ਹੜ੍ਹਾਂ ਨੇ ਪੰਜਾਬ ’ਚ ਮਚਾਈ ਤਬਾਹੀ, ਰੈਸਕਿਊ ਲਈ ਫ਼ੌਜ ਨੂੰ ਦਿੱਤੀ ਕਮਾਨ

ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਐ, ਜਿੱਥੇ ਕਈ ਦਿਨਾਂ ਤੋਂ ਡੈਮਾਂ ਵਿਚ ਪਾਣੀ ਛੱਡਿਆ ਜਾ ਰਿਹਾ ਏ, ਉਥੇ ਹੀ ਅੱਜ ਵੀ ਪੰਜਾਬ ਦੇ ਕਈ ਡੈਮਾਂ ਵਿਚੋਂ ਲੱਖਾਂ ਕਿਊਸਕ ਪਾਣੀ ਛੱਡਿਆ ਜਾਵੇਗਾ।

Update: 2025-08-28 07:33 GMT

ਚੰਡੀਗੜ੍ਹ : ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਐ, ਜਿੱਥੇ ਕਈ ਦਿਨਾਂ ਤੋਂ ਡੈਮਾਂ ਵਿਚ ਪਾਣੀ ਛੱਡਿਆ ਜਾ ਰਿਹਾ ਏ, ਉਥੇ ਹੀ ਅੱਜ ਵੀ ਪੰਜਾਬ ਦੇ ਕਈ ਡੈਮਾਂ ਵਿਚੋਂ ਲੱਖਾਂ ਕਿਊਸਕ ਪਾਣੀ ਛੱਡਿਆ ਜਾਵੇਗਾ।

Full View

ਜਾਣਕਾਰੀ ਮਿਲ ਰਹੀ ਹੈ ਕਿ ਪਹਾੜਾਂ ਵਿਚ ਭਾਰੀ ਬਾਰਿਸ਼ ਪੈਣ ਕਾਰਨ ਪੌਂਗ ਡੈਮ ਸਮੇਤ ਹੋਰ ਡੈਮਾਂ ਵਿਚ ਪਾਣੀ ਦੇ ਪੱਧਰ ਵਿਚ ਲਗਾਤਾਰ ਵਧਦਾ ਜਾ ਰਿਹਾ ਏ, ਜਿਸ ਕਾਰਨ ਫਲੱਡ ਗੇਟ ਖੋਲ੍ਹਣੇ ਪੈ ਰਹੇ ਨੇ। ਜਿਸ ਦੇ ਚਲਦਿਆਂ ਬੀਬੀਐਮਬੀ ਵੱਲੋਂ ਡੈਮ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੀਰਵਾਰ 28 ਅਗਸਤ ਨੂੰ ਦੁਪਹਿਰ ਬਾਅਦ ਇਕ ਲੱਖ 10 ਹਜ਼ਾਰ ਕਿਊਸਕ ਪਾਣੀ ਛੱਡਣ ਦਾ ਫੈਸਲਾ ਕੀਤਾ ਗਿਆ ਹੈ।

Full View

ਬੀਬੀਐਮਬੀ ਨੇ ਇਸ ਦੀ ਅਗਾਊਂ ਜਾਣਕਾਰੀ ਸਬੰਧਤ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜ ਦਿੱਤੀ ਹੈ ਤਾਂ ਜੋ ਦਰਿਆ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਅਗਾਹ ਕੀਤਾ ਜਾ ਸਕੇ।ਜ਼ਿਲ੍ਹਾ ਹੁਸ਼ਿਆਰਪੁਰ, ਗੁਰਦਾਸਪੁਰ, ਤਰਨਤਾਰਨ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਉਚ ਅਧਿਕਾਰੀਆਂ ਨੂੰ ਇਸ ਦੀ ਅਗਾਊਂ ਜਾਣਕਾਰੀ ਦਿੱਤੀ ਗਈ ਹੈ।

Full View

ਬਿਆਸ ਦਰਿਆ ਦੇ ਕੰਢੇ ਜ਼ਿਲ੍ਹਾ ਕਾਂਗੜਾ ਦੇ ਉਪ ਮੰਡਲ ਇੰਦੋਰਾ ਅਧੀਨ ਆਉਂਦੀਆਂ 17 ਪੰਚਾਇਤਾਂ ਵਿਚ ਬਕਾਇਦਾ ਮੁਨਿਆਦੀ ਕਰਵਾ ਕੇ ਪਿੰਡ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਕੱਲ੍ਹ ਵੀਰਵਾਰ ਨੂੰ ਦੁਪਿਹਰ 12 ਵਜੇ ਤਕ ਦਰਿਆ ਕੰਢੇ ਵਸੇ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਜਾਨੀ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ।

Tags:    

Similar News