ਵਿਆਹ ਤੋਂ 6 ਦਿਨਾਂ ਬਾਅਦ ਹੀ ਅੱਤਵਾਦੀਆਂ ਨੇ ਉਜਾੜ’ਤਾ ਘਰ

ਹਿਮਾਂਸ਼ੀ ਦੇ ਹੱਥਾਂ ਤੋਂ ਮਹਿੰਦੀ ਦਾ ਰੰਗ ਹਾਲੇ ਫਿੱਕਾ ਵੀ ਨਹੀਂ ਪਿਆ ਸੀ। ਪਰ ਉਸਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ। ਹਮਲੇ ਦੀਆਂ ਤਸਵੀਰਾਂ ਅਤੇ ਯਾਦਾਂ ਹਿਮਾਂਸ਼ੀ ਦੇ ਦਿਮਾਗ ਤੋਂ ਉਸਦੀ ਪੂਰੀ ਜ਼ਿੰਦਗੀ ਲਈ ਕਦੇ ਨਹੀਂ ਮਿਟਣਗੀਆਂ। ਜਿੱਥੇ ਇੱਕ ਪਾਸੇ ਜੋੜੇ ਨੇ ਯੂਰੋਪ ਜਾਣ ਦਾ ਫੈਸਲਾ ਕੀਤਾ ਸੀ ਪਰ ਰੱਬ ਨੂੰ ਲੱਗਦਾ ਕੁਝ ਹੋਰ ਹੀ ਮੰਜੂਰ ਸੀ।

Update: 2025-04-23 12:52 GMT

ਪਹਿਲਗਾਮ,ਕਵਿਤਾ : ਤੁਹਾਡੇ ਮੋਬਾਈਲ ਜਾਂ ਟੀਵੀ ਸਕਰੀਨ ਉੱਤੇ ਇੱਕ ਫੋਟੋ ਜ਼ਰੂਰ ਆਈ ਹੋਵੇਗੀ ਅਤੇ ਤੁਸੀਂ ਦੇਖੀ ਵੀ ਹੋਵੇਗੀ। ਤਸਵੀਰ ਵਿੱਚ ਚੂੜਾ ਪਾਕੇ ਪਤਨੀ ਬੈਠੀ ਹੋਈ ਐ ਅਤੇ ਨਾਲ ਹੀ ਇੱਕ ਸਖਸ਼ ਜ਼ਮੀਨ ਉੱਤੇ ਪਿਆ ਹੋਇਆ ਹੈ ਅਤੇ ਨਾਲ ਹੀ ਬੈਗ ਡਿੱਗਿਆ ਪਿਆ ਹੈ। ਜੀ ਹਾਂ ਇਹ ਪਤਨੀ ਹਤਾਸ਼ ਬੈਠੀ ਹੈਠੀ ਹੈ ਕਿਉਂਕਿ ਉਸਦੇ ਪਤੀ ਨੂੰ ਅੱਤਵਾਦੀਆਂ ਨੇ ਨਾਮ ਪੁੱਛ ਕੇ ਗੋਲੀ ਮਾਰ ਦਿੱਤੀ। ਬੇਹੱਦ ਹੀ ਦੁੱਖਦਾਈ ਖਬਰ। ਮ੍ਰਿਤਕ ਪਤੀ ਦੇ ਨਾਲ ਬੈਠੀ ਨਵ ਵਿਆਹੀ ਪਤਨੀ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।


ਉਸ ਪਤਨੀ ਉੱਤੇ ਕੀ ਬੀਤ ਰਹੀ ਹੋਵੇਗੀ ਸ਼ਾਇਦ ਹੀ ਓਸਦਾ ਦਰਦ ਕੋਈ ਸਮਝ ਸਕੇ। ਜਿਸਦਾ 6 ਦਿਨ ਪਹਿਲਾ ਵਿਆਹ ਹੋਇਆ ਹੋਵੇ ਅਤੇ ਹਨੀਮੂਨ ਤੇ ਆਏ ਪਤੀ ਦਾ ਕਤਲ ਕਰ ਦਿੱਤਾ ਗਿਆ ਹੋਵੇ। ਇਹ ਦਰਦ ਵਰਣਨਯੋਗ ਨਹੀਂ ਹਨ। ਹਿਮਾਂਸ਼ੀ ਦੇ ਹੱਥਾਂ ਤੋਂ ਮਹਿੰਦੀ ਦਾ ਰੰਗ ਹਾਲੇ ਫਿੱਕਾ ਵੀ ਨਹੀਂ ਪਿਆ ਸੀ। ਪਰ ਉਸਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ। ਹਮਲੇ ਦੀਆਂ ਤਸਵੀਰਾਂ ਅਤੇ ਯਾਦਾਂ ਹਿਮਾਂਸ਼ੀ ਦੇ ਦਿਮਾਗ ਤੋਂ ਉਸਦੀ ਪੂਰੀ ਜ਼ਿੰਦਗੀ ਲਈ ਕਦੇ ਨਹੀਂ ਮਿਟਣਗੀਆਂ। ਜਿੱਥੇ ਇੱਕ ਪਾਸੇ ਜੋੜੇ ਨੇ ਯੂਰੋਪ ਜਾਣ ਦਾ ਫੈਸਲਾ ਕੀਤਾ ਸੀ ਪਰ ਰੱਬ ਨੂੰ ਲੱਗਦਾ ਕੁਝ ਹੋਰ ਹੀ ਮੰਜੂਰ ਸੀ। ਯੂਰੋਪ ਦਾ ਵੀਜਾ ਕੈਂਸਲ ਹੋਣ ਤੇ ਜੋੜਾ ਕਸ਼ਮੀਰ ਵਿੱਚ ਹਨੀਮੂਨ ਮਨਾਉਣ ਲਈ ਗਿਆ ਸੀ।


ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਹਰਿਆਣਾ ਦੇ ਕਰਨਾਲ ਵਿੱਚ ਰਹਿਣ ਵਾਲੇ ਨੇਵੀ ਲੈਫਟੀਨੈਂਟ 26 ਸਾਲਾਂ ਵਿਨੈ ਨਰਵਾਲ ਦੀ ਹੱਤਿਆ ਕਰ ਦਿੱਤੀ ਗਈ। 4 ਅਪ੍ਰੈਲ ਨੂੰ ਸਗਾਈ ਅਤੇ 6 ਦਿਨ ਪਹਿਲਾਂ ਯਾਨੀ 16 ਅਪ੍ਰੈਲ ਨੂੰ ਮਸੂਰੀ ਵਿੱਚ ਡੈਸਟੀਨੇਸ਼ਨ ਵੈਡਿੰਗ ਗੁਰੂਗ੍ਰਾਮ ਦੀ ਹਿਮਾਂਸ਼ੀ ਨਰਵਾਲ ਨਾਲ ਕੀਤੀ ਸੀ ਅਤੇ ਕਰਨਾਲ ਵਿੱਚ 19 ਅਪ੍ਰੈਲ ਨੂੰ ਰਿਸੈਪਸ਼ਨ ਕੀਤੀ ਸੀ । ਓਹ ਦੋਨੋ 21 ਅਪ੍ਰੈਲ ਨੂੰ ਹਨੀਮੂਨ ਮਨਾਉਣ ਲਈ ਪਹਲਗਾਮ ਗਏ ਸੀ। ਅਗਲੇ ਹੀ ਦਿਨ ਯਾਨੀ 22 ਅਪ੍ਰੈਲ ਨੂੰ ਵਿਨੇ ਦੀ ਹੱਤਿਆ ਅੱਤਵਾਦੀਆਂ ਨੇ ਕਰ ਦਿੱਤੀ। 26 ਸਾਲਾ ਵਿਨੈ ਇਸ ਸਮੇਂ ਕੋਚੀ ਵਿੱਚ ਤਾਇਨਾਤ ਸੀ। ਵਿਨੈ ਨਰਵਾਲ ਨੂੰ ਅੱਤਵਾਦੀਆਂ ਨੇ ਉਸਦੀ ਛਾਤੀ, ਗਰਦਨ ਅਤੇ ਖੱਬੀ ਬਾਂਹ ਦੇ ਨੇੜੇ ਗੋਲੀ ਮਾਰ ਦਿੱਤੀ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।


ਪਤਨੀ ਹਿਮਾਂਸ਼ੀ ਨਮੇ ਕਿਹਾ ਕਿ ਅੱਤਵਾਦੀਆਂ ਨੇ ਨਾਮ ਪੁੱਛਿਆ ਅਤੇ ਫਿਰ ਗੋਲੀ ਮਾਰ ਦਿੱਤੀ। ਹਿਮਾਂਸ਼ੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵਿਨੈ ਦੀ ਪਤਨੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਸਦਾ ਪਤੀ ਭੇਲਪੁਰੀ ਖਾ ਰਿਹਾ ਸੀ। ਇਸ ਦੌਰਾਨ ਅੱਤਵਾਦੀਆਂ ਨੂੰ ਅਹਿਸਾਸ ਹੋਇਆ ਕਿ ਉਹ ਮੁਸਲਮਾਨ ਨਹੀਂ ਹੈ ਅਤੇ ਉਨ੍ਹਾਂ ਨੇ ਉਸਨੂੰ ਗੋਲੀ ਮਾਰ ਦਿੱਤੀ।


ਸ਼ਹੀਦੀ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਗੁਆਂਢੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰ ਵਿਆਹ ਦੇ ਜਸ਼ਨ ਮਨਾਏ ਜਾਂਦੇ ਸਨ, ਪਰ ਹੁਣ ਉਹੀ ਘਰ ਉਦਾਸ ਹੋ ਗਿਆ ਹੈ। ਇਲਾਕੇ ਵਿੱਚ ਹੁਣ ਸੰਨਾਟਾ ਛਾਇਆ ਹੋਇਆ ਹੈ ਜਿੱਥੇ ਪਹਿਲਾਂ ਬੈਂਡ ਅਤੇ ਸੰਗੀਤਕ ਸਾਜ਼ ਵੱਜ ਰਹੇ ਸਨ। ਕੋਈ ਵੀ ਵਿਸ਼ਵਾਸ ਨਹੀਂ ਕਰ ਪਾ ਰਿਹਾ ਕਿ ਵਿਨੇ ਕਦੇ ਵਾਪਸ ਨਹੀਂ ਆਵੇਗਾ। ਇੱਕ ਹੋਨਹਾਰ ਅਫ਼ਸਰ, ਜੋ ਵਿਆਹ ਤੋਂ ਬਾਅਦ ਖੁਸ਼ੀਆਂ ਨਾਲ ਭਰੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲਾ ਸੀ, ਅੱਤਵਾਦ ਦੀ ਅੱਗ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪੂਰਾ ਇਲਾਕਾ ਸੋਗ ਵਿੱਚ ਡੁੱਬਿਆ ਹੋਇਆ ਹੈ।


ਮੌਤ ਦੀ ਖਬਰ ਸੁਣਦੇ ਹੀ ਵਿਨੇ ਦੇ ਪਿਤਾ, ਭੈਣ ਅਤੇ ਸਹੁਰਾ ਰਾਤ ਕਸ਼ਮੀਰ ਪਹੁੰਚ ਗਏ. ਜਿਥੇ ਬੁੱਧਵਾਰ ਨੂੰ ਵਿਨੇ ਦਾ ਪੋਸਟਮਾਰਟਮ ਕੀਤਾ ਗਿਆ। ਫਿਰ ਨੇਵੀ ਹੈੱਡਕਵਾਟਰ ਵਿੱਖੇ ਓਨ੍ਹਾਂ ਨੂੰ ਸ਼ਰਧਾਂਦਜਲੀ ਦਿੱਤੀ ਗਈ ਅਤੇ ਸ਼ਾਮ ਨੂੰ ਕਰਨਾਲ ਦੇ ਮਾਡਲ ਟਾਊਨ ਵਿੱਚ ਅੰਤਮ ਸਸਕਾਰ ਕੀਤਾ ਗਿਆ। ਵਿਨੇ ਦੇ ਦਾਦਾ ਦੇ ਨਾਲ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਵੀਡੀਓ ਕਾਲ ਦੇ ਜ਼ਰੀਏ ਗੱਲ ਕੀਤੀ ਅਤੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ। ਵਿਨੇ ਦਾ ਕਰਨਾਲ ਦੇ ਭੁਸਲੀ ਵਿੱਚ ਜਨਮ ਹੋਇਆ ਸੀ।


3 ਸਾਲ ਪਹਿਲਾਂ ਹੀ ਨੇਵੀ ਵਿੱਚ ਸਲੈਕਸ਼ਨ ਹੋਇਆ ਸੀ। ਉਹ ਕੋਚੀ, ਕੇਰਲ ਵਿੱਚ ਤਾਇਨਾਤ ਸੀ। ਨੇਵੀ ਨਰਵਾਲ ਦੇ ਪਿਤਾ, ਰਾਜੇਸ਼ ਕੁਮਾਰ, ਪਾਣੀਪਤ ਵਿੱਚ ਕਸਟਮ ਵਿਭਾਗ ਵਿੱਚ ਸੁਪਰਡੈਂਟ ਹਨ। ਉਸਦੀ ਮਾਂ, ਆਸ਼ਾ ਦੇਵੀ, ਅਤੇ ਦਾਦੀ, ਬੀਰੂ ਦੇਵੀ, ਘਰੇਲੂ ਔਰਤ ਹਨ। ਉਸਦੀ ਛੋਟੀ ਭੈਣ, ਸ੍ਰਿਸ਼ਟੀ, ਦਿੱਲੀ ਵਿੱਚ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੀ ਹੈ। ਉਸਦੇ ਦਾਦਾ, ਹਵਾ ਸਿੰਘ, 2004 ਵਿੱਚ ਹਰਿਆਣਾ ਪੁਲਿਸ ਤੋਂ ਸੇਵਾਮੁਕਤ ਹੋਏ ਸਨ।

ਵਿਨੈ ਦਾ 3 ਮਈ ਨੂੰ ਕੋਚੀ ਵਾਪਸ ਆਉਣਾ ਤੈਅ ਸੀ। ਉਸਦਾ 27ਵਾਂ ਜਨਮਦਿਨ 1 ਮਈ ਨੂੰ ਸੀ, ਅਤੇ ਪਰਿਵਾਰ ਨੇ ਉਸਦੀ ਵਾਪਸੀ 'ਤੇ ਇੱਕ ਜਸ਼ਨ ਦੀ ਯੋਜਨਾ ਬਣਾਈ ਸੀ। ਗੁਆਂਢੀ ਨਰੇਸ਼ ਬਾਂਸਲ ਨੇ ਕਿਹਾ, “ਸਾਨੂੰ ਮੰਗਲਵਾਰ ਸ਼ਾਮ ਨੂੰ ਪਤਾ ਲੱਗਾ ਕਿ ਅੱਤਵਾਦੀਆਂ ਨੇ ਵਿਨੈ ਦਾ ਨਾਮ ਪੁੱਛਣ ਤੋਂ ਬਾਅਦ ਉਸਨੂੰ ਗੋਲੀ ਮਾਰ ਦਿੱਤੀ, ਜਦੋਂ ਕਿ ਹਿਮਾਂਸ਼ੀ ਵਾਲ-ਵਾਲ ਬਚ ਗਈ।” ਵਿਨੈ ਦੇ ਦਾਦਾ ਜੀ ਨੇ ਯਾਦ ਕੀਤਾ ਕਿ ਉਹ ਹਮੇਸ਼ਾ ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਦਾ ਸੀ। “ਉਸਨੇ ਸਕੂਲ ਤੋਂ ਹੀ ਕੰਬਾਈਨਡ ਡਿਫੈਂਸ ਸਰਵਿਸਿਜ਼ (ਸੀਡੀਐਸ) ਪ੍ਰੀਖਿਆ ਦੀ ਤਿਆਰੀ ਕੀਤੀ ਪਰ ਅਸਫਲ ਰਿਹਾ।


ਫਿਰ ਉਸਨੇ ਐਸਐਸਬੀ ਦੀ ਤਿਆਰੀ ਕੀਤੀ ਅਤੇ ਤਿੰਨ ਸਾਲ ਪਹਿਲਾਂ ਨੇਵੀ ਲਈ ਚੁਣਿਆ ਗਿਆ।” ਪਰਿਵਾਰ ਦੀ ਫੌਜੀ ਸੇਵਾ ਦੀ ਪਰੰਪਰਾ ਹੈ। ਵਿਨੈ ਦੇ ਨਾਨਾ ਜੀ ਦੇ ਭਰਾ ਨੇ ਬ੍ਰਿਟਿਸ਼ ਸ਼ਾਸਨ ਦੌਰਾਨ ਫੌਜ ਵਿੱਚ ਸੇਵਾ ਕੀਤੀ ਸੀ, ਅਤੇ ਇੱਕ ਹੋਰ ਭਤੀਜਾ ਵੀ ਇਸ ਸਮੇਂ ਸੇਵਾ ਕਰ ਰਿਹਾ ਹੈ। ਪੁਲਿਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹਵਾ ਸਿੰਘ ਖੁਦ ਬੀਐਸਐਫ ਵਿੱਚ ਸੇਵਾ ਨਿਭਾਅ ਚੁੱਕਾ ਹੈ। ਅੱਤਵਾਦੀਆਂ ਨੇ ਮੰਗਲਵਾਰ ਦੇਰ ਦੁਪਹਿਰ ਨੂੰ ਪਹਾਗਾਮ ਵਿੱਚ ਮਿੰਨੀ ਸਵਿਟਜ਼ਰਲੈਂਡ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਬਾਰੀ ਕੀਤੀ। ਅੱਤਵਾਦੀਆਂ ਨੇ ਲੋਕਾਂ ਨੂੰ ਉਨ੍ਹਾਂ ਦਾ ਧਰਮ ਪੁੱਛ ਕੇ ਨਿਸ਼ਾਨਾ ਬਣਾਇਆ।

Tags:    

Similar News