ਜਾਣੋ ਕਿਉਂ ਮਨਾਈ ਜਾਂਦੀ ਹੈ ਨਾਗ ਪੰਚਮੀ ਅਤੇ ਕੀ ਹੈ ਇਸ ਦਾ ਮਹੱਤਵ ?
ਕੁਝ ਰਾਜਾਂ ਵਿੱਚ ਇਸ ਪਰਵ ਨੂੰ 25 ਜੁਲਾਈ ਦੇ ਦਿਨ ਨੂੰ ਮਨਾਇਆ ਜਾਵੇਗਾ ਅਤੇ ਕੁਝ ਰਾਜਾਂ ਵਿੱਚ ਸਾਵਨ ਮਾਸ ਦੇ ਸ਼ੁਕਲ ਪੱਖ ਦੀ ਪੰਚਮੀ ਤਰੀਕ 9 ਅਗਸਤ ਨੂੰ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ ।
ਚੰਡੀਗੜ੍ਹ : ਨਾਗ ਪੰਚਮੀ ਦਾ ਪਰਵ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵਤਾ ਰਖਦਾ ਹੈ । ਕੁਝ ਰਾਜਾਂ ਵਿੱਚ ਇਸ ਪਰਵ ਨੂੰ ਸਾਵਨ ਮਾਸ ਦੇ ਕ੍ਰਿਸ਼ਣਾਂ ਦੇ ਪੱਖ ਦੀ ਤਰੀਕ 25 ਜੁਲਾਈ ਦਿਨ ਵੀਰਵਾਰ ਨੂੰ ਮਨਾਇਆ ਜਾਂਦਾ ਹੈ ਅਤੇ ਕੁਝ ਰਾਜਾਂ ਵਿੱਚ ਸਾਵਨ ਮਾਸ ਦੇ ਸ਼ੁਕਲ ਪੱਖ ਦੀ ਪੰਚਮੀ ਤਰੀਕ 9 ਅਗਸਤ ਨੂੰ ਦਿਨ ਸ਼ੁੱਕਰਵਾਰ ਨੂੰ ਮਨਾਈ ਜਾਵੇਗੀ । ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਨੂੰ ਸਭ ਤੋਂ ਪਿਆਰਾ ਸਾਵਣ ਮਾਸ ਮਹੀਨਾ ਹੈ ਅਤੇ ਜੇਕਰ ਕੋਈ ਇਸ ਮਾਸ ਵਿੱਚ ਸ਼ਿਵ ਦੇ ਗਣ ਨਾਗ ਦੇਵਤਾ ਦੀ ਪੂਜਾ ਕਰਦਾ ਹੈ ਤਾਂ ਉਸ ਨੂੰ ਵਿਸ਼ੇਸ਼ ਲਾਭ ਪ੍ਰਾਪਤ ਹੁੰਦੇ ਨੇ । ਜਾਣਕਾਰੀ ਅਨੁਸਾਰ ਨਾਗ ਪੰਚਮੀ ਦੇ ਪਰਵ ਮੌਕੇ ਅੱਠ ਨਾਗ ਦੇਵਤਿਆਂ ਦੀ ਪੂਜਾ ਦੀ ਜਾਤੀ ਹੈ ਅਤੇ ਜਿਨ੍ਹਾਂ ਨੂੰ ਵੇਸੁਕੀ, ਐਰਾਵਤ, ਮਨੀਭਦਰ, ਕਾਲੀਆ, ਧਨਜਯ, ਤਸ਼ਕ, ਕਰਕੋਟਸਯ ਅਤੇ ਧਰਤਿਰਾਸ਼ਟਰ ਦੇ ਨਾਮਾਂ ਨਾਲ ਜਾਣਿਆ ਜਾਂਦਾ ਹੈ । ਮੰਨਿਆ ਗਿਆ ਹੈ ਕਿ ਨਾਗ ਦੇਵਤਿਆਂ ਦੀ ਪੂਜਾ ਕਰਨ ਦੇ ਸ਼ੁਭ ਲਾਭਾਂ ਚੋਂ ਇੱਕ ਖਾਸ ਲਾਭ ਇਹ ਹੈ ਕਿ ਮਨੁੱਖ ਨੂੰ ਨਾਗ ਦੇ ਡਰ ਤੋਂ ਮੁਕਤੀ ਮਿਲਦੀ ਹੈ ।
ਨਾਗ ਪੰਚਮੀ 'ਤੇ ਬਹੁਤ ਸ਼ੁਭ ਯੋਗ
ਨਾਗ ਪੰਚਮੀ ਦਾ ਪਰਵ ਇਸ ਵਾਰ ਕਾਫੀ ਸ਼ੁਭ ਮੰਨਿਆ ਜਾ ਰਿਹਾ ਜੋ ਕਿ 25 ਜੁਲਾਈ 2024 ਨੂੰ ਹੈ । ਇਸ ਦਿਨ ਸ਼ੁਕਰਾਦਿਤਿਆ ਯੋਗ ਅਤੇ ਸ਼ੋਭਨ ਯੋਗ ਦਾ ਸ਼ੁਭ ਸੁਮੇਲ ਵੀ ਹੋਵੇਗਾ । ਨਾਗ ਪੰਚਮੀ ਦੀ ਪੂਜਾ ਬਿਹਾਰ, ਬੰਗਾਲ, ਉੜੀਸਾ, ਰਾਜਸਥਾਨ ਆਦਿ ਖੇਤਰਾਂ ਵਿੱਚ ਮਨਾਈ ਜਾਂਦੀ ਹੈ ।
ਤੁਸੀਂ ਵੀ ਇੰਝ ਕਰ ਸਕਦੇ ਹੋ ਨਾਗ ਪੰਚਮੀ ਮੌਕੇ ਪੂਜਾ :
1. ਨਾਗ ਪੰਚਮੀ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਸ਼ਿਵ ਮੰਦਰ ਵਿੱਚ ਪੂਜਾ ਅਰਚਨਾ ਕਰਨ ਕਰੋ ਅਤੇ ਵਰਤ ਰੱਖਣ ਦਾ ਪ੍ਰਣ ਕਰੋ ।
2. ਅੱਜ ਦੇ ਸਮੇਂ ਚ ਨਾਗ ਦੇਵਤਿਆਂ ਦੀ ਫੋਟੋ ਬਾਜ਼ਾਰ ਚੋਂ ਅਸਾਨੀ ਨਾਲ ਮਿਲ ਜਾਂਦੀ ਹੈ ਜਿਲ ਨੂੰ ਤੁਸੀਂ ਆਪਣੇ ਘਰ ਦੇ ਮੰਦਿਰ ਚ ਰੱਖਕੇ ਉਨ੍ਹਾਂ ਨੂੰ ਦੁੱਧ ਅਰਪਿਤ ਕਰ ਸਕਦੇ ਹੋ ।
3. ਨਾਗ ਦੇਵਤਾ ਦੀ ਪੂਜਾ ਵਿੱਚ ਸੇਵਿਆਂ ਅਤੇ ਚੌਲ ਤਿਆਰ ਬਣਾ ਕੇ ਤੁਸੀਂ ਸਾਰੀਆਂ ਨੂੰ ਵੰਢ ਸਕਦੇ ਹੋ ਅਤੇ ਧੂਫ ਅਤੇ ਦੀਵੇ ਨੂੰ ਦੇਵਤਿਆਂ ਦੀ ਤਸਵੀਰਾਂ ਨੂੰ ਅਰਪਿਤ ਕਰ ਸਕਦੇ ਹੋ ।
4. ਇਸ ਤੋਂ ਬਾਅਦ ਸੱਚੇ ਮਨ ਨਾਲ ਸੱਪ ਦੇਵਤਿਆਂ ਦਾ ਧਿਆਨ ਕਰਕੇ ਉਨ੍ਹਾਂ ਦੀ ਆਰਤੀ ਕਰੋ । ਆਰਤੀ ਕਰਨ ਤੋਂ ਬਾਅਦ ਨਾਗ ਪੰਚਮੀ ਦੀ ਕਥਾ ਦਾ ਪਾਠ ਵੀ ਕਰੋ।