ਨਾਭਾ ’ਚ ਨਹਿਰੀ ਪਾਣੀ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ, ਮਾਨ ਸਰਕਾਰ ਦੀਆਂ ਤਾਰੀਫ਼ਾਂ

ਸੂਬੇ ਭਰ ਵਿੱਚ ਨਹਿਰੀ ਪਾਣੀ ਖੇਤਾਂ ’ਚ ਵੇਖ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ, ਕਿਉਂਕਿ ਮਾਨ ਸਰਕਾਰ ਵੱਲੋਂ ਜੋ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਉਹ ਨਿਭਾਇਆ ਵੀ ਜਾ ਰਿਹਾ ਹੈ। ਨਹਿਰੀ ਪਾਣੀ ਹੁਣ ਕੱਸੀਆਂ ਸੂਇਆ ਰਾਹੀਂ ਖੇਤਾਂ ਵਿੱਚ ਪਹੁੰਚ ਰਿਹਾ ਹੈ।;

Update: 2024-06-15 06:26 GMT

ਨਾਭਾ: ਸੂਬੇ ਭਰ ਵਿੱਚ ਨਹਿਰੀ ਪਾਣੀ ਖੇਤਾਂ ’ਚ ਵੇਖ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ, ਕਿਉਂਕਿ ਮਾਨ ਸਰਕਾਰ ਵੱਲੋਂ ਜੋ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਉਹ ਨਿਭਾਇਆ ਵੀ ਜਾ ਰਿਹਾ ਹੈ। ਨਹਿਰੀ ਪਾਣੀ ਹੁਣ ਕੱਸੀਆਂ ਸੂਇਆ ਰਾਹੀਂ ਖੇਤਾਂ ਵਿੱਚ ਪਹੁੰਚ ਰਿਹਾ ਹੈ। ਇਸ ਉਪਰਾਲੇ ਤੋਂ ਕਿਸਾਨ ਖੁਸ਼ ਨਜ਼ਰ ਆ ਰਹੇ ਹਨ। ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ ਵੀ ਨਹਿਰੀ ਪਾਣੀ ਖੇਤਾਂ ਵਿੱਚ ਪਹੁੰਚ ਚੁੱਕਾ ਹੈ। ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ 15 ਜੂਨ ਤੱਕ ਨਹਿਰੀ ਪਾਣੀ ਖੇਤਾਂ ਵਿੱਚ ਆ ਜਾਵੇਗਾ ਪਰ ਸਾਡੇ ਖੇਤਾਂ ਵਿੱਚ ਪਾਣੀ ਤਾਂ 11 ਤਰੀਕ ਨੂੰ ਹੀ ਆ ਚੁੱਕਾ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਭਰਾਵਾਂ ਦੀ ਹਰ ਮੁਸ਼ਕਿਲ ਤੋਂ ਜਾਣੂ ਹਨ। ਕਿਸਾਨ ਆਪਣੇ ਖੇਤਾਂ ’ਚ ਨਹਿਰੀ ਪਾਣੀ ਵੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸੰਸ਼ਾ ਕਰਦੇ ਵਿਖਾਈ ਦਿੱਤੇ। ਦੂਜੇ ਪਾਸੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਨੇ ਕਿਹਾ ਕਿ ਨਹਿਰੀ ਪਾਣੀ ਖੇਤਾਂ ਦੇ ਵਿੱਚ ਆਉਣ ਨਾਲ ਬਿਜਲੀ ਦੀ ਕਾਫੀ ਖਪਤ ਘਟੇਗੀ ਅਤੇ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸਾਨਾਂ ਨੂੰ ਆਉਣ ਨਹੀਂ ਦਿੱਤੀ ਜਾਵੇਗੀ।

ਜੋ ਹੁਣ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ, ਉਹ ਭਗਵੰਤ ਮਾਨ ਸਰਕਾਰ ਨੇ ਕਰਕੇ ਵਿਖਾਇਆ। ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਮਾਨ ਸਰਕਾਰ ਵੱਲੋਂ ਨਹਿਰੀ ਪਾਣੀ ਖੇਤਾਂ ਵਿੱਚ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ ਕਿਉਂਕਿ ਦਿਨੋ ਦਿਨ ਪਾਣੀ ਦੇ ਘੱਟ ਦੇ ਮਿਆਰ ਨੂੰ ਵੇਖਦੇ ਹੋਏ ਮਾਨ ਸਰਕਾਰ ਵੱਲੋਂ ਨਹਿਰੀ ਪਾਣੀ ਸੂਇਆਂ ਕੱਸਿਆਂ ਦੇ ਰਾਹੀਂ ਖੇਤਾਂ ਵਿੱਚ ਪਹੁੰਚਾ ਦਿੱਤਾ ਹੈ ਅਤੇ ਕਿਸਾਨ ਇਸ ਉਪਰਾਲੇ ਨੂੰ ਵੇਖ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਇਸ ਮੌਕੇ ’ਤੇ ਪਿੰਡ ਮੈਹਸ ਦੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਹਿਰੀ ਪਾਣੀ ਜੋ ਖੇਤਾਂ ਵਿਚ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਸਿਰਫ ਤੇ ਸਿਰਫ ਭਗਵੰਤ ਮਾਨ ਸਰਕਾਰ ਵੱਲੋਂ ਹੀ ਇਹ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਅਜੇ ਤੱਕ ਕਿਸੇ ਸਰਕਾਰਾਂ ਵੱਲੋਂ ਵੀ ਕਿਸਾਨਾਂ ਲਈ ਇਹ ਕੁਝ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਨਹਿਰੀ ਪਾਣੀ ਆਉਣ ਦੇ ਨਾਲ ਜਿੱਥੇ ਬਿਜਲੀ ਦੀ ਖਪਤ ਘਟੇਗੀ, ਉੱਥੇ ਹੀ ਮੋਟਰਾਂ ਵੀ ਸਾਡੀਆਂ ਬੰਦ ਰਹਿਣਗੀਆਂ। ਇਸ ਉਪਰਾਲੇ ਦੇ ਲਈ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਨਾਭਾ ਜਸਵਿੰਦਰ ਸਿੰਘ ਨੇ ਕਿਹਾ ਕਿ ਜੋ ਨਹਿਰੀ ਪਾਣੀ ਖੇਤਾਂ ਮਿਲਣ ਦੇ ਨਾਲ ਬਿਜਲੀ ਦੀ ਵੀ ਖਪਤ ਘਟੇਗੀ ਕਿਉਂਕਿ ਇਸ ਪਾਣੀ ਦੇ ਨਾਲ ਮੋਟਰਾਂ ਵੀ ਬੰਦ ਹੋਣਗੀਆਂ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਦੇ ਲਈ ਹਰ ਸਹੂਲਤ ਦੇਣ ਦਾ ਉਪਰਾਲਾ ਕੀਤਾ ਗਿਆ ਹੈ।

Tags:    

Similar News