Kamal Khangura: ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰਦੀ ਸੀ ਇਹ ਮਸ਼ਹੂਰ ਅਦਾਕਾਰਾ, ਫਿਰ ਅਚਾਨਕ ਹੋ ਗਈ ਸੀ ਗ਼ਾਇਬ

ਜਾਣੋ ਅੱਜ ਕਿੱਥੇ ਹੈ ਅਤੇ ਕੀ ਕਰਦੀ ਹੈ ਕਮਲ ਖੰਗੂੜਾ?

Update: 2026-01-25 15:13 GMT

ਐਨੀ ਖੋਖਰ ਦੀ ਰਿਪੋਰਟ 

Kamal Kaur Khangura: ਉੱਪਰ ਜਿਸ ਲੜਕੀ ਦੀ ਤਸਵੀਰ ਤੁਸੀਂ ਦੇਖੀ ਹੈ, ਉਹ ਕਿਸੇ ਵੇਲੇ ਪੰਜਾਬੀ ਸੰਗੀਤ ਜਗਤ ਦੀ ਜਾਨ ਹੁੰਦੀ ਸੀ। ਇਸ ਪੰਜਾਬੀ ਮਾਡਲ ਵਰਗੀ ਕੋਈ ਦੂਜੀ ਮਾਡਲ ਪੰਜਾਬ ਵਿੱਚ ਦੁਬਾਰਾ ਨਹੀਂ ਆਈ, ਜੋ ਇਨ੍ਹੀਂ ਖੂਬਸੂਰਤ ਹੋਵੇ ਅਤੇ ਇਨ੍ਹੀਂ ਜ਼ਿਆਦਾ ਟੈਲੇਂਟਡ ਹੋਵੇ। ਇਹ ਅਦਾਕਾਰਾ ਘਰ ਘਰ ਵਿੱਚ ਮਸ਼ਹੂਰ ਸੀ। ਖਾਸ ਕਰਕੇ ਉਸਦੀਆਂ ਕਾਤਲ ਅੱਖਾਂ ਨੇ ਪੰਜਾਬੀ ਨੌਜਵਾਨਾਂ ਨੂੰ ਜ਼ਖ਼ਮੀ ਕਰ ਰੱਖਿਆ ਹੋਇਆ ਹੈ। ਇਹ ਮਾਡਲ ਤੇ ਅਦਾਕਾਰਾ ਹੋਰ ਕੋਈ ਨਹੀਂ, ਬਲਕਿ ਕਮਲ ਕੌਰ ਖੰਗੂੜਾ ਸੀ। 2000 ਦੇ ਦਹਾਕੇ ਤੋਂ ਕਮਲ ਨੇ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਅਤੇ ਪਹਿਲੇ ਹੀ ਗਾਣੇ ਵਿੱਚ ਉਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। 

200 ਤੋਂ ਵੱਧ ਪੰਜਾਬੀ ਗਾਣਿਆਂ ਵਿੱਚ ਆਈ ਨਜ਼ਰ

ਕਮਲਦੀਪ ਕੌਰ ਖੰਗੂੜਾ ਨੂੰ ਤੁਸੀਂ ਪੁਰਾਣੇ ਪੰਜਾਬੀ ਗਾਣਿਆਂ `ਚ ਕਾਫ਼ੀ ਦੇਖਿਆ ਹੋਵੇਗਾ। ਇੱਕ ਸਮਾਂ ਸੀ ਜਦੋਂ ਇਹ ਮਾਡਲ ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ। ਖੰਗੂੜਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਇਹ ਗੱਲ ਨਹੀਂ ਕਿ ਅੱਜ ਇਨ੍ਹਾਂ ਲਈ ਲੋਕਾਂ ਦੀ ਦੀਵਾਨਗੀ ਘਟ ਗਈ ਹੈ। ਕਮਲਦੀਪ ਦੀ ਖੂਬਸੂਰਤੀ ਦਾ ਜਾਦੂ ਅੱਜ ਵੀ ਬਰਕਰਾਰ ਹੈ। ਇਸ ਦੇ ਨਾਲ ਨਾਲ ਉਹ 200 ਤੋਂ ਵੱਧ ਪੰਜਾਬੀ ਗਾਣਿਆਂ `ਚ ਮਾਡਲਿੰਗ ਕਰਦੀ ਨਜ਼ਰ ਆਈ ਹੈ। ਛੁੱਟੀਆਂ, ਵਿਆਹ ਕਰਤਾ, ਹਿੱਕ ਠੋਕ ਕੇ ਤੇ ਹੋਰ ਕਈ ਗੀਤ ਉਨ੍ਹਾਂ ਦੇ ਯਾਦਗਾਰੀ ਗਾਣੇ ਹਨ। 

Full View

ਪਟਿਆਲੇ ਦੀ ਹੈ ਕਮਲ ਖੰਗੂੜਾ

ਕਮਲ ਖੰਗੂੜਾ ਦਾ ਜਨਮ 16 ਦਸੰਬਰ ਨੂੰ ਪਟਿਆਲਾ `ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਮਾਡਲਿੰਗ ਤੇ ਐਕਟਿੰਗ ਦਾ ਸ਼ੌਕ ਰਿਹਾ ਹੈ। 2008 `ਚ ਉਸ ਦੇ ਸਿਰ ਤੇ ਮਿਸ ਪਟਿਆਲਾ ਦਾ ਤਾਜ ਸਜਿਆ। ਕਮਲਦੀਪ ਬੇਹੱਦ ਖੂਬਸੂਰਤ ਹੈ। ਖਾਸ ਕਰਕੇ ਉਨ੍ਹਾਂ ਦੀਆਂ ਕਾਤਲ ਅੱਖਾਂ ਸਭ ਨੂੰ ਦੀਵਾਨਾ ਬਣਾਉਂਦੀਆਂ ਹਨ। ਕਮਲਦੀਪ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਸ਼ਕਲ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਕਾਫ਼ੀ ਮਿਲਦੀ ਹੈ। ਉਨ੍ਹਾਂ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ। 

Full View

ਕਰੀਅਰ ਦੇ ਸਿਖਰ ਤੇ ਵਿਆਹ ਕਰਵਾ ਕੇ ਫ਼ੈਨਜ਼ ਨੂੰ ਦਿੱਤਾ ਸੀ ਝਟਕਾ

ਕਮਲਦੀਪ ਆਪਣੇ ਕਰੀਅਰ ਦੀ ਚੋਟੀ ਤੇ ਸੀ। ਜਦੋਂ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਲਿਆ। ਦਸ ਦਈਏ ਕਿ ਕਮਲਦੀਪ ਨੇ ਵਿੱਕੀ ਸ਼ੇਰਗਿੱਲ ਨਾਲ 19 ਅਕਤੂਬਰ 2014 `ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਕੈਨੇਡਾ `ਚ ਸੈਟਲ ਹੋ ਗਈ। ਕਮਲਦੀਪ ਹੁਣ ਕੈਨੇਡਾ ਵਿੱਚ ਹੀ ਰਹਿੰਦੀ ਹੈ। ਪਰ ਉਹ ਹਰ ਸਾਲ ਆਪਣੀ ਫੈਮਲੀ ਨੂੰ ਮਿਲਣ ਛੁੱਟੀਆਂ ਵਿੱਚ ਕੈਨੇਡਾ ਤੋਂ ਭਾਰਤ ਆਉਂਦੀ ਹੈ। ਕਮਲ ਦੀ ਫੈਮਲੀ ਚੰਡੀਗੜ੍ਹ ਵਿੱਚ ਰਹਿੰਦੀ ਹੈ।

ਕਰੀਅਰ ਦੀ ਦੂਜੀ ਪਾਰੀ ਵਿੱਚ ਨਹੀਂ ਮਿਲੀ ਮਨਚਾਹੀ ਸਫਲਤਾ

ਕਮਲ ਖੰਗੂੜਾ ਨੇ ਦੂਜੀ ਵਾਰ ਇੰਡਸਟਰੀ ਵਿੱਚ ਵਾਪਸੀ ਕੀਤੀ, ਉਸਨੇ ਕਈ ਗੀਤਾਂ ਅਤੇ ਫਿਲਮਾਂ ਵਿੱਚ ਕੰਮ ਕੀਤਾ, ਪਰ ਕਰੀਅਰ ਦੀ ਦੂਜੀ ਪਾਰੀ ਵਿੱਚ ਉਸਨੂੰ ਉਹ ਮੁਕਾਮ ਨਹੀਂ ਮਿਲ ਸਕਿਆ, ਜਿਸ ਦੀ ਉਹ ਪਹਿਲਾਂ ਮਾਲਕ ਸੀ। ਪਰ ਕਮਲ ਖੰਗੂੜਾ ਦੀ ਸੋਸ਼ਲ ਮੀਡੀਆ ਉੱਪਰ ਜਬਰਦਸਤ ਫੈਨ ਫਾਲੋਇੰਗ ਹੈ। ਉਸਦੇ ਇਕੱਲੇ ਇੰਸਟਾਗ੍ਰਾਮ ਉੱਪਰ ਹੀ 1 ਮਿਲੀਅਨ ਤੋਂ ਵੱਧ ਫਾਲੋਅਰਸ ਹਨ। ਕਮਲ ਅੱਜ ਵੀ ਬੇਹੱਦ ਖੂਬਸੂਰਤ ਅਤੇ ਜਵਾਨ ਦਿਸਦੀ ਹੈ। ਉਸਦੇ ਫੈਨਜ਼ ਉਸਦੀਆਂ ਤਸਵੀਰਾਂ ਉੱਪਰ ਖ਼ੂਬ ਪਿਆਰ ਦੀ ਬਰਸਾਤ ਕਰਦੇ ਹਨ।

Tags:    

Similar News