ਆਈ.ਪੀ.ਐੱਸ ਵਾਈ.ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲੇ ਵਿੱਚ ਨਾਭਾ ਵਿੱਚ ਭਾਰੀ ਰੋਸ਼ ਪ੍ਰਦਰਸ਼ਨ

ਹਰਿਆਣਾ ਦੇ ਸੀਨੀਅਰ ਆਈ.ਪੀ.ਐੱਸ ਅਫ਼ਸਰ ਵਾਈ. ਪੂਰਨ ਕੁਮਾਰ ਦੀ ਖ਼ੁਦਕੁਸ਼ੀ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਨੂੰ ਲੈ ਕੇ ਜਿੱਥੇ ਬੀਤੇ ਚੰਡੀਗੜ੍ਹ ਵਿੱਚ ਮਹਾਂਪੰਚਾਇਤ ਸੱਦੀ ਗਈ ਸੀ। ਜਿਸ ਨੂੰ ਲੈ ਕੇ ਪੂਰੇ ਸੂਬੇ ਭਰ ਦੇ ਵਿੱਚ ਸੀਨੀਅਰ ਆਈਪੀਐਸ ਅਫਸਰ ਵਾਈ. ਪੂਰਨ ਕੁਮਾਰ ਦੀ ਖ਼ੁਦਕੁਸ਼ੀ ਵਿੱਚ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Update: 2025-10-13 11:25 GMT

ਚੰਡੀਗੜ੍ਹ (ਗੁਰਪਿਆਰ ਥਿੰਦ)- ਹਰਿਆਣਾ ਦੇ ਸੀਨੀਅਰ ਆਈ.ਪੀ.ਐੱਸ ਅਫ਼ਸਰ ਵਾਈ. ਪੂਰਨ ਕੁਮਾਰ ਦੀ ਖ਼ੁਦਕੁਸ਼ੀ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਨੂੰ ਲੈ ਕੇ ਜਿੱਥੇ ਬੀਤੇ ਚੰਡੀਗੜ੍ਹ ਵਿੱਚ ਮਹਾਂਪੰਚਾਇਤ ਸੱਦੀ ਗਈ ਸੀ। ਜਿਸ ਨੂੰ ਲੈ ਕੇ ਪੂਰੇ ਸੂਬੇ ਭਰ ਦੇ ਵਿੱਚ ਸੀਨੀਅਰ ਆਈਪੀਐਸ ਅਫਸਰ ਵਾਈ. ਪੂਰਨ ਕੁਮਾਰ ਦੀ ਖ਼ੁਦਕੁਸ਼ੀ ਵਿੱਚ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


ਜਿਸ ਕਾਰਨ ਅੱਜ ਨਾਭਾ ਦੇ ਵਿੱਚ ਵੱਖ-ਵੱਖ ਦਲਿਤ ਸਮਾਜ ਦੇ ਆਗੂਆਂ ਦੇ ਵੱਲੋਂ CJI ਸੁਪਰੀਮ ਕੋਰਟ ਆਫ ਇੰਡੀਆ ਮਾਨਯੋਗ ਬੀ.ਆਰ ਗਵਈ ਨੂੰ ਅਪਮਾਨਿਤ ਕਰਨ ਅਤੇ ਆਈ.ਪੀ.ਐੱਸ ਅਫ਼ਸਰ ਵਾਈ. ਪੂਰਨ ਕੁਮਾਰ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਸਬੰਧ ਵਿੱਚ ਵੱਖ-ਵੱਖ ਦਲਿਤ ਸਮਾਜ ਦੇ ਵੱਲੋਂ ਨਾਭਾ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਨੂਵਾਦੀ ਸੋਚ ਰੱਖਣ ਵਾਲੇ ਵਿਅਕਤੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਐਸਡੀਐਮ ਨਾਭਾ ਨੂੰ ਕਾਰਵਾਈ ਕਰਨ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ।



ਇਸ ਮੌਕੇ ਤੇ ਅਮਰ ਸਿੰਘ ਜਨਰਲ ਸਕੱਤਰ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ, ਪ੍ਰਧਾਨ ਰਾਜ ਸਿੰਘ ਟੋਡਰਵਾਲ ਅਤੇ ਦਲਿਤ ਆਗੂ ਨੇ ਕਿਹਾ ਕਿ ਸੀਜੀਆਈ ਸੁਪਰੀਮ ਕੋਰਟ ਆਫ ਇੰਡੀਆ ਦੇ ਮਾਨਯੋਗ ਬੀਆਰ ਗਵਈ ਅਤੇ ਏਡੀਜੀਪੀ ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਸਬੰਧ ਵਿੱਚ ਅੱਜ ਅਸੀਂ ਨਾਭਾ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਏ ਹਾਂ।



ਜਦੋਂ ਤੱਕ ਐਸੀ ਸਮਾਜ ਦੇ ਇਨਾਂ ਵੱਡੇ-ਵੱਡੇ ਅਹੁਦਿਆਂ ਤੇ ਬਿਰਾਜਮਾਨ ਵਿਅਕਤੀਆਂ ਨੂੰ ਇਹਨਾਂ ਮਨੋਵਾਦੀ ਅਤੇ ਛੋਟੀ ਸੋਚ ਵਾਲੇ ਲੋਕ ਜਾਤੀ ਪ੍ਰਤੀ ਜੋ ਦੁਰਵਿਵਹਾਰ ਅਤੇ ਅਪਮਾਨਿਤ ਕਰ ਰਹੇ ਹਨ। ਜਦੋਂ ਤੱਕ ਇਹਨਾਂ ਦੋਸ਼ੀਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਨਹੀਂ ਪਹੁੰਚਾਇਆ ਜਾਂਦਾ ਉਦੋਂ ਤੱਕ ਸੰਘਰਸ਼ ਸਾਡਾ ਜਾਰੀ ਰਹੇਗਾ।

Tags:    

Similar News