ਹੁਸ਼ਿਆਰਪੁਰ-ਚਿੰਤਪੁਰਨੀ ਹਾਈਵੇਅ ਦਾ ਬੁਰਾ ਹਾਲ
ਪੰਜਾਬ ਭਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਪਹਿਲਾਂ ਹੀ ਪ੍ਰਸ਼ਾਸਨ ਅਤੇ ਹਰ ਆਮ ਖਾਸ ਚੌਕਸ ਚੌਕੰਨਾ ਅਤੇ ਚਿੰਤਾ ਵਿੱਚ ਹੈ ਉੱਥੇ ਹੀ ਬਾਰਿਸ਼ ਦੇ ਨਾਲ ਨਾਲ ਲੋਕਾਂ ਨੂੰ ਹੋਰ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਸ਼ਿਆਰਪੁਰ : ਪੰਜਾਬ ਭਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਪਹਿਲਾਂ ਹੀ ਪ੍ਰਸ਼ਾਸਨ ਅਤੇ ਹਰ ਆਮ ਖਾਸ ਚੌਕਸ ਚੌਕੰਨਾ ਅਤੇ ਚਿੰਤਾ ਵਿੱਚ ਹੈ ਉੱਥੇ ਹੀ ਬਾਰਿਸ਼ ਦੇ ਨਾਲ ਨਾਲ ਲੋਕਾਂ ਨੂੰ ਹੋਰ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦ੍ਰਿਸ਼ ਹੁਸ਼ਿਆਰਪੁਰ ਚਿੰਤਪੁਰਨੀ ਨੈਸ਼ਨਲ ਹਾਈਵੇ ਦੇ ਨੇ ਜਿੱਥੇ ਕਿ ਕਈ ਸਾਲਾਂ ਤੋਂ ਸੜਕ ਬਣਾਉਣੀ ਤਾਂ ਦੂਰ ਸੜਕ ਦੀ ਮੁਰੰਮਤ ਵੀ ਨਾ ਹੋਣ ਕਾਰਨ ਆਏ ਦਿਨ ਜਿੱਥੇ ਹਾਦਸੇ ਹੋ ਰਹੇ ਨੇ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਲੋਕਾਂ ਦੇ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਲੋਕਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਿਮਾਚਲ ਤੋਂ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਹੁਸ਼ਿਆਰਪੁਰ ਆਏ ਹਿਮਾਚਲ ਨਿਵਾਸੀ ਰਾਹਗੀਰ ਸਦੀਕ ਮੁਹੰਮਦ ਅਤੇ ਪੰਕਜ ਡੋਗਰਾ ਨੇ ਦੱਸਿਆ ਕਿ ਜਦੋਂ ਉਹ ਵਾਪਸੀ ਵੇਲੇ ਆਪਣੇ ਹਿਮਾਚਲ ਸਥਿਤ ਘਰ ਨੂੰ ਜਾ ਰਹੇ ਸਨ ਤੇ ਹੁਸ਼ਿਆਰਪੁਰ ਚਿੰਤਪੁਰਨੀ ਰੋਡ ਤੇ ਬੰਜਰਬਾਗ ਨਜ਼ਦੀਕ ਵੱਡੇ ਖੱਡੇ ਹੋਣ ਕਾਰਨ ਜਦੋਂ ਟਾਇਰ ਖੱਡੇ ਵਿੱਚ ਵੱਜਿਆ ਤਾਂ ਗੱਡੀ ਇਕਦਮ ਖੜ ਗਈ ਤਾਂ ਜਦੋਂ ਉਹਨਾਂ ਨੇ ਉਤਰ ਕੇ ਦੇਖਿਆ ਕਿ ਟਾਇਰ ਅੰਦਰੂਨੀ ਪੁਰਜਿਆ ਨਾਲੋਂ ਅੱਡ ਹੋ ਚੁੱਕਾ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਕਰੇਨ ਮੰਗਵਾਉਣੀ ਪਈ ਅਤੇ ਮੌਕੇ ਤੇ ਉਹਨਾਂ ਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਸਹਾਇਤਾ ਨਹੀਂ ਮਿਲੀ।
ਰਾਹਗੀਰਾਂ ਨੇ ਗੁੱਸਾ ਜਾਹਿਰ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਪਹਿਲ ਦੇ ਅਧਾਰ ਤੇ ਸੜਕਾਂ ਦੀ ਸਥਿਤੀ ਨੂੰ ਸੁਧਾਰਨਾ ਚਾਹੀਦਾ ਹੈ ਤਾਂ ਕਿ ਅਜਿਹੇ ਹਾਦਸਿਆਂ ਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਗਨੀਮਤ ਇਹ ਵੀ ਰਿਹਾ ਕਿ ਜਦੋਂ ਗੱਡੀ ਦਾ ਟਾਇਰ ਟੁੱਟਿਆ ਤਾਂ ਪਿੱਛੇ ਆ ਰਹੀ ਇੱਕ ਬੱਸ ਅਤੇ ਸਿਲੰਡਰਾਂ ਨਾਲ ਭਰੀ ਗੱਡੀ ਦਾ ਬਾਰਿਸ਼ ਹੋਣ ਕਾਰਨ ਸੰਤੁਲਨ ਵਿਗੜ ਸਕਦਾ ਸੀ ਜਿਸ ਕਾਰਨ ਜਾਨੀ ਮਾਲੀ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਅਤੇ ਵੱਡਾ ਬਚਾਅ ਵੀ ਹੋਗਿਆ।