Paralympics ਵਿੱਚ ਕਨੇਡਾ ਦੇ ਖਿਡਾਰੀਆਂ ਦੀ ਬੱਲੇ ਬੱਲੇ--

By :  Gill
Update: 2026-03-12 00:44 GMT

ਬ੍ਰਿਟਨੀ ਹੁਡੈਕ ਅਤੇ ਮਾਰਕ ਅਰੇਂਡਜ਼ ਨੇ ਜਿੱਤੇ ਕਾਂਸੀ ਦੇ ਤਮਗੇ

ਵੈਨਕੂਵਰ, 11 ਮਾਰਚ (ਮਲਕੀਤ ਸਿੰਘ) – ਇਟਲੀ ਦੇ ਮਿਲਾਨੋ-ਕੋਰਟੀਨਾ ਵਿੱਚ ਚੱਲ ਰਹੀਆਂ ਪੈਰਾ ਓਲੰਪਿਕ ਖੇਡਾਂ ਦੌਰਾਨ ਕਨੇਡਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਾਸ-ਕੰਟਰੀ ਸਕੀਇੰਗ ਮੁਕਾਬਲਿਆਂ ਵਿੱਚ ਦੋ ਕਾਂਸੀ ਦੇ ਤਮਗੇ ਆਪਣੇ ਨਾਮ ਕਰਕੇ ਬੱਲੇ ਬੱਲੇ ਕਰਵਾ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਕਨੇਡਾ ਦੇ ਮਾਰਕ ਅਰੇਂਡਜ਼ ਨੇ ਆਪਣੇ ਕੈਰੀਅਰ ਦਾ 14ਵਾਂ ਪੈਰਾ ਓਲੰਪਿਕ ਤਮਗਾ ਜਿੱਤ ਕੇ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ। ਇਸੇ ਮੁਕਾਬਲੇ ਵਿੱਚ ਉਸ ਦੀ ਸਾਥੀ ਖਿਡਾਰਨ ਬ੍ਰਿਟਨੀ ਹੁਡੈਕ ਨੇ ਵੀ ਸ਼ਾਨਦਾਰ ਦੌੜ ਦਿਖਾਉਂਦਿਆਂ ਆਪਣਾ ਚੌਥਾ ਪੈਰਾ ਓਲੰਪਿਕ ਤਮਗਾ ਜਿਤਣ ਚ ਸਫਲਤਾ ਪ੍ਰਾਪਤ ਕੀਤੀ ਹੈ। ।

ਦੱਸਣਯੋਗ ਹੈ ਕਿ ਕਨੇਡਾ ਦੀ ਨੋਰਡਿਕ ਸਕੀਇੰਗ ਟੀਮ ਨੇ ਇਟਲੀ ਵਿੱਚ ਹੋ ਰਹੀਆਂ ਇਨ੍ਹਾਂ ਖੇਡਾਂ ਦੌਰਾਨ ਹੁਣ ਤੱਕ ਕਨੇਡਾ ਦੇ ਕੁੱਲ 10 ਤਮਗਿਆਂ ਵਿੱਚੋਂ 6 ਤਮਗੇ ਆਪਣੇ ਨਾਮ ਕੀਤੇ ਹਨ, ਜੋ ਟੀਮ ਦੀ ਮਜ਼ਬੂਤ ਪ੍ਰਦਰਸ਼ਨਸ਼ੀਲਤਾ ਨੂੰ ਦਰਸਾਉਂਦਾ ਹੈ।

ਕਨੇਡਾ ਦੇ ਖਿਡਾਰੀਆਂ ਦੀ ਇਸ ਕਾਮਯਾਬੀ ਨਾਲ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਖੇਡ ਪ੍ਰੇਮੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

ਫੋਟੋ ਕੈਪਸ਼ਨ: ਕਨੇਡਾ ਦੀ ਖਿਡਾਰਨ ਬ੍ਰਿਟਨੀ ਹੁਡੈਕ ਕ੍ਰਾਸ-ਕੰਟਰੀ ਸਕੀਇੰਗ ਵਿੱਚ ਕਾਂਸੀ ਦਾ ਤਮਗਾ ਜਿੱਤਣ ਮਗਰੋਂ ਕਨੇਡੀਅਨ ਝੰਡੇ ਨਾਲ ਖੁਸ਼ੀ ਮਨਾਉਂਦੀ ਹੋਈ।

Similar News