ਹਰਿਆਣਾ ਸਰਕਾਰ ਵੱਲੋਂ ਬਾਦਸ਼ਾਹ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ, ਮਹਿਲਾ ਕਮਿਸ਼ਨ ਨੇ ਜਾਰੀ ਕਰਵਾਏ ਵਾਰੰਟ

ਹਰਿਆਣਾ ਸਰਕਾਰ ਨੇ ਬਾਲੀਵੁੱਡ ਦੇ ਗਾਇਕ ਬਾਦਸ਼ਾਹ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦਰਅਸਲ, ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਆਪਣੇ–ਆਪ ਕਾਰਵਾਈ ਕਰਦਿਆਂ ਬਾਦਸ਼ਾਹ ਨੂੰ ਸੰਮਨ ਜਾਰੀ ਕੀਤੇ ਸਨ। ਪਰ ਬਾਦਸ਼ਾਹ ਕਮਿਸ਼ਨ ਸਾਹਵੇਂ ਪੇਸ਼ ਹੀ ਨਹੀਂ ਹੋਏ

Update: 2026-03-13 12:57 GMT

ਲੁੱਕ–ਆਊਟ ਸਰਕੂਲਰ ਪ੍ਰੋਸੈੱਸ ਵੀ ਸ਼ੁਰੂ

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਬਾਲੀਵੁੱਡ ਦੇ ਗਾਇਕ ਬਾਦਸ਼ਾਹ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦਰਅਸਲ, ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਆਪਣੇ–ਆਪ ਕਾਰਵਾਈ ਕਰਦਿਆਂ ਬਾਦਸ਼ਾਹ ਨੂੰ ਸੰਮਨ ਜਾਰੀ ਕੀਤੇ ਸਨ। ਪਰ ਬਾਦਸ਼ਾਹ ਕਮਿਸ਼ਨ ਸਾਹਵੇਂ ਪੇਸ਼ ਹੀ ਨਹੀਂ ਹੋਏ। ਹੁਣ ਕਮਿਸ਼ਨ ਨੇ ਬਾਦਸ਼ਾਹ ਦੇ ਗ੍ਰਿਫ਼ਤਾਰੀ ਜਾਰੀ ਕਰਨ ਤੇ ਪਾਸਪੋਰਟ ਜ਼ਬਤ ਕਰਨ ਦੀ ਹਦਾਇਤ ਜਾਰੀ ਕੀਤੀ ਸੀ। ਉਧਰ ਪੁਲਿਸ ਪਹਿਲਾਂ ਹੀ FIR ਦਾਇਰ ਕਰ ਚੁੱਕੀ ਹੈ ਤੇ ਲੁੱਕ–ਆਊਟ ਸਰਕੂਲਰ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਬਾਦਸ਼ਾਹ ਦਾ ਅਸਲ ਨਾਂਅ ਅਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ। ਬੀਤੀ ਪਹਿਲੀ ਮਾਰਚ ਨੂੰ ਉਸ ਦਾ ਹਰਿਆਣਵੀ ਗੀਤ 'ਟਟੀਹਰੀ' ਰਿਲੀਜ਼ ਹੋਇਆ ਸੀ। ਪਰ ਉਸ ਦੇ ਦੋ–ਅਰਥੀ ਬੋਲਾਂ ਤੇ ਵਿਡੀਓ ਵਿੱਚ ਔਰਤਾਂ ਤੇ ਨਾਬਾਲਗ਼ ਕੁੜੀਆਂ ਨੂੰ ਇੱਕ ਵਸਤੂ ਬਣਾ ਕੇ ਅਸ਼ਲੀਲ ਤਰੀਕੇ ਪੇਸ਼ ਕੀਤਾ ਗਿਆ ਸੀ। ਇਸੇ ਲਈ ਉਸ ਗੀਤ ਨੂੰ ਲੈ ਕੇ ਚੋਖਾ ਹੰਗਾਮਾ ਖੜ੍ਹਾ ਹੋ ਗਿਆ ਹੈ। ਬਾਦਸ਼ਾਹ ਨੇ ਇਹ ਗੀਤ ਸਿਮਰਨ ਜਗਲਾਨ ਨਾਲ਼ ਮਿਲ਼ ਕੇ ਗਾਇਆ ਹੈ। ਕੁੜੀਆਂ ਨੂੰ ਇਸ ਗੀਤ ਵਿੱਚ ਸਕੂਲੀ ਵਰਦੀ ਵਿੱਚ ਪਹਿਨਿਆਂ ਵਿਖਾਇਆ ਗਿਆ ਹੈ। ਉਹ ਬਸਤੇ ਸੁੱਟ ਕੇ ਮਸਤੀ ਕਰਨ ਨਿੱਕਲ਼ ਜਾਂਦੀਆਂ ਹਨ।

ਹੁਣ ਔਰਤਾਂ ਦੇ ਅਧਿਕਾਰਾਂ ਤੇ ਸਭਿਆਚਾਰਕ ਸੰਵੇਦਨਸ਼ੀਲਤਾ ਨੂੰ ਲੈ ਕੇ ਵੱਡੀ ਚਰਚਾ ਵੀ ਸ਼ੁਰੂ ਹੋ ਗਈ ਹੈ।

ਬੋਲਾਂ ਵਿੱਚ "ਟਟੀਹਰੀ" ਸ਼ਬਦ ਵੀ ਲੜਕੀਆਂ ਲਈ ਵਰਤਿਆ ਗਿਆ ਹੈ। ਸਕੂਲੀ ਪਾਠਸ਼ਾਲਾ ਲਈ ਵੀ ਗ਼ਲਤ ਸ਼ਬਦ ਵਰਤਿਆ ਗਿਆ ਹੈ। ਵੀਡੀਓ ਵਿੱਚ ਨਾਬਾਲਗ ਕੁੜੀਆਂ ਨੂੰ ਸਕੂਲ ਬੈਗ ਸੁੱਟ ਕੇ ਨੱਚਦੇ ਦਿਖਾਇਆ ਗਿਆ ਹੈ। ਇੰਝ ਨੌਜਵਾਨਾਂ ਵਿੱਚ ਗ਼ਲਤ ਸੁਨੇਹਾ ਜਾਂਦਾ ਹੈ। ਇਹ ਮਾਮਲਾ POCSO ਐਕਟ ਅਧੀਨ ਵੀ ਆ ਸਕਦਾ ਹੈ।

ਇਹ ਗੀਤ ਬਾਦਸ਼ਾਹ ਨੇ ਆਪਣੇ ਆਪ ਨੂੰ "ਹਰਿਆਣਾ ਦਾ ਪੁੱਤਰ" ਕਹਿ ਕੇ ਪੇਸ਼ ਕੀਤਾ ਪਰ ਬੋਲਾਂ ਨੇ ਹਰਿਆਣਵੀ ਸਭਿਆਚਾਰ ਨੂੰ ਠੇਸ ਪਹੁੰਚਾਈ ਹੈ। ਇਹ ਗੀਤ ਯੂ–ਟਿਊਬ 'ਤੇ ਰਿਲੀਜ਼ ਹੋਣ ਤੋਂ ਬਾਅਦ ਵਾਇਰਲ ਹੋ ਗਿਆ, ਪਰ ਸ਼ਿਕਾਇਤਾਂ ਕਾਰਣ ਇਸ ਨੂੰ ਯੂ–ਟਿਊਬ ਤੋਂ ਮਜਬੂਰਨ ਹਟਾਉਣਾ ਪਿਆ ਹੈ।

ਹਰਿਆਣਾ ਸਟੇਟ ਕਮਿਸ਼ਨ ਫਾਰ ਵੂਮਨ ਨੇ 6 ਮਾਰਚ 2026 ਨੂੰ ਸੁਓ ਮੋਟੂ ਨੋਟਿਸ ਲੈ ਕੇ ਬਾਦਸ਼ਾਹ ਨੂੰ ਸਮਨ ਜਾਰੀ ਕੀਤੇ। ਇਹ ਕਾਰਵਾਈ ਨਾਰੀ ਤੂੰ ਨਾਰਾਇਣੀ ਉੱਥਾਨ ਸੰਸਥਾ (ਸਵਿਤਾ ਆਰਿਆ) ਅਤੇ ਸ਼ਿਵ ਆਰਤੀ ਇੰਡੀਆ ਫਾਊਂਡੇਸ਼ਨ (ਸ਼ਿਵ ਕੁਮਾਰ) ਵਰਗੀਆਂ ਸੰਸਥਾਵਾਂ ਦੀਆਂ ਸ਼ਿਕਾਇਤਾਂ 'ਤੇ ਅਧਾਰਤ ਸੀ। ਕਮਿਸ਼ਨ ਦੇ ਮੁਖੀ ਰੇਣੂ ਭਾਟੀਆ ਨੇ ਗੀਤ ਨੂੰ "ਅਸਹਿਣਸ਼ੀਲ" ਕਿਹਾ ਅਤੇ ਪੁੱਛਿਆ ਕਿ ਅਜਿਹੇ ਬੋਲਾਂ ਨੂੰ ਕੈਂਸਰ ਬੋਰਡ ਨੇ ਝੰਡੀ ਕਿਵੇਂ ਦੇ ਦਿੱਤੀ। ਉਨ੍ਹਾਂ ਨੇ ਧੀਆਂ-ਭੈਣਾਂ ਦੀ ਇੱਜ਼ਤ ਬਚਾਉਣ ਲਈ "ਸਖ਼ਤੀ ਵਰਤਣ" ਦਾ ਐਲਾਨ ਕੀਤਾ।

ਬਾਦਸ਼ਾਹ ਨੂੰ 13 ਮਾਰਚ ਨੂੰ ਪਾਣੀਪਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ, ਪਰ ਉਹ ਨਹੀਂ ਪਹੁੰਚੇ। ਵਕੀਲਾਂ ਨੇ "ਜ਼ਰੂਰੀ ਕੰਮ" ਦੇ ਕਾਰਨ ਹੋਰ ਸਮਾਂ ਮੰਗਿਆ, ਜਿਸ ਨਾਲ ਚੇਅਰਪਰਸਨ ਭਾਟੀਆ ਨਾਰਾਜ਼ ਹੋ ਗਏ। ਦੁਪਹਿਰ 3 ਵਜੇ ਤੱਕ ਪੇਸ਼ ਨਾ ਹੋਣ 'ਤੇ ਗ੍ਰਿਫਤਾਰੀ ਅਤੇ ਪਾਸਪੋਰਟ ਜ਼ਬਤੀ ਦੇ ਨਿਰਦੇਸ਼ ਪੰਚਕੂਲਾ ਅਤੇ ਪਾਣੀਪਤ ਦੇ ਐਸਪੀ ਨੂੰ ਦਿੱਤੇ ਗਏ।

6 ਮਾਰਚ ਨੂੰ ਪੰਚਕੂਲਾ ਦੇ ਸਾਈਬਰ ਪੁਲਿਸ ਸਟੇਸ਼ਨ ਵਿੱਚ FIR ਰਜਿਸਟਰ ਹੋਈ ਸੀ।

ਬਾਦਸ਼ਾਹ ਨੇ 7 ਮਾਰਚ ਨੂੰ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਕੇ ਮਾਫ਼ੀ ਵੀ ਮੰਗ ਲਈ ਸੀ। ਉਨ੍ਹਾਂ ਨੇ ਕਿਹਾ, "ਮੇਰਾ ਨਵਾਂ ਗੀਤ ਰਿਲੀਜ਼ ਹੋਇਆ ਹੈ ਅਤੇ ਇਸ ਦੇ ਬੋਲਾਂ ਅਤੇ ਵਿਜ਼ੂਅਲ ਨੇ ਬਹੁਤ ਸਾਰੇ ਲੋਕਾਂ, ਖਾਸ ਕਰਕੇ ਹਰਿਆਣਾ ਵਾਲਿਆਂ ਨੂੰ ਠੇਸ ਪਹੁੰਚਾਇਆ ਹੈ। ਮੈਂ ਕਦੇ ਵੀ ਹਰਿਆਣਾ ਦੀ ਕਿਸੇ ਔਰਤ ਜਾਂ ਬੱਚੀ ਬਾਰੇ ਅਜਿਹਾ ਨਹੀਂ ਕਹਿਣਾ ਚਾਹੁੰਦਾ। ਮੈਂ ਤੁਹਾਡਾ ਪੁੱਤਰ ਹਾਂ, ਮਾਫ਼ੀ ਮੰਗਦਾ ਹਾਂ।"

ਉਨ੍ਹਾਂ ਨੇ ਗੀਤ ਸਾਰੇ ਪਲੇਟਫਾਰਮਾਂ ਤੋਂ ਹਟਾ ਦਿੱਤਾ ਅਤੇ ਕਿਹਾ ਕਿ ਇਹ ਹਰਿਆਣਵੀ ਸਭਿਆਚਾਰ ਨੂੰ ਉੱਨਤ ਕਰਨ ਲਈ ਸੀ। ਹਾਲਾਂਕਿ, ਮਾਫ਼ੀ ਤੋਂ ਬਾਅਦ ਵੀ ਉਹ ਪੇਸ਼ ਨਹੀਂ ਹੋਏ, ਜਿਸ ਨਾਲ ਕਮਿਸ਼ਨ ਨੇ ਗ੍ਰਿਫਤਾਰੀ ਦਾ ਫ਼ੈਸਲਾ ਲਿਆ।

ਬਹੁਤ ਸਾਰੇ ਯੂਜ਼ਰਾਂ ਨੇ ਗੀਤ ਨੂੰ "ਔਰਤ ਵਿਰੋਧੀ" ਕਿਹਾ ਅਤੇ ਮੁਕੰਮਲ ਪਾਬੰਦੀ ਦੀ ਮੰਗ ਕੀਤੀ। ਗਾਇਕਾ ਸੋਨਾ ਮੋਹਪਤਾਰਾ ਨੇ ਟਵੀਟ ਕੀਤਾ, "ਬਾਦਸ਼ਾਹ ਨੂੰ ਬਿਹਤਰ ਕਰਨਾ ਚਾਹੀਦਾ ਹੈ। ਹਰਿਆਣਾ ਦਾ ਪੁੱਤਰ ਹੋਣਾ ਔਰਤਾਂ ਵਿਰੋਧੀ ਬੋਲਾਂ ਨੂੰ ਜਾਇਜ਼ ਨਹੀਂ ਠਹਰਾਉਂਦਾ।" ਉੱਤਰ ਪ੍ਰਦੇਸ਼ ਵਿੱਚ ਵੀ ਵਿਰੋਧ ਹੋਇਆ, ਜਿੱਥੇ ਅਪਰਨਾ ਯਾਦਵ ਨੇ ਮੁੱਖ ਮੰਤਰੀ ਯੋਗੀ ਨੂੰ ਪੱਤਰ ਲਿਖਿਆ।

ਰੈਪਰ ਸਾਂਤੀ ਸ਼ਰਮਾ ਨੇ ਬਾਦਸ਼ਾਹ ਦਾ ਬਚਾਅ ਕੀਤਾ ਅਤੇ ਕਿਹਾ, "ਬਾਦਸ਼ਾਹ ਨੂੰ ਨਾ ਸਮਝੇ ਬਿਨਾਂ ਜੱਜ ਕੀਤਾ ਜਾ ਰਿਹਾ ਹੈ। ਇਹ ਰੈਪ ਦਾ ਸਟਾਈਲ ਹੈ।" ਕੁਝ ਯੂਜ਼ਰਾਂ ਨੇ ਇਸ ਨੂੰ "ਕਲਚਰਲ ਐਕਸਪ੍ਰੈਸ਼ਨ" ਕਿਹਾ।

Tags:    

Similar News