‘ਨਵੇਂ ਸਾਲ ’ਚ ਵੀ ਉਮੀਦਾਂ ਤੇ ਖਰੀ ਉੱਤਰੇਗੀ Pahal Mandi, DC Sangrur ਦੀ ਅਗਵਾਈ ’ਚ ਮੁਹਿੰਮ ਦੀ ਸ਼ੁਰੂਆਤ

ਅੱਜ ਦੇ ਸਮੇਂ ਦੀ ਭੱਜ ਦੌੜ ਵਾਲੀ ਜ਼ਿੰਦਗੀ ’ਚ ਜਿੱਥੇ ਇਨਸਾਨ ਲਈ ਸਮੇਂ ਦੇ ਨਾਲ ਨਾਲ ਚੱਲਣਾ ਜ਼ਰੂਰੀ ਏ ਉੱਥੇ ਹੀ ਇਨਸਾਨ ਲਈ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਏ, ਜਿਸ ਲਈ ਅੱਜ ਦੇ ਸਮੇਂ ’ਚ ਸਭ ਤੋਂ ਜ਼ਰੂਰੀ ਏ ਚੰਗਾ ਅਤੇ ਸਿਹਤਮੰਦ ਖਾਣਾ ਜੇਕਰ ਅਸੀਂ ਤੰਦਰੁਸਤ ਅਤੇ ਬਿਮਾਰੀਆਂ ਤੋਂ ਨਿਜਾਤ ਪਾਉਣਾ ਚਾਹੁੰਦੇ ਹਾਂ ਤਾਂ ਸਾਡੇ ਲਈ ਆਪਣਾ ਖਾਣ-ਪੀਣ ਸ਼ੁੱਧ ਕਰਨਾ ਜ਼ਰੂਰੀ ਹੋਵੇਗਾ।

Update: 2026-01-05 12:42 GMT

ਸੰਗਰੂਰ : ਅੱਜ ਦੇ ਸਮੇਂ ਦੀ ਭੱਜ ਦੌੜ ਵਾਲੀ ਜ਼ਿੰਦਗੀ ’ਚ ਜਿੱਥੇ ਇਨਸਾਨ ਲਈ ਸਮੇਂ ਦੇ ਨਾਲ ਨਾਲ ਚੱਲਣਾ ਜ਼ਰੂਰੀ ਏ ਉੱਥੇ ਹੀ ਇਨਸਾਨ ਲਈ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਏ, ਜਿਸ ਲਈ ਅੱਜ ਦੇ ਸਮੇਂ ’ਚ ਸਭ ਤੋਂ ਜ਼ਰੂਰੀ ਏ ਚੰਗਾ ਅਤੇ ਸਿਹਤਮੰਦ ਖਾਣਾ ਜੇਕਰ ਅਸੀਂ ਤੰਦਰੁਸਤ ਅਤੇ ਬਿਮਾਰੀਆਂ ਤੋਂ ਨਿਜਾਤ ਪਾਉਣਾ ਚਾਹੁੰਦੇ ਹਾਂ ਤਾਂ ਸਾਡੇ ਲਈ ਆਪਣਾ ਖਾਣ-ਪੀਣ ਸ਼ੁੱਧ ਕਰਨਾ ਜ਼ਰੂਰੀ ਹੋਵੇਗਾ।


ਇਸੇ ਸੰਬੰਧਿਤ ਲੋਕਾਂ ਚ ਜਾਗਰੂਕਤਾ ਲਿਆਉਣ ਲਈ ਇੱਕ ਨੇਕ ਉਪਰਾਲਾ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਆਈ ਏ ਐਸ ਰਾਹੁਲ ਚਾਬਾ ਦੀ ਅਗਵਾਈ ਹੇਠ ਜ਼ਿਲ੍ਹੇ ਚ ਇੱਕ ਹਫ਼ਤਾਵਾਰੀ ‘ਪਹਿਲ ਮੰਡੀ’ ਚਲਾਈ ਜਾ ਰਹੀ ਜਿਸ ਨਾਲ ਜੁੜੇ ਲੋਕ ਮਿਹਨਤ ਅਤੇ ਇਮਾਨਦਾਰੀ ਨਾਲ ਜੈਵਿਕ ਤੋਂ ਹੋਮ ਮੇਡ ਉਤਪਾਦ ਤਿਆਰ ਕਰ ਰਹੇ ਹਨ


ਇਸੇ ਤਹਿਤ ਨਵੇਂ ਸਾਲ ਵਿੱਚ ਵੀ ਸ਼ਹਿਰ ਨਿਵਾਸੀਆਂ ਲਈ ‘ਪਹਿਲ ਮੰਡੀ’ ਦਾ ਆਯੋਜਨ ਕੀਤਾ ਗਿਆ, ਜਿੱਥੇ ਵਿਸ਼ੇਸ਼ ਤੌਰ ਤੇ ਡਾ. ਏ. ਐੱਸ. ਮਾਨ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਮੰਡੀ ਵਿੱਚ ਭਾਗ ਲੈਣ ਵਾਲਿਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਬਾਦ ਦਿੱਤੀ ਗਈ ਉੱਥੇ ਹੀ ਉਨ੍ਹਾਂ ਨੇ ਗੱਲ ਕਰਦਿਆਂ ਕਿਹਾ ਕਿ


‘ਪਹਿਲ ਮੰਡੀ’ ਨਵੇਂ ਸਾਲ ਵਿੱਚ ਵੀ ਸ਼ਹਿਰ ਨਿਵਾਸੀਆਂ ਦੀਆਂ ਉਮੀਦਾਂ ਤੇ ਖਰੀ ਉੱਤਰੇਗੀ।ਡਾ. ਏ. ਐੱਸ. ਮਾਨ ਨੇ ਗੱਲ ਕਰਦਿਆਂ ਕਿਹਾ ਕਿ ਮਨੁੱਖੀ ਸਮਾਜ ਦੇ ਘੇਰੇ ਵਿੱਚ ਆਉਂਦਾ ਕੁੱਲ ਜੀਵ ਜਗਤ ਬਿਮਾਰੀਆਂ ਨੇ ਜਕੜ ਲਿਆ ਹੈ।ਮਨੁੱਖ ਦੇ ਨਾਲ-ਨਾਲ ਇਹਦੇ ਪਾਲੇ ਹੋਏ ਪਸ਼ੂ ਪੰਛੀ ਵੀ ਬਿਮਾਰ ਹੋ ਰਹੇ ਹਨ । ਜੈਵਿਕ ਖੇਤੀ ਅਤੇ ਕੁਦਰਤ ਨਾਲ ਜੁੜਨਾ ਅੱਜ ਸਮੇਂ ਦੀ ਜ਼ਰੂਰਤ ਹੈ। ਜਿਨ੍ਹਾਂ ਚਿਰ ਸਾਡਾ ਖਾਣਾ ਸ਼ੁੱਧ ਨਹੀਂ ਹੁੰਦਾ ਉਨ੍ਹਾਂ ਚਿਰ ਬਿਮਾਰੀਆਂ ਤੋਂ ਨਿਜਾਤ ਪਾਉਣਾ ਬੜਾ ਮੁਸ਼ਕਿਲ ਹੈ। ਕਈ ਵਾਰ ਸੋਸ਼ਲ ਮੀਡੀਆ ਰਾਹੀਂ ਜੋ ਖਾਣ-ਪੀਣ ਨਾਲ ਸਬੰਧਿਤ ਵੀਡੀਓ ਵਾਇਰਲ ਹੁੰਦੀਆਂ ਹਨ, ਉਹ ਵੀ ਸਮਾਜ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ।


ਪਹਿਲ ਮੰਡੀ ਸੰਬੰਧਿਤ ਡਾ. ਏ. ਐੱਸ. ਮਾਨ ਨੇ ਗੱਲ ਕਰਦਿਆਂ ਕਿਹਾ ਕਿ ਪਹਿਲ ਮੰਡੀ ਵਿੱਚ ਸਾਡੇ ਨਾਲ ਜੁੜੇ ਲੋਕ ਮਿਹਨਤ ਅਤੇ ਇਮਾਨਦਾਰੀ ਨਾਲ ਉਤਪਾਦ ਤਿਆਰ ਕਰਦੇ ਹਨ। ਪਹਿਲ ਮੰਡੀ ਵਿੱਚ ਜੈਵਿਕ ਉਤਪਾਦ ਤਿਆਰ ਕਰਨ ਤੋਂ ਇਲਾਵਾ ਹੋਮ ਮੇਡ ਉਤਪਾਦ ਵੀ ਤਿਆਰ ਕੀਤੇ ਜਾਂਦੇ ਹਨ।ਰਵਾਇਤੀ, ਸਵਾਦਿਸ਼ਟ ਅਤੇ ਸਿਹਤਮੰਦ ਉਤਪਾਦ ਹੀ ਪਹਿਲ ਮੰਡੀ ਦੀ ਪਹਿਚਾਣ ਹਨ।

ਉਨ੍ਹਾਂ ਅੱਗੇ ਗੱਲ ਕਰਦਿਆਂ ਕਿਹਾ ਅਸੀਂ ਆਸ ਕਰਦੇ ਹਾਂ ਕਿ ਹਮੇਸ਼ਾ ਦੀ ਤਰਾਂ ਨਵੇਂ ਸਾਲ ਵਿੱਚ ਵੀ ਸ਼ਹਿਰ ਨਿਵਾਸੀਆਂ ਵੱਲੋਂ ਸਾਡੇ ਮੈਂਬਰਾਂ ਦੀ ਹੌਸਲਾ ਅਫਜਾਈ ਇਸੇ ਤਰਾਂ ਕੀਤੀ ਜਾਵੇਗੀ। ਸਾਡਾ ਮੁੱਖ ਮੰਤਵ ਸ਼ਹਿਰ ਨਿਵਾਸੀਆਂ ਨੂੰ ਸੁੱਧ ਅਤੇ ਸਿਹਤਮੰਦ ਉਤਪਾਦ ਮੁਹੱਈਆ ਕਰਵਾਉਣਾ ਹੈ। ਪਹਿਲ ਮੰਡੀ ਵਿੱਚ ਹੱਥੀਂ ਤਿਆਰ ਕੀਤੀਆਂ ਸੁੱਧ ਬਰਫ਼ੀ, ਖੋਏ ਦੀਆਂ ਪਿੰਨੀਆਂ, ਲੱਡੂ , ਮਿਲਕ-ਕੇਕ, ਸ਼ਹਿਦ, ਤੇਲ ਆਦਿ ਸ਼ਹਿਰ ਵਾਸੀਆਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ।

ਸੰਗਰੂਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਚ ਡਿਪਟੀ ਕਮਿਸ਼ਨਰ ਸੰਗਰੂਰ ਆਈ ਏ ਐਸ ਰਾਹੁਲ ਚਾਬਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਹਫ਼ਤਾਵਾਰੀ ‘ਪਹਿਲ ਮੰਡੀ’ ਦੀ ਜਿੱਥੇ ਆਮ ਲੋਕਾਂ ਵੱਲੋਂ ਪ੍ਰਸ਼ੰਸ਼ਾ ਕੀਤੀ ਜਾ ਰਹੀ ਉੱਥੇ ਹੀ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਆਮ ਲੋਕ ਜਲਦ ਹੀ ਆਪਣੇ ਜੀਵਨ ਚ ਜੈਵਿਕ ਅਤੇ ਹੋਮ ਮੇਡ ਸੁੱਧ ਅਤੇ ਸਿਹਤਮੰਦ ਉਤਪਾਦਾਂ ਨੂੰ ਅਪਣਾਉਣਗੇ

Tags:    

Similar News