ਹਰ ਕੈਨੇਡੀਅਨ ਨੂੰ ਪ੍ਰਭਾਵਤ ਕਰੇਗੀ ਰੇਲਵੇ ਦੀ ਹੜਤਾਲ

ਰੇਲਵੇ ਮੁਲਾਜ਼ਮਾਂ ਦੀ ਹੜਤਾਲ ਦਾ ਖਮਿਆਜ਼ਾ ਹਰ ਕੈਨੇਡੀਅਨ ਨੂੰ ਭੁਗਤਣਾ ਹੋਵੇਗਾ। ਜੀ ਹਾਂ, ਫੈਡਰਲ ਸਰਕਾਰ ਨੇ ਇਹ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਗੱਲਬਾਤ ਰਾਹੀਂ ਮਸਲਾ ਹੱਲ ਹੋ ਜਾਵੇ ਤਾਂ ਸਭਨਾਂ ਵਾਸਤੇ ਬਿਹਤਰ ਹੋਵੇਗਾ।

Update: 2024-08-20 11:58 GMT

ਟੋਰਾਂਟੋ : ਰੇਲਵੇ ਮੁਲਾਜ਼ਮਾਂ ਦੀ ਹੜਤਾਲ ਦਾ ਖਮਿਆਜ਼ਾ ਹਰ ਕੈਨੇਡੀਅਨ ਨੂੰ ਭੁਗਤਣਾ ਹੋਵੇਗਾ। ਜੀ ਹਾਂ, ਫੈਡਰਲ ਸਰਕਾਰ ਨੇ ਇਹ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਗੱਲਬਾਤ ਰਾਹੀਂ ਮਸਲਾ ਹੱਲ ਹੋ ਜਾਵੇ ਤਾਂ ਸਭਨਾਂ ਵਾਸਤੇ ਬਿਹਤਰ ਹੋਵੇਗਾ। ਉਧਰ ਟੀਮਸਟਰਜ਼ ਕੈਨੇਡਾ ਰੇਲ ਕਾਨਫਰੰਸ ਦੇ ਬੁਲਾਰੇ ਨੇ ਕਿਹਾ ਕਿ ਕੋਈ ਸਮਝੌਤਾ ਸਿਰੇ ਨਾਲ ਚੜ੍ਹਨ ਦੀ ਸੂਰਤ ਵਿਚ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਹੜਤਾਲ ਸ਼ੁਰੂ ਹੋ ਜਾਵੇਗੀ। ਇਸੇ ਦੌਰਾਨ ਸੀ.ਐਨ. ਰੇਲ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਜੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਹੜਤਾਲ ਰੋਕਣ ਦਾ ਕੋਈ ਹੋਰ ਰਾਹ ਬਾਕੀ ਨਹੀਂ ਬਚੇਗਾ। ਕੰਪਨੀ ਨੇ ਦਾਅਵਾ ਕੀਤਾ ਕਿ ਵੀਕਐਂਡ ’ਤੇ ਹੋਈ ਗੱਲਬਾਤ ਬਹੁਤੀ ਸਿੱਟੇ ਭਰਪੂਰ ਨਹੀਂ ਰਹੀ ਪਰ ਇਸ ਮਗਰੋਂ ਦੋਵੇਂ ਧਿਰਾਂ ਕਾਫੀ ਨੇੜੇ ਪੁੱਜਦੀਆਂ ਮਹਿਸੂਸ ਹੋਈਆਂ।

ਫੈਡਰਲ ਸਰਕਾਰ ਨੇ ਦਿਤੀ ਚਿਤਾਵਨੀ

ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਰੇਲਵੇ ਕੰਪਨੀਆਂ ਰੋਜ਼ਾਨਾ ਇਕ ਅਰਬ ਡਾਲਰ ਮੁੱਲ ਦੇ ਮਾਲ ਦੀ ਢੋਆ ਢੁਆਈ ਕਰਦੀਆਂ ਹਨ ਅਤੇ ਬੰਦਰਗਾਹਾਂ ਰਾਹੀਂ ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਦਾ ਅੱਧੇ ਤੋਂ ਵੱਧ ਹਿੱਸਾ ਰੇਲਵੇ ਰਾਹੀਂ ਪਹੁੰਚਾਇਆ ਜਾਂਦਾ ਹੈ। ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੇਫਿਕ ਕੈਨਸਸ ਸਿਟੀ ਲਿਮ. ਦੇ ਤਕਰੀਬਨ 9,300 ਕਾਮੇ ਹੜਤਾਲ ’ਤੇ ਜਾਣਗੇ ਜੇ ਮੰਗਾਂ ਬਾਰੇ ਕੋਈ ਸਹਿਮਤੀ ਨਹੀਂ ਬਣਦੀ। ਕੈਨੇਡਾ ਦੀ ਸਪਲਾਈ ਚੇਨ ਵਿਚ ਪਿਛਲੇ ਚਾਰ ਸਾਲ ਦੌਰਾਨ ਹੜਤਾਲ ਵਰਗੀਆਂ ਕਈ ਸਮੱਸਿਆਵਾਂ ਆ ਚੁੱਕੀਆਂ ਹਨ। ਪਿਛਲੇ ਸਾਲ ਬੀ.ਸੀ. ਦੇ ਬੰਦਰਗਾਹ ਕਾਮੇ 13 ਦਿਨ ਹੜਤਾਲ ’ਤੇ ਰਹੇ ਜਿਸ ਕਾਰਨ ਅਰਥਚਾਰੇ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਇਆ। ਦੱਸ ਦੇਈਏ ਕਿ ਪੱਛਮੀ ਕੈਨੇਡਾ ਅਤੇ ਅਮਰੀਕਾ ਦੇ ਕਈ ਹਿੱਸਿਆਂ ਵਿਚ ਪਾਣੀ ਸਾਫ਼ ਕਰਨ ਲਈ ਵਰਤੀ ਜਾਂਦੀ ਕਲੋਰੀਨ ਦਾ 40 ਫੀ ਸਦੀ ਹਿੱਸਾ ਟੋਰਾਂਟੋ ਦੀ ਕੈਮਟ੍ਰੇਡ ਲੌਜਿਸਟਿਕਸ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ। ਕੰਪਨੀ ਦੇ ਪ੍ਰੈਜ਼ੀਡੈਂਟ ਐਲਨ ਰੌਬਿਨਸਨ ਨੇ ਕਿਹਾ ਕਿ ਸੁਰੱਖਿਆ ਮਾਪਦੰਡਾਂ ਦੇ ਮੱਦੇਨਜ਼ਰ ਦੂਰ ਦਰਾਡੇ ਇਲਾਕਿਆਂ ਤੱਕ ਕਲੋਰੀਨ ਦੀ ਸਪਲਾਈ ਟਰੱਕਾਂ ਰਾਹੀਂ ਕਰਨੀ ਸੰਭਵ ਨਹੀਂ ਜਿਸ ਦੇ ਮੱਦੇਨਜ਼ਰ ਰੇਲਵੇ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਹਾਲਾਤ ਨੂੰ ਵੇਖਦਿਆਂ ਵਾਈਟ ਹਾਊਸ ਤੇ ਯੂ.ਐਸ. ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਵੱਲੋਂ ਕੈਮਟ੍ਰੇਡ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ।

Tags:    

Similar News