27 ਜੁਲਾਈ,ਦਿਨ ਸ਼ਨਿਚਰਵਾਰ ਨੂੰ ਕੁਲਦੀਪ ਕੌਰ ਗਰੇਵਾਲ,ਪ੍ਰਧਾਨ,ਸਿ਼ੰਦਰਪਾਲ ਬਰਾੜ ਮੀਤ ਪ੍ਰਧਾਨ,ਇੰਦਰਜੀਤ ਢਿਲੋਂ, ਹਰਦੀਪ ਹਲਨ, ਅਵਤਾਰ ਰਾਏ ਡਾਇਰੈਕਟਰਜ਼ ਦੀ ਅਗਵਾਈ ਹੇਠ ਵੂਮੈਨ ਦਾ ਨਿਆਗਰਾ ਆਨ ਦਾ ਲੇਕ ਦਾ ਟੂਰ ਕਰਵਾਇਆ ਗਿਆ। ਬੱਸ ਸਵੇਰੇ 9 ਵਜ਼ੇ ਚੱਲਕੇ ਸ਼ਾਮ ਨੂੰ 8ਵਜ਼ੇ ਵਾਪਿਸ ਆਈ। ਸਾਰੀਆਂ ਔਰਤਾਂ ਨੇ ਬੱਸ ਵਿੱਚ ਗੀਤਾਂ ਤੇ ਬੋਲੀਆਂ ਨਾਲ ਪੂਰਾ ਮਨੋਰੰਜਨ ਕੀਤਾ। ਬੱਸ ਵਿੱਚ ਕਲੱਬ ਵਲੋਂ ਸਨੈਕਸ ਵੀ ਵਰਤਾਏ ਗਏ। ਇਹ ਟੂਰ ਬਹੁਤ ਹੀ ਸਫਲ ਰਿਹਾ ਅਤੇ ਸਭਨੇ ਪੂਰਾ ਪੂਰਾ ਆਨੰਦ ਮਾਣਿਆ। ਇਸ ਕਲੱਬ ਵਲੋਂ ਔਰਤਾਂ ਦੇ ਮਨੋਰੰਜਨ ਲਈ ਇਸ ਤਰ੍ਹਾਂ ਦੇ ਉਪਰਾਲੇ ਗਾਹੇ ਵਗਾਹੇ ਹਰ ਸਾਲ ਗਰਮੀਆਂ ਚ ਕੀਤੇ ਜਾਂਦੇ ਹਨ।