ਟੋਰਾਂਟੋ : ਗੋਲਕਾਂ ਚੋਰੀ ਕਰਨ ਦੇ ਮਾਮਲੇ ’ਚ ਜਗਦੀਸ਼ ਪੰਧੇਰ ਲੋੜੀਂਦਾ
ਟੋਰਾਂਟੋ ਵਿਖੇ ਦੋ ਧਾਰਮਿਕ ਥਾਵਾਂ ਦੀਆਂ ਗੋਲਕਾਂ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ 42 ਸਾਲ ਦੇ ਜਗਦੀਸ਼ ਪੰਧੇਰ ਦੀ ਭਾਲ ਕੀਤੀ ਜਾ ਰਹੀ ਹੈ।
ਟੋਰਾਂਟੋ : ਟੋਰਾਂਟੋ ਵਿਖੇ ਦੋ ਧਾਰਮਿਕ ਥਾਵਾਂ ਦੀਆਂ ਗੋਲਕਾਂ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ 42 ਸਾਲ ਦੇ ਜਗਦੀਸ਼ ਪੰਧੇਰ ਦੀ ਭਾਲ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਬਰਚਮਾਊਂਟ ਰੋਡ ਅਤੇ ਸੇਂਟ ਕਲੇਅਰ ਐਵੇਨਿਊ ਈਸਟ ਏਰੀਆ ਦੇ ਇਕ ਧਾਰਮਿਕ ਸਥਾਨ ਦੀ ਗੋਲਕ ਵਿਚੋਂ ਨਕਦੀ ਕੱਢੀ ਗਈ ਜਦਕਿ ਐਲਸਮੇਅਰ ਰੋਡ ਅਤੇ ਵਾਰਡਨ ਐਵੇਨਿਊ ਇਲਾਕੇ ਵਿਚ ਵੀ ਇਕ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ।
2 ਧਾਰਮਿਕ ਸਥਾਨਾਂ ਨੂੰ ਬਣਾਇਆ ਨਿਸ਼ਾਨਾ
ਸ਼ੱਕੀ ਦੀ ਸ਼ਨਾਖਤ ਜਗਦੀਸ਼ ਪੰਧੇਰ ਵਜੋਂ ਕਰਦਿਆਂ ਉਸ ਵਿਰੁੱਧ ਬਰੇਕ ਐਂਡ ਐਂਟਰ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਪ੍ਰਾਪਰਟੀ ਰੱਖਣ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਵਰਗੇ ਦੋਸ਼ ਆਇਦ ਕੀਤੇ ਗਏ ਹਨ। ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਕਿਸੇ ਧਾਰਮਿਕ ਸਥਾਨ ਦੀ ਗੋਲਕ ਚੋਰੀ ਕਰਨ ਦੇ ਦੋਸ਼ ਜਗਦੀਸ਼ ਪੰਧਰੇ ਵਿਰੁੱਧ ਲੱਗੇ ਹਨ। ਮਾਰਚ 2023 ਤੋਂ ਅਗਸਤ 2023 ਦਰਮਿਆਨ ਬਰੈਂਪਟਨ ਅਤੇ ਮਿਸੀਸਾਗਾ ਦੇ ਮੰਦਰਾਂ ਵਿਚ ਹੋਈਆਂ ਚੋਰੀਆਂ ਦੀ ਪੜਤਾਲ ਦੇ ਆਧਾਰ ’ਤੇ ਵੀ ਜਗਦੀਸ਼ ਪੰਧੇਰ ਨੂੰ ਫਰਵਰੀ 2024 ਵਿਚ ਕਾਬੂ ਕੀਤਾ ਗਿਆ।
2024 ਵਿਚ ਪੀਲ ਰੀਜਨਲ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਉਸ ਵਿਰੁੱਧ ਡਰਹਮ ਰੀਜਨ ਦੇ ਮੰਦਰਾਂ ਵਿਚ ਚੋਰੀਆਂ ਕਰਨ ਦੇ ਦੋਸ਼ ਆਇਦ ਕੀਤੇ ਗਏ ਸਨ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸ਼ੱਕੀ ਦਾ ਮਕਸਦ ਸਿਰਫ ਮੰਦਰਾਂ ਦੀਆਂ ਗੋਲਕਾਂ ਵਿਚੋਂ ਨਕਦੀ ਅਤੇ ਹੋਰ ਕੀਮਤੀ ਚੀਜ਼ਾਂ ਚੋਰੀ ਕਰਨਾ ਸੀ। ਬਰੈਂਪਟਨ ਅਤੇ ਮਿਸੀਸਾਗਾ ਦੇ ਤਿੰਨ ਮੰਦਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ ਜਿਸ ਦੇ ਆਧਾਰ ’ਤੇ ਸ਼ੱਕੀ ਦੀ ਸ਼ਨਾਖਤ ਕੀਤੀ ਜਾ ਸਕੀ।