ਟੋਰਾਂਟੋ ’ਚ ਭਾਰਤੀ ਪਰਵਾਰ ਦਾ ਜਿਊਲਰੀ ਸਟੋਰ ਲੁੱਟਿਆ

ਟੋਰਾਂਟੋ ਵਿਖੇ ਐਤਵਾਰ ਸ਼ਾਮ ਭਾਰਤੀ ਪਰਵਾਰ ਦੇ ਜਿਊਲਰੀ ਸਟੋਰ ’ਤੇ ਡਾਕਾ ਪੈ ਗਿਆ।

Update: 2024-12-23 13:25 GMT

ਟੋਰਾਂਟੋ : ਟੋਰਾਂਟੋ ਵਿਖੇ ਐਤਵਾਰ ਸ਼ਾਮ ਭਾਰਤੀ ਪਰਵਾਰ ਦੇ ਜਿਊਲਰੀ ਸਟੋਰ ’ਤੇ ਡਾਕਾ ਪੈ ਗਿਆ। ਲੁਟੇਰਿਆਂ ਨੇ ਪਿਕਅੱਪ ਟਰੱਕ ਨਾਲ ਟੱਕਰ ਮਾਰਦਿਆਂ ਸਟੋਰ ਦਾ ਐਂਟਰੀ ਗੇਟ ਤੋੜ ਦਿਤਾ ਅਤੇ ਹਥੌੜਿਆਂ ਨਾਲ ਸ਼ੋਅ ਕੇਸ ਤੋੜ ਕੇ ਕੀਮਤੀ ਗਹਿਣੇ ਲੈ ਗਏ। ਲੁੱਟ ਦੀ ਵਾਰਦਾਤ ਦੌਰਾਨ ਇਕ ਔਰਤ ਸਣੇ ਤਿੰਨ ਜਣਿਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਦੂਜੇ ਪਾਸੇ ਅਮਰੀਕਾ ਵਿਚ ਇਕ ਪਿਕਅੱਪ ਡਰਾਈਵਰ ਪੁਲਿਸ ਗੋਲੀ ਨਾਲ ਮਾਰਿਆ ਗਿਆ ਜਿਸ ਨੇ ਇਕ ਸ਼ੌਪਿੰਗ ਮਾਲ ਵਿਚ ਮੌਜੂਦ ਲੋਕਾਂ ਨੂੰ ਦਰੜਨ ਦਾ ਯਤਨ ਕੀਤਾ।

ਲੁਟੇਰਿਆਂ ਨੇ 3 ਜਣਿਆਂ ਨੂੰ ਕੀਤਾ ਜ਼ਖਮੀ

ਟੋਰਾਂਟੋ ਪੁਲਿਸ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਰੈਕਸਡੇਲ ਦੇ ਐਲਬੀਅਨ ਰੋਡ ਨੇੜੇ ਇਜ਼Çਲੰਗਟਨ ਐਵੇਨਿਊ ਵਿਖੇ ਸਥਿਤ ਰਾਜ ਜਿਊਲਰਜ਼ ’ਤੇ ਵਾਪਰੀ। ਲੁਟੇਰਿਆਂ ਨੇ ਪਿਕਅੱਪ ਟਰੱਕ ਨਾਲ ਸਟੋਰ ਦਾ ਮੂਹਰਲਾ ਹਿੱਸਾ ਤਹਿਸ-ਨਹਿਸ ਕਰ ਦਿਤਾ। ਦੂਜੇ ਪਾਸੇ ਸਟੋਰ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਮਗਰੋਂ ਸਟੋਰ ਅੰਦਰ ਮੌਜੂਦ ਲੋਕ ਹੱਕੇ-ਬੱਕੇ ਰਹਿ ਗਏ ਪਰ ਇਸੇ ਦੌਰਾਨ ਇਕ ਸ਼ਖਸ ਲੁਟੇਰਿਆਂ ਦਾ ਟਾਕਰਾ ਕਰਨ ਲਈ ਅੱਗੇ ਵਧਦਾ ਹੈ। ਹਥੌੜਿਆਂ ਨਾਲ ਲੈਸ ਲੁਟੇਰਿਆਂ ਅੱਗੇ ਉਸ ਦਾ ਕੋਈ ਵਸ ਨਹੀਂ ਚਲਦਾ ਅਤੇ ਉਹ ਸ਼ੋਅਕੇਸ ਤੋੜਨੇ ਸ਼ੁਰੂ ਕਰ ਦਿੰਦੇ ਹਨ। ਫਿਲਹਾਲ ਪੁਲਿਸ ਵੱਲੋਂ ਸ਼ੱਕੀਆਂ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਅਤੇ ਜੀ.ਟੀ.ਏ. ਵਿਚ ਪਿਛਲੇ ਕੁਝ ਹਫਤਿਆਂ ਦੌਰਾਨ ਗਹਿਣਿਆਂ ਵਾਲੇ ਸਟੋਰ ਲੁੱਟਣ ਦੀਆਂ ਇਕ ਦਰਨ ਤੋਂ ਵੱਧ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ।

ਹਥੌੜਿਆਂ ਨਾਲ ਸ਼ੋਅਕੇਸ ਤੋੜ ਕੇ ਲੈ ਗਏ ਗਹਿਣੇ

ਐਨਕਾਸਟਰ ਜਿਊਲਰਜ਼ ਵਿਖੇ 6 ਦਸੰਬਰ ਨੂੰ ਪਏ ਡਾਕੇ ਦੌਰਾਨ ਵੀ ਪਿਕਅੱਪ ਨਾਲ ਟੱਕਰ ਮਾਰ ਕੇ ਸਟੋਰ ਦਾ ਐਂਟਰੀ ਗੇਟ ਤੋੜਿਆ ਪਰ ਇਸ ਮਾਮਲੇ ਵਿਚ ਪੁਲਿਸ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪਿਛਲੇ ਦਿਨੀਂ ਯਾਰਕ ਰੀਜਨਲ ਪੁਲਿਸ ਵੱਲੋਂ ਰਿਚਮੰਡ ਹਿਲ ਦੇ ਜਿਊਲਰੀ ਸਟੋਰ ਵਿਚ ਹੋਈ ਲੁੱਟ ਅਤੇ ਸ਼ੱਕੀਆਂ ਨੂੰ ਕਾਬੂ ਕਰਨ ਦੀ ਵੀਡੀਓ ਜਨਤਕ ਕੀਤੀ ਗਈ। ਪੁਲਿਸ ਮੁਤਾਬਕ ਰਿਚਮੰਡ ਹਿਲ ਮਾਮਲੇ ਵਿਚ ਵੀ ਲੁਟੇਰਿਆਂ ਨਾਲ ਹਥੌੜਿਆਂ ਦੀ ਵਰਤੋਂ ਅਤੇ ਗਹਿਣੇ ਲੈਕੇ ਫਰਾਰ ਹੋ ਗਏ ਪਰ ਸਮਾਂ ਰਹਿੰਦੇ ਪੁਲਿਸ ਨੂੰ ਇਤਲਾਹ ਮਿਲਣ ਕਾਰਨ ਇਨ੍ਹਾਂ ਦਾ ਪਿੱਛਾ ਕਰਦਿਆਂ ਕਾਬੂ ਕਰ ਲਿਆ ਗਿਆ।

Tags:    

Similar News