ਕ੍ਰਿਕੇਟ ਮੈਚ ਦੌਰਾਨ ਸ਼ਹਿਦ ਦੀਆਂ ਮੱਖੀਆਂ ਦਾ ਹਮਲਾ, ਅੰਪਾਇਰ ਦੀ ਮੌਤ, ਕਈ ਖਿਡਾਰੀ ਹੋਏ ਜ਼ਖ਼ਮੀ

ਉਨਾਓ ਜ਼ਿਲ੍ਹੇ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਸ਼ਹਿਦ ਦੀਆਂ ਮੱਖੀਆਂ ਦੇ ਝੁੰਡ ਦੇ ਹਮਲੇ ਵਿੱਚ 65 ਸਾਲਾਂ ਦੇ ਇੱਕ ਅੰਪਾਇਰ ਦੀ ਮੌਤ ਹੋ ਗਈ ਅਤੇ ਕਈ ਖਿਡਾਰੀ ਜ਼ਖਮੀ ਹੋ ਗਏ।

Update: 2026-02-19 07:36 GMT

ਕ੍ਰਿਕੇਟ ਜਗਤ ਵਿੱਚ ਸੋਗ ਦੀ ਲਹਿਰ

ਉਨਾਓ (ਯੂਪੀ): ਉਨਾਓ ਜ਼ਿਲ੍ਹੇ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਸ਼ਹਿਦ ਦੀਆਂ ਮੱਖੀਆਂ ਦੇ ਝੁੰਡ ਦੇ ਹਮਲੇ ਵਿੱਚ 65 ਸਾਲਾਂ ਦੇ ਇੱਕ ਅੰਪਾਇਰ ਦੀ ਮੌਤ ਹੋ ਗਈ ਅਤੇ ਕਈ ਖਿਡਾਰੀ ਜ਼ਖਮੀ ਹੋ ਗਏ।

ਕਾਨਪੁਰ ਕ੍ਰਿਕਟ ਐਸੋਸੀਏਸ਼ਨ ਨੇ ਇਹ ਮੈਚ ਰਖਵਾਇਆ ਸੀ। ਐਸੋਸੀਏਸ਼ਨ ਦੇ ਪ੍ਰਮੁੱਖ ਬੁਲਾਰੇ ਨੇ ਸ਼ੁਕਲਾਗੰਜ ਖੇਤਰ ਦੇ ਸਪਰੂ ਮੈਦਾਨ ਵਿੱਚ ਵਾਪਰੀ ਇਸ ਘਟਨਾ ਦੀ ਪੁਸ਼ਟੀ ਕੀਤੀ।

ਪੁਲਿਸ ਅਧਿਕਾਰੀਆਂ ਅਨੁਸਾਰ, ਕਾਨਪੁਰ ਦੇ ਮਾਣਿਕ ਗੁਪਤਾ ਕ੍ਰਿਕਟ ਮੈਚ ਦੇ ਅੰਪਾਇਰ ਵਜੋਂ ਸੇਵਾ ਨਿਭਾ ਰਹੇ ਸਨ, ਜਦੋਂ ਸ਼ਹਿਦ ਦੀਆਂ ਮੱਖੀਆਂ ਦੇ ਝੁੰਡ ਨੇ ਅਚਾਨਕ ਮੈਦਾਨ ਵਿੱਚ ਮੌਜੂਦ ਖਿਡਾਰੀਆਂ ਅਤੇ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਘਬਰਾਹਟ ਫੈਲ ਗਈ। ਖਿਡਾਰੀ ਅਤੇ ਦਰਸ਼ਕ ਆਪਣੇ ਆਪ ਨੂੰ ਬਚਾਉਣ ਲਈ ਭੱਜੇ।

ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਹਮਲੇ ਵਿੱਚ ਗੁਪਤਾ ਗੰਭੀਰ ਜ਼ਖ਼ਮੀ ਹੋ ਗਏ ਸਨ। ਉਹ ਤੁਰੰਤ ਬੇਹੋਸ਼ ਹੋ ਗਏ ਸਨ। ਉਨ੍ਹਾਂ ਨੂੰ ਪਹਿਲਾਂ ਸ਼ੁਕਲਾਗੰਜ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਨ੍ਹਾਂ ਦੀ ਹਾਲਤ ਵਿਗੜਨ 'ਤੇ ਕਾਨਪੁਰ ਦੇ ਲਾਲਾ ਲਾਜਪਤ ਰਾਏ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਇਸ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਦੱਸਿਆ ਕਿ ਇੱਕ ਹੋਰ ਅੰਪਾਇਰ ਅਤੇ ਲਗਭਗ 15 ਤੋਂ 20 ਖਿਡਾਰੀਆਂ ਨੂੰ ਵੀ ਇਨ੍ਹਾਂ ਮੱਖੀਆਂ ਦੇ ਡੰਗ ਦਾ ਸਾਹਮਣਾ ਕਰਨਾ ਪਿਆ।

ਇਸ ਘਟਨਾ ਦੀ ਅਧਿਕਾਰਤ ਪੁਸ਼ਟੀ ਕਰਦਿਆਂ ਕਾਨਪੁਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਐਸ ਐਨ ਸਿੰਘ ਨੇ ਕਿਹਾ ਕਿ ਅੰਪਾਇਰ ਮਾਣਿਕ ​​ਗੁਪਤਾ ਦੀ ਉਨਾਓ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਮਧੂ-ਮੱਖੀਆਂ ਦੇ ਝੁੰਡ ਦੇ ਹਮਲੇ ਤੋਂ ਬਾਅਦ ਮੌਤ ਹੋ ਗਈ।

ਪ੍ਰਧਾਨ ਨੇ ਇਹ ਵੀ ਦੱਸਿਆ ਕਿ ਜਦੋਂ ਗੁਪਤਾ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਤਾਂ ਮਧੂ-ਮੱਖੀਆਂ ਤਦ ਵੀ ਉਨ੍ਹਾਂ ਦੇ ਚਿਹਰੇ ਅਤੇ ਸਰੀਰ ਨਾਲ ਚਿਪਕੀਆਂ ਹੋਈਆਂ ਸਨ। ਪਰ ਉਨ੍ਹਾਂ ਦੀ ਮੌਤ ਹਸਪਤਾਲ ਪੁੱਜਣ ਤੋਂ ਪਹਿਲਾਂ ਰਾਹ ਵਿੱਚ ਹੀ ਹੋ ਗਈ।

ਉਨ੍ਹਾਂ ਐਸੋਸੀਏਸ਼ਨ ਵੱਲੋਂ ਦਿਲੋਂ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।

ਰਿਪੋਰਟਾਂ ਅਨੁਸਾਰ, ਸਪਰੂ ਸਟੇਡੀਅਮ ਵਿੱਚ ਵਾਈਐਮਸੀਸੀ ਅਤੇ ਪੈਰਾਮਾਉਂਟ ਟੀਮਾਂ ਵਿਚਕਾਰ ਮੈਚ ਚੱਲ ਰਿਹਾ ਸੀ। ਪਹਿਲੀ ਪਾਰੀ ਖਤਮ ਹੋਣ ਤੋਂ ਬਾਅਦ ਦੂਜੀ ਪਾਰੀ ਸ਼ੁਰੂ ਹੋ ਗਈ ਸੀ, ਅਤੇ ਕੁਝ ਓਵਰਾਂ ਬਾਅਦ ਡ੍ਰਿੰਕ–ਬ੍ਰੇਕ ਲਿਆ ਗਿਆ। ਅਚਾਨਕ, ਸ਼ਹਿਦ ਦੀਆਂ ਮੱਖੀਆਂ ਦਾ ਝੁੰਡ ਮੈਦਾਨ ਵਿੱਚ ਦਾਖਲ ਹੋ ਗਿਆ। ਖਿਡਾਰੀ ਅਤੇ ਅੰਪਾਇਰ ਮਧੂ-ਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਲੇਟ ਗਏ, ਪਰ ਹਮਲਾ ਜਾਰੀ ਰਿਹਾ, ਅਤੇ ਕਈ ਲੋਕ ਡੰਗਣ ਨਾਲ ਜ਼ਖਮੀ ਹੋ ਗਏ।

ਚਸ਼ਮਦੀਦ ਅਤੇ ਸਹਿ-ਅੰਪਾਇਰ ਸੁਨੀਲ ਕੁਮਾਰ ਨਿਸ਼ਾਦ ਨੇ ਦੱਸਿਆ ਕਿ ਹਮਲਾ ਅਚਾਨਕ ਹੋਇਆ ਅਤੇ ਮੈਦਾਨ 'ਤੇ ਮੌਜੂਦ ਲਗਭਗ ਸਾਰੇ ਖਿਡਾਰੀ ਅਤੇ ਅੰਪਾਇਰ ਮਧੂ-ਮੱਖੀਆਂ ਤੋਂ ਪ੍ਰਭਾਵਿਤ ਸਨ। ਜ਼ਖਮੀ ਅੰਪਾਇਰ ਮਾਣਿਕ ​​ਗੁਪਤਾ ਨੂੰ ਪਹਿਲਾਂ ਸ਼ੁਕਲਾਗੰਜ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਕਾਨਪੁਰ ਰੈਫ਼ਰ ਕਰ ਦਿੱਤਾ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਹੈਲੇਟ ਹਸਪਤਾਲ ਭੇਜਿਆ ਗਿਆ, ਪਰ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। ਮਾਣਿਕ ​​ਗੁਪਤਾ ਕਾਨਪੁਰ ਦੇ ਫੀਲਡਖਾਨਾ ਇਲਾਕੇ ਦੇ ਜੰਮਪਲ਼ ਸਨ ਅਤੇ ਲੰਬੇ ਸਮੇਂ ਤੋਂ ਕ੍ਰਿਕਟ ਅੰਪਾਇਰਿੰਗ ਕਰਦੇ ਆ ਰਹੇ ਸਨ।

Tags:    

Similar News