ਟੋਰਾਂਟੋ ਅਤੇ ਜੀ.ਟੀ.ਏ. ਵਿਚ ਤੇਲ ਕੀਮਤਾਂ 6 ਮਹੀਨੇ ਦੇ ਹੇਠਲੇ ਪੱਧਰ ’ਤੇ ਆਈਆਂ

ਟੋਰਾਂਟੋ ਅਤੇ ਜੀ.ਟੀ.ਏ. ਦੇ ਵੱਖ ਵੱਖ ਸ਼ਹਿਰਾਂ ਵਿਚ ਗੈਸੋਲੀਨ ਸਸਤਾ ਹੋਣ ਦਾ ਸਿਲਸਿਲਾ ਜਾਰੀ ਹੈ ਅਤੇ ਕੀਮਤਾਂ ਮਾਰਚ ਮਗਰੋਂ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਚੁੱਕੀਆਂ ਹਨ।;

Update: 2024-08-30 12:29 GMT

ਟੋਰਾਂਟੋ : ਟੋਰਾਂਟੋ ਅਤੇ ਜੀ.ਟੀ.ਏ. ਦੇ ਵੱਖ ਵੱਖ ਸ਼ਹਿਰਾਂ ਵਿਚ ਗੈਸੋਲੀਨ ਸਸਤਾ ਹੋਣ ਦਾ ਸਿਲਸਿਲਾ ਜਾਰੀ ਹੈ ਅਤੇ ਕੀਮਤਾਂ ਮਾਰਚ ਮਗਰੋਂ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਚੁੱਕੀਆਂ ਹਨ। ਪੈਟਰੋਲੀਅਮ ਵਿਸ਼ਲੇਸ਼ਥ ਰੌਜਰ ਮੈਕਨਾਈਟ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗੈਸ ਸਟੇਸ਼ਨ ’ਤੇ ਤੇਲ ਦੀ ਕੀਮਤ 2 ਸੈਂਟ ਪ੍ਰਤੀ ਲਿਟਰ ਹੇਠਾਂ ਜਾ ਸਕਦੀ ਹੈ। ਜੀ.ਟੀ.ਏ. ਵਿਚ ਪ੍ਰਤੀ ਲਿਟਰ ਕੀਮਤ 1.48 ਸੈਂਟ ਪ੍ਰਤੀ ਲਿਟਰ ਤੱਕ ਹੇਠਾਂ ਜਾਣ ਦੀ ਪੇਸ਼ਨਗੋਈ ਕੀਤੀ ਜਾ ਰਹੀ ਹੈ ਜਦਕਿ ਸ਼ੁੱਕਰਵਾਰ ਨੂੰ ਕੁਝ ਥਾਵਾਂ ’ਤੇ ਗੈਸੋਲੀਨ ਦੀ ਕੀਮਤ 1.54 ਡਾਲਰ ਪ੍ਰਤੀ ਲਿਟਰ ਵੀ ਦਰਜ ਕੀਤੀ ਜਾ ਸਕਦੀ ਹੈ।

ਜੁਲਾਈ ਵਿਚ 1.71 ਡਾਲਰ ਪ੍ਰਤੀ ਲਿਟਰ ਤੱਕ ਪੁੱਜ ਗਈਆਂ ਸਨ ਕੀਮਤਾਂ

ਅਗਸਤ ਮਹੀਨੇ ਦੇ ਜ਼ਿਆਦਾਤਰ ਦਿਨ ਤੇਲ ਕੀਮਤਾਂ 1.60 ਡਾਲਰ ਪ੍ਰਤੀ ਲਿਟਰ ਜਾਂ ਇਸ ਤੋਂ ਉਪਰ ਹੀ ਰਹੀਆਂ। ਇਥੇ ਦਸਣਾ ਬਣਦਾ ਹੈ ਕਿ ਅਪ੍ਰੈਲ ਵਿਚ ਫੈਡਰਲ ਕਾਰਬਨ ਟੈਕਸ ਵਿਚ 15 ਡਾਲਰ ਪ੍ਰਤੀ ਟਨ ਦਾ ਵਾਧਾ ਹੋਣ ਮਗਰੋਂ ਕੁਲ ਖਰਚਾ 80 ਡਾਲਰ ਪ੍ਰਤੀ ਲਿਟਰ ਤੱਕ ਪੁੱਜ ਗਿਆ ਅਤੇ ਇਸੇ ਦੌਰਾਨ ਗੈਸੋਲੀਨ ’ਤੇ ਪ੍ਰਤੀ ਲਿਟਰ ਟੈਕਸ 3.3 ਸੈਂਟ ਵਧਿਆ ਜਜਦਕਿ ਡੀਜ਼ਲ ’ਤੇ 4.1 ਸੈਂਟ ਪ੍ਰਤੀ ਲਿਟਰ ਦਾ ਵਾਧਾ ਹੋਇਆ। ਡਗ ਫੋਰਡ ਸਰਕਾਰ ਵੱਲੋਂ ਮਾਰਚ ਦੇ ਅੰਤ ਵਿਚ ਹੀ ਐਲਾਨ ਕਰ ਦਿਤਾ ਗਿਆ ਸੀ ਕਿ ਗੈਸ ਟੈਕਸ ਵਿਚ ਕਟੌਤੀ ਸਾਲ ਦੇ ਅੰਤ ਤੱਕ ਜਾਰੀ ਰਹੇਗੀ।

Tags:    

Similar News