ ਜਰਮਨੀ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਹਾਕੀ ਕੁਆਰਟਰ ਫਾਈਨਲ ਦੇ ਜੇਤੂ ਨਾਲ ਮੈਚ ਹੋਵੇਗਾ ।;

Update: 2024-08-04 07:36 GMT

ਪੈਰਿਸ : ਭਾਰਤੀ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ 'ਚ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ । ਇਹ ਟੀਮ ਇੰਡੀਆ ਦਾ ਆਖਰੀ ਗਰੁੱਪ ਮੈਚ ਸੀ । ਗਰੁੱਪ ਦੀ ਚੁਣੌਤੀ ਤਾਂ ਹੁਣ ਖਤਮ ਹੋ ਗਈ ਹੈ ਪਰ ਹੁਣ ਅਸਲ ਪ੍ਰੀਖਿਆ ਸ਼ੁਰੂ ਹੋਣ ਵਾਲੀ ਹੈ । ਨਾਕਆਊਟ ਟੈਸਟ 'ਚ ਜਿੱਥੇ ਹਰ ਮੈਚ ਕਰੋ ਜਾਂ ਮਰੋ ਦਾ ਮੈਚ ਹੁੰਦਾ ਹੈ , ਜਿਸ ਚ ਮੈਚ ਦੌਰਾਨ ਜੇਕਰ ਕੋਈ ਟੀਮ ਹਾਰੇ ਤਾਂ ਉਸਨੂੰ ਇਸ ਟੂਰਨਾਮੈਂਟ ਚੋਂ ਵੀ ਬਾਹਰ ਹੋਣਾ ਪੈਂਦਾ ਹੈ । ਅਭਿਸ਼ੇਕ ਤੋਂ ਇਲਾਵਾ ਮਨਦੀਪ ਸਿੰਘ ਨੇ ਵੀ ਪਿਛਲੇ ਦੋ ਮੈਚਾਂ ਵਿੱਚ ਖਾਸ ਤੌਰ 'ਤੇ ਆਸਟਰੇਲੀਆ ਦੇ ਖਿਲਾਫ ਇੱਕ ਵੱਡੀ ਮੈਚ 'ਚ ਤਬਦੀਲੀ ਕੀਤੀ ਹੈ । ਆਸਟਰੇਲੀਆ ਦੇ ਖਿਲਾਫ ਮੈਚ 'ਚ ਉਨ੍ਹਾਂ ਵੱਲੋਂ ਤੇਜ਼ ਪਾਸ ਲੱਭਣ ਅਤੇ ਗੋਲ ਕਰਨ ਦੇ ਕਈ ਮੌਕੇ ਆਪਣੀ ਆਪਣੀ ਯੋਗਤਾ ਦੇ ਨਾਲ ਬਣਾਏ ਸਨ । ਜਾਣਕਾਰੀ ਅਨੁਸਾਰ ਕੁਆਰਟਰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ । ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਭਾਰਤ ਟੋਕੀਓ ਓਲੰਪਿਕ ਦੇ ਸੈਮੀਫਾਈਨਲ 'ਚ ਪਹੁੰਚਿਆ ਸੀ । ਜੇਕਰ ਭਾਰਤ ਇਕ ਵਾਰ ਫਿਰ ਇਸ ਅੜਿੱਕੇ ਨੂੰ ਪਾਰ ਕਰਦਾ ਹੈ ਤਾਂ ਉਸ ਦਾ ਸਾਹਮਣਾ ਜਰਮਨੀ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਹਾਕੀ ਕੁਆਰਟਰ ਫਾਈਨਲ ਦੇ ਜੇਤੂ ਨਾਲ ਮੈਚ ਹੋਵੇਗਾ ।

ਦੱਸਦਈਏ ਕਿ ਭਾਰਤ ਅਤੇ ਅਰਜਨਟੀਨਾ ਖਿਲਾਫ ਹੋਏ ਪਹਿਲਾਂ ਵੀ ਇੱਕ ਮੁਕਾਬਲੇ ਦੌਰਾਨ ਭਾਰਤ ਅਤੇ ਅਰਜਨਟੀਨਾ ਦਾ ਮੈਚ ਡਰਾਅ ਰਿਹਾ ਸੀ, ਜਿਸ ਤੋਂ ਬਾਅਦ ਹੁਣ ਭਾਰਤੀ ਟੀਮ ਤੋਂ ਕਾਫੀ ਊਮੀਦਾਂ ਲਾਈਆਂ ਜਾ ਰਹੀਆਂ ਨੇ ਕਿ ਇਸ ਵਾਰ ਭਾਰਤ ਦੀ ਟੀਮ ਇਸ ਵਾਰ ਵਿਜੇਤਾ ਦੇ ਤੌਰ ਤੇ ਇਸ ਓਲੰਪਿਕ ਖੇਡਾਂ ਵਿੱਚ ਉਭਰੇਗੀ । ਜੇਕਰ ਬ੍ਰਿਟੇਨ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਇਹ ਟੀਮ ਵਿਸ਼ਵ ਚੈਂਪੀਅਨ ਬੈਲਜੀਅਮ ਅਤੇ ਪ੍ਰੋ ਲੀਗ ਜੇਤੂ ਨੀਦਰਲੈਂਡ ਤੋਂ ਬਾਅਦ ਆਪਣੇ ਗਰੁੱਪ ਵਿੱਚ ਤੀਜੇ ਸਥਾਨ 'ਤੇ ਰਹੀ ਹੈ । ਬਰਤਾਨਵੀ ਟੀਮ ਨੇ ਡੱਚ ਦੇ ਖਿਲਾਫ 2-2 ਨਾਲ ਡਰਾਅ ਨਾਲ ਵਾਪਸੀ ਕੀਤੀ ਸੀ ਪਰ ਉਹ ਜਰਮਨ ਅਤੇ ਦੱਖਣੀ ਅਫਰੀਕੀ ਨੂੰ ਨਹੀਂ ਹਰਾ ਸਕੇ । ਉਨ੍ਹਾਂ ਦੀਆਂ ਦੋ ਜਿੱਤਾਂ ਫਰਾਂਸ ਅਤੇ ਸਪੇਨ ਵਿਰੁੱਧ ਆਈਆਂ । 

Tags:    

Similar News