ਇੰਡੀਗੋ ਦੀਆਂ ਫਲਾਈਟਾਂ ਰੱਦ ਹੋਣ ਨਾਲ ਅੰਮ੍ਰਿਤਸਰ ਏਅਰਪੋਰਟ ’ਤੇ ਯਾਤਰੀ ਪਰੇਸ਼ਾਨ

ਅੰਮ੍ਰਿਤਸਰ ਏਅਰਪੋਰਟ ’ਤੇ ਅੱਜ ਫਿਰ ਇੰਡਿਗੋ ਏਅਰਲਾਈਨ ਦੇ ਯਾਤਰੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਨਜ਼ਰ ਆਏ। ਕਈ ਯਾਤਰੀਆਂ ਨੇ ਦੱਸਿਆ ਕਿ ਜਦੋਂ ਉਹ ਏਅਰਪੋਰਟ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਅਚਾਨਕ ਮੈਸੇਜ ਮਿਲਿਆ ਕਿ ਉਨ੍ਹਾਂ ਦੀ ਫਲਾਈਟ ਕੈਂਸਲ ਕਰ ਦਿੱਤੀ ਗਈ ਹੈ। ਇਸ ਅਚਾਨਕ ਫੈਸਲੇ ਨਾਲ ਯਾਤਰੀਆਂ ਦੀ ਯਾਤਰਾ ਯੋਜਨਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਈ।

Update: 2025-12-06 11:30 GMT

ਅੰਮ੍ਰਿਤਸਰ : ਅੰਮ੍ਰਿਤਸਰ ਏਅਰਪੋਰਟ ’ਤੇ ਅੱਜ ਫਿਰ ਇੰਡਿਗੋ ਏਅਰਲਾਈਨ ਦੇ ਯਾਤਰੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਨਜ਼ਰ ਆਏ। ਕਈ ਯਾਤਰੀਆਂ ਨੇ ਦੱਸਿਆ ਕਿ ਜਦੋਂ ਉਹ ਏਅਰਪੋਰਟ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਅਚਾਨਕ ਮੈਸੇਜ ਮਿਲਿਆ ਕਿ ਉਨ੍ਹਾਂ ਦੀ ਫਲਾਈਟ ਕੈਂਸਲ ਕਰ ਦਿੱਤੀ ਗਈ ਹੈ। ਇਸ ਅਚਾਨਕ ਫੈਸਲੇ ਨਾਲ ਯਾਤਰੀਆਂ ਦੀ ਯਾਤਰਾ ਯੋਜਨਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਈ।


ਯਾਤਰੀਆਂ ਦਾ ਕਹਿਣਾ ਹੈ ਕਿ ਇੰਡਿਗੋ ਏਅਰਲਾਈਨ ਪਾਇਲਟ ਅਤੇ ਸਟਾਫ ਦੀ ਕਮੀ ਨਾਲ ਜੂਝ ਰਹੀ ਹੈ, ਜਿਸ ਦਾ ਸਿੱਧਾ ਅਸਰ ਯਾਤਰੀਆਂ ’ਤੇ ਪੈ ਰਿਹਾ ਹੈ। ਕਈ ਲੋਕ ਦਿਨਾਂ ਤੋਂ ਏਅਰਪੋਰਟ ਦੇ ਚੱਕਰ ਲਾ ਰਹੇ ਹਨ ਪਰ ਉਨ੍ਹਾਂ ਨੂੰ ਨਾ ਤਾਂ ਫਲਾਈਟ ਬਾਰੇ ਢੁੱਕਵੀ ਜਾਣਕਾਰੀ ਮਿਲ ਰਹੀ ਹੈ ਅਤੇ ਨਾ ਹੀ ਰਿਫੰਡ ਸਬੰਧੀ ਕੋਈ ਸਪਸ਼ਟ ਜਵਾਬ ਦਿੱਤਾ ਜਾ ਰਿਹਾ ਹੈ।


ਇੱਕ ਫੌਜੀ ਯਾਤਰੀ ਨੇ ਦੱਸਿਆ ਕਿ ਉਸਨੇ ਕੱਲ੍ਹ ਤ੍ਰਿਪੁਰਾ ਵਿੱਚ ਆਪਣੀ ਡਿਊਟੀ ਜੁਆਇਨ ਕਰਨੀ ਸੀ, ਪਰ ਫਲਾਈਟ ਰੱਦ ਹੋਣ ਕਾਰਨ ਉਹ ਸਮੇਂ ’ਤੇ ਨਹੀਂ ਪੁੱਜ ਸਕਿਆ। ਉਸਨੇ ਕਿਹਾ ਕਿ ਫੌਜੀ ਜਵਾਨਾਂ ਲਈ ਸਮਾਂ ਬਹੁਤ ਕੀਮਤੀ ਹੁੰਦਾ ਹੈ ਅਤੇ ਅਜਿਹੀ ਲਾਪਰਵਾਹੀ ਸੇਵਾ ’ਤੇ ਵੀ ਅਸਰ ਪਾਉਂਦੀ ਹੈ।


Full View" rel="nofollow">Full Viewਇੱਕ ਹੋਰ ਯਾਤਰੀ ਤੁਸ਼ਾਰ ਨੇ ਦੱਸਿਆ ਕਿ ਉਸਦਾ ਬੰਗਲੌਰ ਜਾਣ ਦਾ ਪ੍ਰੋਗਰਾਮ ਸੀ, ਪਰ ਏਅਰਪੋਰਟ ਪਹੁੰਚ ਕੇ ਪਤਾ ਲੱਗਾ ਕਿ ਫਲਾਈਟ ਕੈਂਸਲ ਹੋ ਚੁੱਕੀ ਹੈ। ਇਸ ਕਰਕੇ ਉਸਨੂੰ ਵਿੱਤੀ ਅਤੇ ਮਾਨਸਿਕ ਦੋਵਾਂ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਨਾਟਕ ਤੋਂ ਆਏ ਯਾਤਰੀਆਂ ਨੇ ਕਿਹਾ ਕਿ ਉਹ ਅੰਮ੍ਰਿਤਸਰ ਕਾਨਫਰੰਸ ਲਈ ਆਏ ਸਨ ਅਤੇ ਵਾਪਸੀ ਲਈ ਦੋ ਦਿਨਾਂ ਤੋਂ ਇੱਥੇ ਫਸੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਰਾਹੀਂ ਬੰਗਲੌਰ ਜਾਣਾ ਸੀ ਅਤੇ ਪਹਿਲਾਂ ਹੀ 20 ਹਜ਼ਾਰ ਰੁਪਏ ਦੀ ਕੈਬ ਬੁੱਕ ਕੀਤੀ ਹੋਈ ਸੀ, ਜਿਸ ਨਾਲ ਵਾਧੂ ਖਰਚਾ ਝੇਲਣਾ ਪੈ ਰਿਹਾ ਹੈ।



ਰਵਨੀਤ ਸਿੰਘ, ਜੋ ਯਮੁਨਾਨਗਰ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਸਨੇ ਉਦੈਪੁਰ ਜਾਣਾ ਸੀ। ਉਹ ਸਿਰਫ਼ ਫਲਾਈਟ ਦੀ ਜਾਣਕਾਰੀ ਲਈ ਏਅਰਪੋਰਟ ਆਇਆ ਸੀ, ਪਰ ਇੱਥੇ ਪਤਾ ਲੱਗਾ ਕਿ ਕਈ ਫਲਾਈਟਾਂ ਰੱਦ ਹਨ। ਉਸਨੇ ਕਿਹਾ ਕਿ ਜੇ ਪਹਿਲਾਂ ਜਾਣਕਾਰੀ ਮਿਲਦੀ ਤਾਂ ਉਹ ਸੜਕ ਰਾਹੀਂ ਹੀ ਯਾਤਰਾ ਕਰ ਲੈਂਦਾ।



ਤਾਮਿਲਨਾਡੂ ਤੋਂ ਆਏ ਡਾਕਟਰ ਦਿਨੇਸ਼ ਨੇ ਕਿਹਾ ਕਿ ਉਹ ਕਾਨਫਰੰਸ ਲਈ ਅੰਮ੍ਰਿਤਸਰ ਆਏ ਸਨ, ਪਰ ਵਾਪਸੀ ਦੀ ਫਲਾਈਟ ਰੱਦ ਹੋਣ ਕਾਰਨ ਮੁਸ਼ਕਲ ਵਿੱਚ ਫਸੇ ਹੋਏ ਹਨ। ਉਪਰੋਂ ਬਦਲਵੀਂ ਫਲਾਈਟਾਂ ਦੇ ਭਾਅ ਕਾਫ਼ੀ ਵੱਧ ਚੁੱਕੇ ਹਨ। ਯਾਤਰੀਆਂ ਨੇ ਇੰਡਿਗੋ ਪ੍ਰਬੰਧਨ ਤੋਂ ਮੰਗ ਕੀਤੀ ਹੈ ਕਿ ਸਹੀ, ਸਮੇਂਸਿਰ ਜਾਣਕਾਰੀ ਅਤੇ ਰਿਫੰਡ ਪ੍ਰਕਿਰਿਆ ਸਪਸ਼ਟ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਬੇਵਜ੍ਹਾ ਪਰੇਸ਼ਾਨੀ ਨਾ ਝੇਲਣੀ ਪਵੇ।

Tags:    

Similar News