'ਹੰਸ' ਪਰਿਵਾਰ ਵੱਲੋਂ ਪਿਆਰੀ ਧੀ ਦਾ ਕੀਤਾ ਗਿਆ ਸਵਾਗਤ
ਸੂਫੀ ਗਾਇਕ ਹੰਸ ਰਾਜ ਹੰਸ ਦਾ ਵੇਹੜਾ ਇੱਕ ਵਾਰੀ ਫਿਰ ਖੁਸ਼ੀਆਂ ਨਾਲ ਖਿੜ ਗਿਆ ਹੈ। ਉਨ੍ਹਾਂ ਦਾ ਪੁੱਤਰ ਗਾਇਕ ਨਵਰਾਜ ਹੰਸ ਪਿਤਾ ਬਣਾ ਗਿਆ ਹੈ। ਉਨ੍ਹਾਂ ਦੀ ਪਤਨੀ ਅਜੀਤ ਕੌਰ ਮਹਿੰਦੀ ਨੇ ਪਿਆਰੀ ਧੀ ਨੂੰ ਜਨਮ ਦਿੱਤਾ ਹੈ।
By : Makhan shah
Update: 2025-08-29 09:18 GMT
ਮੋਹਾਲੀ - ਸ਼ੇਖਰ ਰਾਏ : ਸੂਫੀ ਗਾਇਕ ਹੰਸ ਰਾਜ ਹੰਸ ਦਾ ਵੇਹੜਾ ਇੱਕ ਵਾਰੀ ਫਿਰ ਖੁਸ਼ੀਆਂ ਨਾਲ ਖਿੜ ਗਿਆ ਹੈ। ਉਨ੍ਹਾਂ ਦਾ ਪੁੱਤਰ ਗਾਇਕ ਨਵਰਾਜ ਹੰਸ ਪਿਤਾ ਬਣਾ ਗਿਆ ਹੈ। ਉਨ੍ਹਾਂ ਦੀ ਪਤਨੀ ਅਜੀਤ ਕੌਰ ਮਹਿੰਦੀ ਨੇ ਪਿਆਰੀ ਧੀ ਨੂੰ ਜਨਮ ਦਿੱਤਾ ਹੈ। ਇਸ ਮੌਕੇ ਉੱਪਰ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਨਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਇੱਕ ਪੋਸਟ ਸਾਂਝੀ ਕਰਦਿਆਂ ਆਪਣੀ ਪਿਆਰੀ ਧੀ ਦਾ ਸਵਾਗਤ ਕੀਤਾ ਹੈ। ਨਵਰਾਜ ਹੰਸ ਦੇ ਇਸ ਪੋਸਟ ਉੱਪਰ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
ਨਵਰਾਜ ਨੇ ਇਸ ਪੋਸਟ ਵਿਚ ਲਿਿਖਆ, 'ਮੈਂ ਪਾਪਾ ਬਣ ਗਿਆ। ਮੇਰੀ ਪਿਆਰੀ ਧੀ ਪਰਿਵਾਰ ਵਿਚ ਤੁਹਾਡਾ ਸਵਾਗਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਦਾ ਵੀ ਇਸ ਸ਼ਾਨਦਾਰ ਤੋਹਫੇ ਲਈ ਧੰਨਵਾਦ ਕੀਤਾ।' ਉਨ੍ਹਾਂ ਨੇ ਆਪਣੀ ਧੀ ਨੂੰ ਗੋਦੀ ਚੁੱਕ ਕੇ ਇਕ ਫੋਟੋ ਵੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਇਸ ਤਰਵੀਰ ਵਿੱਚ ਨਵਰਾਜ ਹੰਸ ਬਹੁਤ ਖੁਸ਼ ਨਜ਼ਰ ਆ ਰਹੇ ਹਨ।