ਵੈਸਟ ਜੈੱਟ ਵੱਲੋਂ ਬੈਗ ਫੀਸ ਵਿਚ ਚੁੱਪ ਚੁਪੀਤੇ 5 ਡਾਲਰ ਦਾ ਵਾਧਾ
ਵੈਸਟ ਜੈਟ ਵੱਲੋਂ ਮੁਸਾਫ਼ਰਾਂ ’ਤੇ ਲਾਗੂ ਬੈਗ ਫੀਸ ਵਿਚ 5 ਡਾਲਰ ਦਾ ਚੁੱਪ ਚਪੀਤੇ ਵਾਧਾ ਕਰ ਦਿਤਾ ਗਿਆ ਹੈ
ਕੈਲਗਰੀ : ਵੈਸਟ ਜੈਟ ਵੱਲੋਂ ਮੁਸਾਫ਼ਰਾਂ ’ਤੇ ਲਾਗੂ ਬੈਗ ਫੀਸ ਵਿਚ 5 ਡਾਲਰ ਦਾ ਚੁੱਪ ਚਪੀਤੇ ਵਾਧਾ ਕਰ ਦਿਤਾ ਗਿਆ ਹੈ। ਇਕੌਨਮੀ ਸ਼੍ਰੇਣੀ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪ੍ਰੀਪੇਡ ਫਸਟ ਚੈਕਡ ਬੈਗ ਫੀਸ ਦੇ ਰੂਪ ਵਿਚ 40 ਡਾਲਰ ਤੋਂ ਫੀਸ ਸ਼ੁਰੂ ਹੁੰਦੀ ਹੈ ਜਦਕਿ ਚੈਕ ਇਨ ਤੱਕ ਉਡੀਕ ਕਰਨ ਵਾਲਿਆਂ ਤੋਂ ਘੱਟੋ ਘੱਟ 60 ਡਾਲਰ ਵਸੂਲ ਕੀਤੇ ਜਾਣਗੇ। ਵੈਸਟ ਜੈਟ ਦੀਆਂ ਸਸਤੇ ਕਿਰਾਏ ਵਾਲੀਆਂ ਫਲਾਈਟਸ ਜਾਂ ਅਲਟਰਾ ਬੇਸਿਕ ਵਿਚ ਸਫ਼ਰ ਕਰਨ ਵਾਲਿਆਂ ਨੂੰ ਚੈਕਡ ਬੈਗ ਲਈ ਘੱਟੋ ਘੱਟੋ 50 ਡਾਲਰ ਦੇਣੇ ਹੋਣਗੇ।
ਏਅਰ ਕੈਨੇਡਾ ਵੀ ਜਲਦ ਮੁਸਾਫ਼ਰਾਂ ’ਤੇ ਪਾ ਸਕਦੀ ਹੈ ਬੋਝ
ਵੈਸਟ ਜੈਟ ਦਾ ਕਹਿਣਾ ਹੈ ਕਿ ਰਿਵਾਰਡ ਮੈਂਬਰ ਇਸ ਵਾਧੇ ਤੋਂ ਬਚ ਸਕਦੇ ਹਨ ਜੇ ਬੈਗਜ਼ ਵਾਸਤੇ ਅਗਾਊਂ ਅਦਾਇਗੀ ਕਰ ਰਹੇ ਹੋਣ ਜਾਂ ਵੈਸਟਜੈਟ ਆਰ.ਬੀ.ਸੀ. ਮਾਸਟਰਕਾਰਡ ਰਾਹੀਂ ਅਦਾਇਗੀ ਕੀਤੀ ਜਾ ਰਹੀ ਹੋਵੇ। ਦੂਜੇ ਪਾਸੇ ਏਅਰ ਕੈਨੇਡਾ ਦੀ ਫਸਟ ਚੈਕਡ ਬੈਗ ਫੀਸ ਹੁਣ ਵੀ 35 ਡਾਲਰ ਤੋਂ ਸ਼ੁਰੂ ਹੁੰਦੀ ਹੈ ਪਰ ਦੇਖਾ ਦੇਖੀ ਇਸ ਵਿਚ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਗਿਆ।