ਭਾਰੀ ਮੀਂਹ ਕਾਰਨ ਡੁੱਬੀ ਡਿਬਰੂਗੜ੍ਹ ਜੇਲ੍ਹ, ਕੀ ਬਣਿਆ ਅੰਮ੍ਰਿਤਪਾਲ ਤੇ ਸਾਥੀਆਂ ਦਾ?

ਮਾਨਸੂਨ ਦੇ ਚਲਦਿਆਂ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਦੇਸ਼ ਦੇ ਕਈ ਖੇਤਰਾਂ ਵਿਚ ਤਬਾਹੀ ਮਚਾਈ ਹੋਈ ਐ, ਉਥੇ ਹੀ ਆਸਾਮ ਦੇ ਸ਼ਹਿਰ ਡਿਬਰੂਗੜ੍ਹ ਵਿਚ ਵੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਐ। ਇੱਥੋਂ ਤੱਕ ਕਿ ਡਿਬਰੂਗੜ੍ਹ ਜੇਲ੍ਹ ਰੋਡ ’ਤੇ ਵੀ ਲੱਕ ਲੱਕ ਪਾਣੀ ਘੁੰਮ ਰਿਹਾ ਏ ਅਤੇ ਜੇਲ੍ਹ ਦੇ ਅੰਦਰ ਵੀ ਪਾਣੀ ਦਾਖ਼ਲ ਹੋ ਗਿਆ ਏ।

Update: 2024-07-02 11:10 GMT

ਡਿਬਰੂਗੜ੍ਹ : ਮਾਨਸੂਨ ਦੇ ਚਲਦਿਆਂ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਦੇਸ਼ ਦੇ ਕਈ ਖੇਤਰਾਂ ਵਿਚ ਤਬਾਹੀ ਮਚਾਈ ਹੋਈ ਐ, ਉਥੇ ਹੀ ਆਸਾਮ ਦੇ ਸ਼ਹਿਰ ਡਿਬਰੂਗੜ੍ਹ ਵਿਚ ਵੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਐ। ਇੱਥੋਂ ਤੱਕ ਕਿ ਡਿਬਰੂਗੜ੍ਹ ਜੇਲ੍ਹ ਰੋਡ ’ਤੇ ਵੀ ਲੱਕ ਲੱਕ ਪਾਣੀ ਘੁੰਮ ਰਿਹਾ ਏ ਅਤੇ ਜੇਲ੍ਹ ਦੇ ਅੰਦਰ ਵੀ ਪਾਣੀ ਦਾਖ਼ਲ ਹੋ ਗਿਆ ਏ। ਇਹੀ ਉਹੀ ਜੇਲ੍ਹ ਐ ਜਿੱਥੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਕਈ ਸਾਥੀਆਂ ਨੂੰ ਐਨਐਸਏ ਦੇ ਤਹਿਤ ਬੰਦ ਕੀਤਾ ਹੋਇਆ ਏ।

ਲਗਾਤਾਰ ਪੈ ਰਹੀ ਭਾਰੀ ਮੀਂਹ ਨੇ ਆਸਾਮ ਦੇ ਡਿਬਰੂਗੜ੍ਹ ਵਿਚ ਭਾਰੀ ਤਬਾਹੀ ਮਚਾ ਕੇ ਰੱਖ ਦਿੱਤੀ ਐ। ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਵਿਚ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਏ। ਸੋਮਵਾਰ ਤੋਂ ਬਾਅਦ ਸਥਿਤੀ ਹੋਰ ਵੀ ਜ਼ਿਆਦਾ ਖ਼ਰਾਬ ਹੋ ਚੁੱਕੀ ਐ। ਪਿਛਲੇ ਕੁੱਝ ਦਿਨਾਂ ਤੋਂ ਡਿਬਰੂਗੜ੍ਹ ਦੇ ਏਟੀ ਰੋਡ, ਆਰਕੇਬੀ ਰੋਡ, ਐਚਐਸ ਰੋਡ, ਕੇਸੀ ਗੋਗੋਈ ਰੋਡ, ਜੇਲ੍ਹ ਰੋਡ, ਵੀਕੇਵੀ ਰੋਡ, ਝਾਲੁਕਪਾਰਾ ਰੋਡ, ਕੇਪੀ ਰੋਡ, ਪੀਐਨ ਰੋਡ ਅਤੇ ਕਾਨਵਾਏ ਰੋਡ ’ਤੇ ਬਹੁਤ ਜ਼ਿਆਦਾ ਪਾਣੀ ਭਰ ਚੁੱਕਿਆ ਏ, ਲੋਕ ਕਿਸ਼ਤੀਆਂ ਲੈ ਕੇ ਘੁੰਮਦੇ ਦਿਖਾਈ ਦੇ ਰਹੇ ਨੇ।

ਡਿਬਰੂਗੜ੍ਹ ਜੇਲ੍ਹ ਦੇ ਅੰਦਰ ਵੀ ਪਾਣੀ ਦਾਖ਼ਲ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਨੇ, ਜਿੱਥੇ ਪੰਜਾਬ ਦੇ ਖਡੂਰ ਸਾਹਿਬ ਤੋਂ ਚੋਣ ਜਿੱਤ ਚੁੱਕੇ ਅੰਮ੍ਰਿਤਪਾਲ ਸਿੰਘ ਨੂੰ ਉਨ੍ਹਾਂ ਦੇ ਕਈ ਸਾਥੀਆਂ ਦੇ ਨਾਲ ਕੈਦ ਕੀਤਾ ਹੋਇਆ ਏ। ਡਿਬਰੂਗੜ੍ਹ ਵਿਚ ਹੜ੍ਹ ਦੀਆਂ ਖ਼ਬਰਾਂ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿਚ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਏ।

ਕੁੱਝ ਅਪੁਸ਼ਟ ਖ਼ਬਰਾਂ ਜ਼ਰੀਏ ਇਹ ਵੀ ਕਿਹਾ ਜਾ ਰਿਹਾ ਏ ਕਿ ਜੇਲ੍ਹ ਵਿਚ ਪਾਣੀ ਦਾਖ਼ਲ ਹੋਣ ਕਾਰਨ ਕਈ ਜੀਵ ਜੰਤੂ ਜੇਲ੍ਹ ਦੇ ਸੈੱਲਾਂ ਵਿਚ ਦਾਖ਼ਲ ਹੋਣ ਦਾ ਡਰ ਬਣਿਆ ਹੋਇਆ ਏ, ਜਿਸ ਨਾਲ ਜੇਲ੍ਹ ਵਿਚ ਬੰਦ ਕੈਦੀਆਂ ਲਈ ਵੱਡਾ ਖ਼ਤਰਾ ਹੋ ਸਕਦਾ ਏ ਕਿਉਂਕਿ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੌਰਾਨ ਆਮ ਹੀ ਅਜਿਹਾ ਦੇਖਣ ਨੂੰ ਮਿਲਦਾ ਏ। ਉਂਝ ਉਥੇ ਕਈ ਲੋਕਾਂ ਦੇ ਘਰਾਂ ਵਿਚ ਸੱਪ ਅਤੇ ਹੋਰ ਕਈ ਤਰ੍ਹਾਂ ਦੇ ਕੀੜੇ ਮਕੌੜੇ ਵੜਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਕਈ ਥਾਵਾਂ ’ਤੇ ਲੋਕਾਂ ਨੂੰ ਕਿਸ਼ਤੀਆਂ ਦੇ ਜ਼ਰੀਏ ਸੁਰੱਖਿਆ ਥਾਵਾਂ ’ਤੇ ਲਿਜਾਇਆ ਗਿਆ ਏ ਕਿਉਂਕਿ ਉਨ੍ਹਾਂ ਦੇ ਘਰਾਂ ਵਿਚ ਪਾਣੀ ਵੜ ਚੁੱਕਿਆ ਏ। ਕੁੱਝ ਥਾਵਾਂ ’ਤੇ ਨੀਂਵੀਆਂ ਬਸਤੀਆ ਬਿਲਕੁਲ ਪਾਣੀ ਵਿਚ ਡੁੱਬ ਚੁੱਕੀਆਂ ਨੇ।

ਡਿਬਰੂਗੜ੍ਹ ਵਿਚ ਹੜ੍ਹ ਕਾਰਨ ਹਾਲਾਤ ਵਿਗੜਦੇ ਜਾ ਰਹੇ ਨੇ, ਜਿਸ ਦੇ ਚਲਦਿਆਂ ਸਰਕਾਰ ਨੇ ਡਿਬਰੂਗੜ੍ਹ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ। ਡਿਬਰੂਗੜ੍ਹ ਦੇ ਮੇਅਰ ਸੈਕਤ ਪਾਤਰਾ ਨੇ ਆਖਿਆ ਕਿ ਬ੍ਰਹਮਪੁੱਤਰ ਨਦੀ ਦਾ ਪਾਣੀ ਮੈਜ਼ਾਨ ਇਲਾਕੇ ਤੋਂ ਡਿਬਰੂਗੜ੍ਹ ਵਿਚ ਦਾਖ਼ਲ ਹੋ ਗਿਆ ਏ, ਜਿਸ ਕਾਰਨ ਸਥਿਤੀ ਹੋਰ ਜ਼ਿਆਦਾ ਖ਼ਰਾਬ ਹੋ ਗਈ ਐ। ਉਨ੍ਹਾਂ ਆਖਿਆ ਕਿ ਬਾਰਿਸ਼ ਬੰਦ ਹੋਣ ਤੋਂ ਬਾਅਦ ਹੀ ਇਲਾਕਿਆਂ ਵਿਚ ਵੜਿਆ ਪਾਣੀ ਨਿਕਲ ਸਕੇਗਾ ਕਿਉਂਕਿ ਬਾਰਿਸ਼ ਕਾਰਨ ਨਦੀਆਂ ਨਾਲੇ ਸਭ ਪਾਣੀ ਨਾਲ ਪੂਰੀ ਤਰ੍ਹਾਂ ਭਰ ਚੁੱਕੇ ਨੇ। ਕੁੱਝ ਲੋਕਾਂ ਦਾ ਕਹਿਣਾ ਏ ਕਿ ਪ੍ਰਸਾਸ਼ਨ ਨੂੰ ਸਥਿਤੀ ਦੀ ਗੰਭੀਰਤਾ ਸਮਝਣੀ ਚਾਹੀਦੀ ਐ, ਕਿਤੇ ਇਹ ਨਾ ਹੋਵੇ ਕਿ ਬਹੁਤ ਦੇਰ ਹੋ ਜਾਵੇ।

ਇਸੇ ਦੌਰਾਨ ਇਕ ਸਕੂਲ ਦੇ ਪੀਟੀ ਮਾਸਟਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਿਸ ਦੀ ਪਛਾਣ 29 ਸਾਲਾ ਪਵਨ ਗਾਰੇ ਵਜੋਂ ਹੋਈ ਜੋ ਮਾਜੁਲੀ ਦਾ ਰਹਿਣ ਵਾਲਾ ਸੀ। ਸੂਤਰਾਂ ਅਨੁਸਾਰ ਉਹ ਲੜਕਿਆਂ ਦੇ ਹੋਸਟਲ ਦਾ ਵਾਰਡਨ ਵੀ ਸੀ ਅਤੇ ਬਿਜਲੀ ਕੱਟ ਹੋਣ ਮਗਰੋਂ ਜਨਰੇਟਰ ਚਲਾਉਣ ਗਿਆ ਸੀ ਪਰ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ ਕਿਉਂਕਿ ਹੋਸਟਲ ਵਿਚ ਕਾਫ਼ੀ ਜ਼ਿਆਦਾ ਪਾਣੀ ਭਰ ਚੁੱਕਿਆ ਸੀ।

ਇਸੇ ਦੌਰਾਨ ਸੂਬੇ ਦੇ ਆਫ਼ਤ ਪ੍ਰਬੰਧਨ ਮੰਤਰੀ ਜੋਗੇਨ ਮੋਹਨ ਨੇ ਡਿਬਰੂਗੜ੍ਹ ਸ਼ਹਿਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਬਿਕਰਮ ਕੈਰੀ ਅਤੇ ਪੁਲਿਸ ਮੁਖੀ ਰਾਕੇਸ਼ ਰੈਡੀ ਵੀ ਮੌਜੂਦ ਸਨ। ਮੰਤਰੀ ਨੇ ਸ਼ਹਿਰ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਨਕੋਟਾ ਰੋਡ ਅਤੇ ਥਾਣਾ ਚਰਿਆਲੀ ਇਲਾਕਿਆਂ ਵਿਚ ਬਿਨਾਂ ਦੇਰੀ ਜ਼ਰੂਰੀ ਕਦਮ ਉਠਾਉਣ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਆਖਿਆ ਕਿ ਅਸੀਂ ਸਾਰੀ ਸਥਿਤੀ ’ਤੇ ਪੂਰੀ ਨਜ਼ਰ ਰੱਖ ਰਹੇ ਆਂ। ਉਨ੍ਹਾਂ ਆਖਿਆ ਕਿ ਜੇਕਰ ਜ਼ਰੂਰੀ ਹੋਇਆ ਤਾਂ ਸ਼ਹਿਰ ਵਿਚ ਬਾਰਿਸ਼ ਦੇ ਪਾਣੀ ਨੂੰ ਕੱਢਣ ਲਈ ਥਾਂ ਥਾਂ ’ਤੇ ਪੰਪ ਲਗਾਏ ਜਾਣਗੇ।

ਉਧਰ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਡਿਬਰੂਗੜ੍ਹ, ਤਿਨਸੁਕੀਆ ਅਤੇ ਸੂਬੇ ਦੇ ਹੋਰ ਹਿੱਸਿਆਂ ਵਿਚ ਹੜ੍ਹ ਦੀ ਗੰਭੀਰ ਸਥਿਤੀ ਸਬੰਧੀ ਸੂਬੇ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਕੇਂਦਰੀ ਮੰਤਰੀ ਨੂੰ ਸੂਬੇ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕਰਵਾਉਣ ਦੀ ਮੰਗ ਕੀਤੀ ਗਈ, ਜਿਸ ’ਤੇ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਤੁਰੰਤ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

Tags:    

Similar News