ਯੂ.ਕੇ. ਦੇ ਕਬੱਡੀ ਟੂਰਨਾਮੈਂਟ ਵਿਚ ਹਿੰਸਾ : 7 ਭਾਰਤੀ ਦੋਸ਼ੀ ਠਹਿਰਾਏ

ਡਿਟੈਕਟਿਵ ਕਾਂਸਟੇਬਲ ਸਟੀਵ ਬਾਰਕਰ ਨੇ ਦੱਸਿਆ ਕਿ ਹਿੰਸਕ ਝੜਪ ਦੇ ਮਾਮਲੇ ਵਿਚ ਗਿ੍ਫ਼ਤਾਰ ਸਾਰੇ ਸ਼ੱਕੀਆਂ ਦੀ ਉਮਰ 24 ਸਾਲ ਤੋਂ 36 ਸਾਲ ਦਰਮਿਆਨ ਸੀ।

Update: 2024-08-10 08:57 GMT

ਲੰਡਨ, 10 ਅਗਸਤ (ਵਿਸ਼ੇਸ਼ ਪ੍ਤੀਨਿਧ) : ਯੂ.ਕੇ. ਵਿਚ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਅਤੇ ਕ੍ਰਿਪਾਨਾਂ ਚਲਾਉਣ ਦੇ ਮਾਮਲੇ ਵਿਚ 6 ਪੰਜਾਬੀ ਨੌਜਵਾਨਾਂ ਸਣੇ 7 ਜਣਿਆਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਪਿਛਲੇ ਸਾਲ ਅਗਸਤ ਵਿਚ ਡਰਬੀ ਵਿਖੇ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਜਦੋਂ ਦੋ ਧਿਰਾਂ ਵਿਚਾਲੇ ਸ਼ੁਰੂ ਹੋਇਆ ਝਗੜਾ ਖੂਨ ਖਰਾਬੇ ਤੱਕ ਪੁੱਜ ਗਿਆ ਅਤੇ ਕਈ ਜਣੇ ਜ਼ਖਮੀ ਹੋਏ। ਡਰਬੀਸ਼ਾਇਰ ਪੁਲਿਸ ਵੱਲੋਂ ਕਬੱਡੀ ਖਿਡਾਰੀਆਂ ਪਰਮਿੰਦਰ ਸਿੰਘ ਅਤੇ ਮਲਕੀਤ ਸਿੰਘ ਤੋਂ ਇਲਾਵਾ ਕਰਮਜੀਤ ਸਿੰਘ, ਬਲਜੀਤ ਸਿੰਘ, ਹਰਦੇਵ ਉਪਲ, ਜਗਜੀਤ ਸਿੰਘ ਅਤੇ ਦੂਧਨਾਥ ਤ੍ਰਿਪਾਠੀ ਵਿਰੁੱਧ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਨ ਅਤੇ ਜ਼ਿੰਦਗੀ ਲਈ ਖਤਰਾ ਪੈਦਾ ਕਰਦੇ ਹਥਿਆਰ ਰੱਖਣ ਦੇ ਦੇਸ਼ ਆਇਦ ਕੀਤੇ ਗਏ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸ਼ੱਕੀਆਂ ਨੇ ਪੁਲਿਸ ਵੱਲੋਂ ਲਾਏ ਕਈ ਦੇਸ਼ ਕਬੂਲ ਕਰ ਲਏ ਅਤੇ ਹੁਣ ਡਰਬੀ ਕ੍ਰਾਊਨ ਕੋਰਟ ਵੱਲੋਂ ਜਲਦ ਹੀ ਇਨ੍ਹਾਂ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਡਰਬੀਸ਼ਾਇਰ ਪੁਲਿਸ ਦੇ ਸੀਨੀਅਰ ਪੜਤਾਲ ਅਫਸਰ ਡਿਟੈਕਟਿਵ ਚੀਫ਼ ਇੰਸਪੈਕਟਰ ਮੈਂਟ ਕਰੂਮ ਨੇ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਕਬੱਡੀ ਟੂਰਨਾਮੈਂਟ ਦੇਖਣ ਪੁੱਜੇ ਪਰ ਦੋ ਧਿਰਾਂ ਵੱਲੋਂ ਫੈਲਾਈ ਹਿੰਸਾ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ। ਮਾਮਲੇ ਦੀ ਪੜਤਾਲ ਵਿਚ ਸਹਿਯੋਗ ਦੇਣ ਵਾਲਿਆਂ ਦਾ ਦਿਲੋਂ ਧੰਨਵਾਦ। ਦੱਸਿਆ ਜਾ ਰਿਹਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਹਿੰਸਾ ਨੂੰ ਅੰਜਾਮ ਦਿਤਾ ਗਿਆ। ਕਬੱਡੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਡਰਬੀ ਦੀ ਜ਼ਵਿਕ ਸਟ੍ਰੀਟ ਵਿਖੇ ਇਕ ਗੁਪਤ ਮੀਟਿੰਗ ਹੋਈ ਜਿਸ ਵਿਚ ਪਰਮਿੰਦਰ ਸਿੰਘ ਸ਼ਾਮਲ ਹੋਇਆ। ਟੂਰਨਾਮੈਂਟ ਦੌਰਾਨ ਪੁਲਿਸ ਵੱਲੋਂ ਛੱਡੇ ਗਏ ਡਰੇਨ ਕੈਮਰਿਆਂ ਦੀ ਫੁਟੇਜ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ 25 ਸਾਲ ਦਾ ਪਰਮਿੰਦਰ ਸਿੰਘ ਫੌਜ ਵਿਚ ਲੁਕੇ ਕੇ ਰੱਖੇ ਇਕ ਬੈਗ ਵੱਲ ਵਧਦਾ ਹੈ ਜਿਸ ਵਿਚ ਭਰੀ ਹੋਈ ਸੈਮੀਆਟੋਮੈਂਟਿਕ ਪਸਤੋਲ ਮੌਜੂਦ ਸੀ। ਪਰਮਿੰਦਰ ਸਿੰਘ ਦਾ ਡੀ.ਐੱਨ.ਏ. ਪਸਤੋਲ ਅਤੇ ਬੈਂਗ ਦੇਂਹਾਂ ਤੋਂ ਮਿਲ ਗਿਆ। 24 ਸਾਲ ਦਾ ਮਲਕੀਤ ਸਿੰਘ ਵੀ ਹਿੰਸਾ ਵਿਚ ਸ਼ਾਮਲ ਰਿਹਾ ਅਤੇ ਉਸ ਦੇ ਸਿਰ 'ਤੇ ਡੂੰਘੀ ਸੱਟ ਵੱਜੀ। ਮਲਕੀਤ ਸਿੰਘ ਅਤੇ ਪਰਮਿੰਦਰ ਸਿੰਘ ਨੇ ਕਬੱਡੀ ਟੂਰਨਾਮੈਂਟ ਦੀ ਸੁਰੱਖਿਆ ਨੂੰ ਖਤਰੇ ਵਿਚ ਪਾ ਦਿਤਾ ਅਤੇ ਹੁਣ ਦੋਹਾਂ ਨੂੰ ਦੋਸ਼ੀ ਠਹਿਰਾਏ ਜਾਣ 'ਤੇ ਪੁਲਿਸ ਨੂੰ ਤਸੱਲੀ ਮਿਲੀ ਹੈ। ਡਿਟੈਕਟਿਵ ਕਾਂਸਟੇਬਲ ਸਟੀਵ ਬਾਰਕਰ ਨੇ ਦੱਸਿਆ ਕਿ ਹਿੰਸਕ ਝੜਪ ਦੇ ਮਾਮਲੇ ਵਿਚ ਗਿ੍ਫ਼ਤਾਰ ਸਾਰੇ ਸ਼ੱਕੀਆਂ ਦੀ ਉਮਰ 24 ਸਾਲ ਤੋਂ 36 ਸਾਲ ਦਰਮਿਆਨ ਸੀ।

Tags:    

Similar News