ਸ੍ਰੀ ਰਾਮ ਲੱਲਾ ਮੂਰਤੀ ਸਥਾਪਨਾ ਦੀ ਵਰ੍ਹੇਗੰਢ ’ਤੇ ਵਿਸ਼ੇਸ਼
ਆਯੁੱਧਿਆ ਸਥਿਤ ਸ੍ਰੀ ਰਾਮ ਮੰਦਰ ਵਿਖੇ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਏ। ਜਿਸ ਸਮੇਂ ਆਯੁੱਧਿਆ ਦੇ ਸ੍ਰੀ ਰਾਮ ਮੰਦਰ ਵਿਚ ਸ੍ਰੀ ਰਾਮ ਚੰਦਰ ਜੀ ਦੀ ਬਾਲ ਸਰੂਪ ਮੂਰਤੀ ਸ਼ੁਸ਼ੋਭਿਤ ਕੀਤੀ ਗਈ ਸੀ, ਉਸ ਸਮੇਂ ਇਸ ਦਿਵਯ ਮੂਰਤੀ ਦੀ ਵਿਸ਼ਵ ਭਰ ਵਿਚ ਚਰਚਾ ਹੋਈ ਸੀ। ਦਰਅਸਲ ਇਹ ਦਿਵਯ ਮੂਰਤੀ ਠੀਕ ਉਵੇਂ ਹੀ ਬਣੀ ਹੋਈ ਐ, ਜਿਵੇਂ ਤੁਲਸੀ ਦਾਸ ਵੱਲੋਂ ਰਾਮ ਚਰਿਤ ਮਾਨਸ ਵਿਚ ਸ੍ਰੀ ਰਾਮ ਦੇ ਬਾਲ ਸਰੂਪ ਦਾ ਵਰਨਣ ਕੀਤਾ ਗਿਆ ਏ।;
ਅਯੁੱਧਿਆ : ਆਯੁੱਧਿਆ ਸਥਿਤ ਸ੍ਰੀ ਰਾਮ ਮੰਦਰ ਵਿਖੇ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਏ। ਜਿਸ ਸਮੇਂ ਆਯੁੱਧਿਆ ਦੇ ਸ੍ਰੀ ਰਾਮ ਮੰਦਰ ਵਿਚ ਸ੍ਰੀ ਰਾਮ ਚੰਦਰ ਜੀ ਦੀ ਬਾਲ ਸਰੂਪ ਮੂਰਤੀ ਸ਼ੁਸ਼ੋਭਿਤ ਕੀਤੀ ਗਈ ਸੀ, ਉਸ ਸਮੇਂ ਇਸ ਦਿਵਯ ਮੂਰਤੀ ਦੀ ਵਿਸ਼ਵ ਭਰ ਵਿਚ ਚਰਚਾ ਹੋਈ ਸੀ। ਦਰਅਸਲ ਇਹ ਦਿਵਯ ਮੂਰਤੀ ਠੀਕ ਉਵੇਂ ਹੀ ਬਣੀ ਹੋਈ ਐ, ਜਿਵੇਂ ਤੁਲਸੀ ਦਾਸ ਵੱਲੋਂ ਰਾਮ ਚਰਿਤ ਮਾਨਸ ਵਿਚ ਸ੍ਰੀ ਰਾਮ ਦੇ ਬਾਲ ਸਰੂਪ ਦਾ ਵਰਨਣ ਕੀਤਾ ਗਿਆ ਏ। ਸੋ ਆਓ ਸ੍ਰੀ ਰਾਮ ਦੇ ਬਾਲ ਸਰੂਪ ਦੀ ਮੂਰਤੀ ਸਥਾਪਨਾ ਦੀ ਵਰ੍ਹੇਗੰਢ ਮੌਕੇ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਰਾਮ ਚਰਿਤ ਮਾਨਸ ਵਿਚ ਸ੍ਰੀ ਰਾਮ ਦੇ ਬਾਲ ਸਰੂਪ ਦਾ ਵਰਨਣ ਕੀਤਾ ਗਿਆ ਏ ਅਤੇ ਰਾਮਲੱਲਾ ਦੀ ਮੂਰਤੀ ਵਿਚ ਉਸ ਨੂੰ ਕਿਵੇਂ ਦਿਖਾਇਆ ਗਿਆ ਏ?
ਤੁਲਸੀ ਦਾਸ ਵੱਲੋਂ ਰਾਮ ਚਰਿਤ ਮਾਨਸ ਵਿਚ ਸ੍ਰੀ ਰਾਮ ਚੰਦਰ ਜੀ ਦੇ ਬਾਲ ਸਰੂਪ ਦੀ ਬਹੁਤ ਹੀ ਸੋਹਣੀ ਵਿਆਖਿਆ ਕੀਤੀ ਗਈ ਐ। ਉਨ੍ਹਾਂ ਨੇ ਸ੍ਰੀ ਰਾਮ ਦੇ ਬਾਲ ਸਰੂਪ ਦੀ ਤਾਰੀਫ਼ ਕਰਦਿਆਂ ਲਿਖਿਆ :
ਕਾਮ ਕੋਟੀ ਛਬੀ ਸ਼ਿਆਮ ਸਰੀਰਾ।
ਨੀਲ ਕੰਜ ਬਾਰਿਦ ਗੰਭੀਰਾ॥
ਅਰੁਨ ਚਰਨ ਪੰਕਜ ਨਖ ਜੋਤੀ।
ਕਮਲ ਦਲਨਿਹ ਬੈਠੇ ਜਨੁ ਮੋਤੀ॥
ਇਸ ਚੌਪਾਈ ਵਿਚ ਦੱਸਿਆ ਗਿਆ ਏ ਕਿ ਸ੍ਰੀ ਰਾਮ ਲੱਲਾ ਦਾ ਰੰਗ ਨੀਲੇ ਕਮਲ ਅਤੇ ਕਾਲੇ ਬੱਦਲਾਂ ਵਰਗਾ ਏ, ਯਾਨੀ ਸਾਂਵਲਾ। ਉਨ੍ਹਾਂ ਦੇ ਪੈਰਾਂ ਦੇ ਨਹੁੰ ਇੰਨੇ ਸੁੰਦਰ ਨੇ ਕਿ ਜਿਵੇਂ ਕਮਲ ਦੇ ਪੱਤਿਆਂ ’ਤੇ ਮੋਤੀ ਸਜਾ ਕੇ ਰੱਖੇ ਹੋਣ। ਆਯੁੱਧਿਆ ਰਾਮ ਮੰਦਰ ਵਿਚ ਸਥਾਪਿਤ ਹੋਣ ਜਾ ਰਹੀ ਇਸ ਮੂਰਤੀ ਵਿਚ ਵੀ ਰਾਮ ਲੱਲਾ ਦਾ ਰੰਗ ਸ਼ਿਆਮ ਐ ਅਤੇ ਉਹ ਕਮਲ ਦੇ ਫੁੱਲ ’ਤੇ ਖੜ੍ਹੇ ਦਿਖਾਈ ਦੇ ਰਹੇ ਨੇ। ਤੁਲਸੀ ਦਾਸ ਅੱਗੇ ਲਿਖਦੇ ਨੇ :
ਰੇਖ ਕੁਲਿਸ ਧਵਜ ਅੰਕੁਰ ਸੋਹੇ।
ਨੂਪੁਰ ਧੁਨਿ ਸੁਨਿ ਮੁਨਿ ਮਨ ਮੋਹੇ॥
ਕਟਿ ਕਿੰਕਿਨੀ ਉਦਰ ਤ੍ਰਯ ਰੇਖਾ।
ਨਾਭਿ ਗਭੀਰ ਜਾਨ ਜੋਹਿੰ ਦੇਖਾ॥
ਰਾਮ ਲੱਲਾ ਦੀ ਮੂਰਤੀ ਨੂੰ ਗੌਰ ਨਾਲ ਦੇਖਿਆ ਜਾਵੇ ਤਾਂ ਰਾਮ ਲੱਲਾ ਦੇ ਪਵਿੱਤਰ ਚਰਨਾਂ ਵਿਚ ਵਜ਼ਰ, ਧਵਜਾ ਅਤੇ ਅੰਕੁਸ਼ ਦੇ ਚਿੰਨ੍ਹ ਬਣੇ ਹੋਏ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲੱਕ ’ਤੇ ਕਰਧਨੀ ਅਤੇ ਪੈਰਾਂ ਵਿਚ ਪਰਜਨੀਆਂ ਵੀ ਪਹਿਨਾਈਆਂ ਗਈਆਂ ਨੇ।
ਤੁਲਸੀ ਦਾਸ ਨੇ ਰਾਮ ਚਰਿਤ ਮਾਨਸ ਵਿਚ ਲਿਖਿਆ ਹੈ ਕਿ ਰਾਮ ਲੱਲਾ ਦੇ ਪੇਟ ’ਤੇ ਤਿੰਨ ਰੇਖਾਵਾਂ ਯਾਨੀ ਤ੍ਰਿਵਲੀ ਬਣੀ ਹੋਈ ਐ, ਜਿਨ੍ਹਾਂ ਨੂੰ ਮੂਰਤੀ ਵਿਚ ਵੀ ਦੇਖਿਆ ਜਾ ਸਕਦਾ ਏ।
ਭੁਜ ਬਿਸਾਲ ਭੂਸ਼ਣ ਜੁਤ ਭੂਰੀ।
ਹਿਯੰ ਹਰਿ ਨਖ ਅਤਿ ਸੋਭਾ ਰੂਰੀ॥
ਉਰ ਮਨਿਹਾਰ ਪਦਿਕ ਦੀ ਸੋਭਾ।
ਬਿਪਰ ਚਰਨ ਦੇਖਤ ਮਨ ਲੋਭਾ॥
ਰਾਮ ਚਰਿਤ ਮਾਨਸ ਦੀ ਇਸ ਚੌਪਾਈ ਵਿਚ ਤੁਲਸੀ ਦਾਸ ਵੱਲੋਂ ਬਾਲਕ ਰਾਮ ਦੇ ਜਿਹੜੇ ਗਹਿਣਿਆਂ ਬਾਰੇ ਜ਼ਿਕਰ ਕੀਤਾ ਗਿਆ ਏ, ਓਵੇਂ ਹੀ ਰਾਮ ਲੱਲਾ ਦੀ ਮੂਰਤੀ ਵਿਚ ਉਹ ਗਹਿਣੇ ਦਿਖਾਈ ਦਿੰਦੇ ਨੇ, ਜਿਵੇਂ ਉਨ੍ਹਾਂ ਦੇ ਹੱਥਾਂ ਵਿਚ ਬਾਜੂ ਬੰਦ, ਗਲੇ ਵਿਚ ਰਤਨਾਂ ਦਾ ਬਣਿਆ ਹਾਰ, ਜਿਸ ’ਤੇ ਚਰਨ ਚਿੰਨ੍ਹ ਬਣੇ ਹੋਏ ਸਾਫ਼ ਦੇਖੇ ਜਾ ਸਕਦੇ ਨੇ।
ਕੰਬੁ ਕੰਠ ਅਤਿ ਚਿਬੁਕ ਸੁਹਾਈ।
ਆਨਨ ਅਮਿਤ ਮਦਨ ਛਬੀ ਛਾਈ॥
ਦੁਈ ਦੁਈ ਦਸਨ ਅਧਰ ਅਰੂਨਾਰੇ।
ਨਾਸਾ ਤਿਲਕ ਨੂੰ ਬਰਨੈ ਪਾਰੇ॥
ਤੁਲਸੀ ਦਾਸ ਨੇ ਰਾਮ ਚਰਿਤ ਮਾਨਸ ਵਿਚ ਜਿਸ ਤਰ੍ਹਾਂ ਬਾਲ ਰਾਮ ਦੇ ਚਿਹਰੇ ਦਾ ਵਰਨਣ ਕੀਤਾ ਏ, ਉਸ ਨੂੰ ਰਾਮ ਲੱਲਾ ਦੀ ਮੂਰਤੀ ਵਿਚ ਵੀ ਦੇਖਿਆ ਜਾ ਸਕਦਾ ਏ। ਉਨ੍ਹਾਂ ਦੇ ਕੰਠ ਵਿਚ ਸ਼ੰਖ ਵਾਂਗ ਉਤਾਰ ਚੜ੍ਹਾਅ ਬਣਾਇਆ ਗਿਆ ਏ।
ਸੁੰਦਰ ਸ਼੍ਰਵਣ ਸੁਚਾਰੂ ਕਪੋਲਾ।
ਅਤਿ ਪ੍ਰਿਯ ਮਧੁਰ ਤੋਤਰੇ ਬੋਲਾ॥
ਚਿੱਕਨ ਕਚ ਕੁੰਚਿਤ ਗਭੁਆਰੇ।
ਬਹੁ ਪ੍ਰਕਾਰ ਰਚਿ ਮਾਤੁ ਸੰਵਾਰੇ॥
ਰਾਮ ਚਰਿਤ ਮਾਨਸ ਦੇ ਅਨੁਸਾਰ ਰਾਮ ਲੱਲਾ ਨੂੰ ਘੁੰਗਰਾਲੇ ਵਾਲਾਂ ਵਾਲੇ ਦੱਸਿਆ ਗਿਆ ਏ, ਜਿਨ੍ਹਾਂ ਨੂੰ ਉਨ੍ਹਾਂ ਦੀ ਮਾਂ ਸੰਵਾਰਦੀ ਐ। ਅਯੁੱਧਿਆ ਵਿਖੇ ਸਥਾਪਿਤ ਹੋਣ ਵਾਲੀ ਰਾਮ ਲੱਲਾ ਦੀ ਮੂਰਤੀ ਵਿਚ ਵੀ ਰਾਮਲੱਲਾ ਦੇ ਵਾਲਾਂ ਨੂੰ ਘੁੰਗਰਾਲੇ ਦਿਖਾਇਆ ਗਿਆ ਏ। ਸੋ ਰਾਮ ਲੱਲਾ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਨੇ ਮੂਰਤੀ ਘੜਦੇ ਸਮੇਂ ਇਨ੍ਹਾਂ ਸਾਰੀਆਂ ਗੱਲਾਂ ਦਾ ਬਹੁਤ ਬਾਰੀਕੀ ਨਾਲ ਧਿਆਨ ਰੱਖਿਆ ਏ, ਜਿਸ ਨੂੰ ਦੇਖ ਕੇ ਲੋਕਾਂ ਨੂੰ ਸ੍ਰੀ ਰਾਮ ਦੀ ਦਿਵਿਯਤਾ ਦਾ ਅਹਿਸਾਸ ਹੋ ਰਿਹਾ ਏ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ