ਪੰਜਾਬ ‘ਚ ਫੈਲਣ ਲੱਗੀ ਆਹ ਬਿਮਾਰੀ , ਸਿਹਤ ਵਿਭਾਗ ਨੂੰ ਪੈ ਗਈਆਂ ਭਾਜੜਾਂ
ਆਉਂਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਡੀ ਦੇ ਵੱਲੋਂ ਸਿਹਤ ਵਿਭਾਗ ਦੇ ਨਾਲ ਡੇਂਗੂ ਅਤੇ ਚਿਕਨਗੁਣੀਆ ਦੀ ਰੋਕਾ ਨੂੰ ਲੈ ਕੇ ਰਿਵਿਊ ਮੀਟਿੰਗ ਕਰਦਿਆਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਹਾਟ ਸਪੋਟ ਖੇਤਰਾਂ ਵਿੱਚ ਫੌਗਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਦੇ ਕਰਮਚਾਰੀਆਂ ਨੂੰ ਚੌਕਸ ਰਹਿਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਅੰਮ੍ਰਿਤਸਰ, ਕਵਿਤਾ : ਆਉਂਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਡੀ ਦੇ ਵੱਲੋਂ ਸਿਹਤ ਵਿਭਾਗ ਦੇ ਨਾਲ ਡੇਂਗੂ ਅਤੇ ਚਿਕਨਗੁਣੀਆ ਦੀ ਰੋਕਾ ਨੂੰ ਲੈ ਕੇ ਰਿਵਿਊ ਮੀਟਿੰਗ ਕਰਦਿਆਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਹਾਟ ਸਪੋਟ ਖੇਤਰਾਂ ਵਿੱਚ ਫੌਗਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਦੇ ਕਰਮਚਾਰੀਆਂ ਨੂੰ ਚੌਕਸ ਰਹਿਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਸਹਾਇਕ ਸਿਵਿਲ ਸਰਜਨ ਰਜਿੰਦਰਪਾਲ ਕੌਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ 4 ਕੇਸ ਆ ਚੁੱਕੇ ਹਨ ਅਤੇ ਚਿਕਨਗੁਣੀਆ ਦੇ 11 ਕੇਸ ਆ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਡੇਂਗੂ ਅਤੇ ਚਿਕਨਗੁਣੀਆ ਦੇ ਕੇਸਾਂ ਦੀ ਰੋਕਥਾਮ ਸਬੰਧੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੋਟ ਸਪੋਟ ਖੇਤਰਾਂ ਵਿੱਚ ਫਾਗਿੰਗ ਲਈ ਟੀਮਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ।
ਸਿਹਤ ਵਿਭਾਗ ਦੇ ਵੱਲੋਂ ਡੇਗੂ ਅਤੇ ਚਿਕਨ ਗੋਲੀਆਂ ਸਬੰਧੀ ਆਮ ਜਨਤਾ ਨੂੰ ਜਾਗਰੂਕਤਾ ਦੇਣ ਦੇ ਲਈ 246 ਸਕੂਲਾਂ ਵਿੱਚ ਪਹਿਲਾਂ ਹੀ ਸਕੂਲ ਦੇ ਬੱਚਿਆਂ ਤੇ ਅਧਿਆਪਕ ਨੂੰ ਜਾਗਰੂਕ ਵੀ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ 1300 ਦੇ ਲਗਭਗ ਨਰਸਿੰਗ ਸਟੂਡੈਂਟ 355 ਲੈਬ ਟੈਕਨੀਸ਼ੀਅਨ 121 ਫਾਰਮੇਸੀ ਸਟੂਡਟ 139 ਸੀਐਚਓ 193 ਮਲਟੀ ਪਰਪਸ ਹੈਲਥ ਵਰਕਰ,, 46 ਮਲਟੀ ਪਰਪਸ ਹੈਲਥ ਸੁਪਰਵਾਈਜ਼ਰ ਅਤੇ 1352 ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।
ਰਜਿੰਦਰ ਪਾਲ ਕੌਰ ਨੇ ਕਿਹਾ ਕਿ ਡੇਂਗੂ ਅਤੇ ਚਿਕਨਗੁਣੀਆ ਤੇ ਕਾਬੂ ਪਾਉਣ ਦੇ ਲਈ ਸਿਹਤ ਵਿਭਾਗ ਦੇ ਵੱਲੋਂ ਜ਼ਿਲ੍ਹੇ ਵਿੱਚ 16 ਅਰਬਨ ਅਤੇ 109 ਰੂਲਰ ਟੀਮਾਂ ਬਣਾਈਆਂ ਗਈਆਂ ਹਨ।, ਇਹਨਾਂ ਟੀਮਾਂ ਦੁਆਰਾ ਸਾਰੇ ਇਲਾਕਿਆਂ ਦੇ ਵਿੱਚ ਸਪਰੇ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਹਾਟ ਸਪੋਟ ਏਰੀਆ ਦੇ ਵਿੱਚ ਸਕਰੀਨਿੰਗ ਤੇ ਮਾਸ ਫੀਵਰ ਸਰਵੇ ਕਰਵਾਇਆ ਜਾਂਦਾ ਹੈ ਅਤੇ ਮਾਈਗਰੇਂਟ ਪਾਪੂਲੇਸ਼ਨ ਅਤੇ ਹਾਈ ਰਿਸਕ ਇਲਾਕਿਆਂ ਵਿੱਚ ਘਰਾਂ ਦੇ ਵਿੱਚ ਜਾ ਕੇ ਸਪੈਸ਼ਲ ਮੁਹਿੰਮ ਚਲਾਈ ਜਾਂਦੀ ਹੈ।
ਇਸ ਤੋਂ ਇਲਾਵਾ ਜੇਕਰ ਫੌਗਿੰਗ ਅਤੇ ਸਪਰੇਅ ਦੀ ਗੱਲ ਕਰੀਏ ਤਾਂ ਕਾਰਪੋਰੇਸ਼ਨ ਕੋਲ 52 ਅਤੇ ਸਿਹਤ ਵਿਭਾਗ ਦੇ ਕੋਲ ਤਿੰਨ ਫੋਗਿੰਗ ਮਸ਼ੀਨ ਉਪਲਬਧ ਹਨ। ਜੋ ਕਿ ਰੋਜ਼ਾਨਾ ਪੱਧਰ ਤੇ ਹੋਟ ਸਪੋਟ ਇਲਾਕਿਆਂ ਦੇ ਵਿੱਚ ਜਾ ਕੇ ਫੋਗਿੰਗ ਵੀ ਕਰ ਰਹੀਆਂ ਹਨ।, ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਡੇਂਗੂ ਅਤੇ ਚਿਕਨਗੁਣੀਆਂ ਦੇ ਵਾਰਡ ਬਣਾ ਦਿੱਤੇ ਗਏ ਹਨ ਅਤੇ ਸਾਰਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ।