ਪਾਣੀ ਵਿੱਚ ਡੁੱਬਣ ਨਾਲ ਪਿੰਡ ਖੋਦੇ ਬੇਟ ਦੀ ਮਹਿਲਾ ਦੀ ਹੋਈ ਮੌਤ

ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਜੋ ਕਿ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਵਿੱਚ ਆਪਣੇ ਬਜ਼ੁਰਗ ਭਰਾ ਦੇ ਨਾਲ ਆਈ ਸੀ। ਕੁਲਵਿੰਦਰ ਕੌਰ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ। ਪਾਣੀ ਜਿਆਦਾ ਸੀ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਸੜਕ

Update: 2025-08-28 09:15 GMT

ਡੇਰਾ ਬਾਬਾ ਨਾਨਕ (ਪਰਵਿੰਦਰ) : ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਜੋ ਕਿ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਵਿੱਚ ਆਪਣੇ ਬਜ਼ੁਰਗ ਭਰਾ ਦੇ ਨਾਲ ਆਈ ਸੀ। ਕੁਲਵਿੰਦਰ ਕੌਰ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ। ਪਾਣੀ ਜਿਆਦਾ ਸੀ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਸੜਕ ਤੋਂ ਪੈਰ ਤਿਲਕਿਆ ਤਾਂ ਇੱਕ ਪੈਲੀ ਦੇ ਵਿੱਚ ਡਿੱਗ ਗਈ, ਜਿੱਥੇ ਪਾਣੀ ਜਿਆਦਾ ਸੀ। ਡੁੱਬਣ ਕਰਕੇ ਕੁਲਵਿੰਦਰ ਕੌਰ ਕੁਝ ਦੂਰੀ ਤੱਕ ਰੁੜਦੀ ਗਈ।


ਸਥਾਨਕ ਲੋਕਾਂ ਨੇ ਦੇਖਿਆ ਤੇ ਕੁਲਵਿੰਦਰ ਕੌਰ ਨੂੰ ਬਾਹਰ ਕੱਢਿਆ ਪਰ ਜਦੋਂ ਕੁਲਵਿੰਦਰ ਕੌਰ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਂਦਾ ਗਿਆ ਤਾਂ ਉੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਕੁਲਵਿੰਦਰ ਕੌਰ ਦੇ ਭਰਾ ਅਤੇ ਸਥਾਨਿਕ ਲੋਕਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਸੀ, ਪਾਣੀ ਵਧਣ ਕਰਕੇ ਕੁਝ ਸਮਾਂ ਉਸ ਨੂੰ ਉੱਥੇ ਰੁਕਣਾ ਪਿਆ ਪਰ ਕੁਲਵਿੰਦਰ ਕੌਰ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਉਸਦਾ ਪੈਰ ਤਿਲਕ ਗਿਆ ਅਤੇ ਤਿਲਕਣ ਕਰਕੇ ਉਸਦੀ ਮੌਤ ਹੋ ਗਈ।

Tags:    

Similar News