ਸੁਸਰੀ ਨੇ ਪਿੰਡ ਵਾਸੀਆਂ ਦਾ ਜਿਉਣਾ ਕੀਤਾ ਮੁਹਾਲ, ਰੋਟੀ ਖਾਣੀ ਵੀ ਹੋਈ ਦੁੱਭਰ

ਹਲਕਾ ਜੰਡਿਆਲਾ ਗੁਰੂ ਦੇ ਪਿੰਡ ਵਡਾਲਾ ਦੇਵੀਦਾਸ ਸੜਕ ’ਤੇ ਸਥਿਤ ਸਰਕਾਰੀ ਕਣਕ ਦੇ ਗੋਦਾਮਾਂ ਵਿਚੋਂ ਆ ਰਹੀ ਸੁਸਰੀ ਨੇ ਪਿੰਡ ਵਾਸੀਆਂ ਦਾ ਜਿਉਣਾ ਮੁਹਾਲ ਕਰ ਕੇ ਰੱਖ ਦਿੱਤਾ ਏ। ਸੁਸਰੀ ਕਾਰਨ ਲੋਕਾਂ ਨੂੰ ਨਾ ਦਿਨ ਨੂੰ ਚੈਨ ਮਿਲ ਰਿਹਾ ਅਤੇ ਨਾ ਰਾਤ ਨੂੰ,,, ਕਿਉਂਕਿ ਦਿਨ ਵਿਚ ਸੁਸਰੀ ਖਾਣੇ ਵਿਚ ਆ ਕੇ ਡਿਗਦੀ ਐ ਅਤੇ ਰਾਤ ਨੂੰ ਲੋਕਾਂ ਦੇ ਕੰਨਾਂ ਵਿਚ ਵੜਦੀ ਐ।

Update: 2025-07-26 11:10 GMT

ਜੰਡਿਆਲਾ ਗੁਰੂ :  ਹਲਕਾ ਜੰਡਿਆਲਾ ਗੁਰੂ ਦੇ ਪਿੰਡ ਵਡਾਲਾ ਦੇਵੀਦਾਸ ਸੜਕ ’ਤੇ ਸਥਿਤ ਸਰਕਾਰੀ ਕਣਕ ਦੇ ਗੋਦਾਮਾਂ ਵਿਚੋਂ ਆ ਰਹੀ ਸੁਸਰੀ ਨੇ ਪਿੰਡ ਵਾਸੀਆਂ ਦਾ ਜਿਉਣਾ ਮੁਹਾਲ ਕਰ ਕੇ ਰੱਖ ਦਿੱਤਾ ਏ। ਸੁਸਰੀ ਕਾਰਨ ਲੋਕਾਂ ਨੂੰ ਨਾ ਦਿਨ ਨੂੰ ਚੈਨ ਮਿਲ ਰਿਹਾ ਅਤੇ ਨਾ ਰਾਤ ਨੂੰ,,, ਕਿਉਂਕਿ ਦਿਨ ਵਿਚ ਸੁਸਰੀ ਖਾਣੇ ਵਿਚ ਆ ਕੇ ਡਿਗਦੀ ਐ ਅਤੇ ਰਾਤ ਨੂੰ ਲੋਕਾਂ ਦੇ ਕੰਨਾਂ ਵਿਚ ਵੜਦੀ ਐ। ਦੁਖੀ ਹੋਏ ਪਿੰਡ ਵਾਸੀਆਂ ਨੇ ਗੋਦਾਮ ਅੱਗੇ ਧਰਨਾ ਠੋਕ ਦਿੱਤਾ ਅਤੇ ਸੁਸਰੀ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਸੁਸਰੀ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਗੋਦਾਮਾਂ ਨੂੰ ਤਾਲਾ ਠੋਕ ਦੇਣਗੇ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਗੋਦਾਮ ਪ੍ਰਬੰਧਕਾਂ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। 

ਹਲਕਾ ਜੰਡਿਆਲਾ ਵਿਚ ਪੈਂਦੇ ਪਿੰਡ ਵਡਾਲਾ ਜੌਹਲ ਦੇ ਪਿੰਡ ਵਾਸੀਆਂ ਦਾ ਸੁਸਰੀ ਨੇ ਜਿਉਣਾ ਮੁਹਾਲ ਕੀਤਾ ਹੋਇਆ ਏ। ਸੁਸਰੀ ਕਾਰਨ ਲੋਕ ਨਾ ਤਾਂ ਚੰਗੀ ਤਰ੍ਹਾਂ ਖਾਣਾ ਖਾ ਸਕਦੇ ਨੇ ਅਤੇ ਨਾ ਹੀ ਰਾਤ ਨੂੰ ਸੁੱਖ ਦੀ ਨੀਂਦ ਸੌਂ ਸਕਦੇ ਨੇ। ਹਾਲਾਤ ਇਹ ਹੋ ਚੁੱਕੇ ਨੇ ਕਿ ਸੁਸਰੀ ਬੱਚਿਆਂ ਦੀਆਂ ਅੱਖਾਂ ਅਤੇ ਕੰਨਾਂ ਵਿਚ ਵੜਦੀ ਐ ਅਤੇ ਪਿੰਡ ਵਾਸੀਆਂ ਨੂੰ ਰੋਟੀ ਖਾਣੀ ਦੁੱਭਰ ਹੋਈ ਪਈ ਐ। ਇਸ ਸਮੱਸਿਆ ਤੋਂ ਦੁਖੀ ਹੋ ਕੇ ਪਿੰਡ ਵਾਸੀਆਂ ਵੱਲੋਂ ਗੋਦਾਮ ਦੇ ਅੱਗੇ ਧਰਨਾ ਦਿੱਤਾ ਗਿਆ ਅਤੇ ਸੁਸਰੀ ਦਾ ਹੱਲ ਕਰਨ ਦੀ ਮੰਗ ਕੀਤੀ ਗਈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸੁਸਰੀ ਦਾ ਜਲਦ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਟਰੈਕਟਰਾਂ ਟਰਾਲੀਆਂ ਨਾਲ ਗੋਦਾਮ ਦਾ ਰਾਹ ਬੰਦ ਕਰ ਦੇਣਗੇ ਅਤੇ ਗੋਦਾਮ ਨੂੰ ਤਾਲਾ ਠੋਕ ਦਿੱਤਾ ਜਾਵੇਗਾ।


ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਸਰੀ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਐ। ਉਨ੍ਹਾਂ ਕਿਹਾ ਕਿ ਸੁਸਰੀ ਜਿੱਥੇ ਆਟੇ ਵਿਚ ਪੈ ਰਹੀ ਐ, ਉਥੇ ਹੀ ਬੱਚਿਆਂ ਦੀਆਂ ਅੱਖਾਂ ਅਤੇ ਕੰਨਾਂ ਵਿਚ ਵੀ ਵੜ ਰਹੀ ਐ। ਪਿੰਡ ਵਾਸੀਆਂ ਨੇ ਆਖਿਆ ਕਿ ਉਨ੍ਹਾਂ ਨੇ ਦੁਖੀ ਹੋ ਕੇ ਧਰਨਾ ਲਗਾਇਆ ਏ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਗੋਦਾਮ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਗੇ।


ਉਧਰ ਜਦੋਂ ਇਸ ਸਬੰਧੀ ਗੋਦਾਮ ਦੇ ਅਧਿਕਾਰੀ ਗੁਰਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਜਾਵੇ, ਇਨ੍ਹਾਂ ਦੋ ਦਿਨਾਂ ਦੇ ਅੰਦਰ ਉਹ ਗੋਦਾਮ ਵਿਚ ਦਵਾਈ ਪਾਉਣਗੇ ਅਤੇ ਸੁਸਰੀ ਦਾ ਹੱਲ ਕਰਨਗੇ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਹੋਰ ਕਈ ਪਿੰਡਾਂ ਵਿਚ ਵੀ ਸੁਸਰੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਧਰਨੇ ਰਾਹੀਂ ਹੱਲ ਕਰਵਾਇਆ ਸੀ।

Tags:    

Similar News