ਕੈਨੇਡਾ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ 10 ਜਣੇ ਹਸਪਤਾਲ ਦਾਖਲ

ਕੈਨੇਡਾ ਦੀ ਰਾਜਧਾਨੀ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ 10 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾਰੀ ਹੈ।

Update: 2024-12-23 12:51 GMT

ਔਟਵਾ : ਕੈਨੇਡਾ ਦੀ ਰਾਜਧਾਨੀ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ 10 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾਰੀ ਹੈ। ਔਟਵਾ ਪੁਲਿਸ ਨੇ ਦੱਸਿਆ ਕਿ ਘਰ ਦੇ ਗੈਰਾਜ ਵਿਚ ਸਟਾਰਟ ਗੱਡੀ ਮਿਲੀ ਅਤੇ ਹਵਾ ਦੀ ਨਿਕਾਸਲ ਦਾ ਪ੍ਰਬੰਧ ਨਾ ਹੋਣ ਕਾਰਨ ਹਾਲਾਤ ਵਿਗੜ ਗਏ। ਔਟਵਾ ਦੇ ਵੇਨੀਅਰ ਇਲਾਕੇ ਵਿਚ ਵਾਪਰੀ ਘਟਨਾ ਬਾਰੇ ਪੁਲਿਸ ਨੇ ਦੱਸਿਆ ਕਿ ਚਾਰ ਬੱਚਿਆਂ ਅਤੇ ਛੇ ਬਾਲਗਾਂ ਨੂੰ ਵੱਖੋ ਵੱਖਰੇ ਹਸਪਤਾਲਾਂ ਵਿਚ ਲਿਜਾਇਆ ਗਿਆ ਅਤੇ ਸਮਝਿਆ ਜਾ ਰਿਹਾ ਹੈ ਕਿ ਘਰ ਵਿਚ ਰਹਿਣ ਵਾਲਾ ਪਰਵਾਰ ਕੈਨੇਡਾ ਵਿਚ ਨਵਾਂ ਆਇਆ ਹੈ।

ਮੁਲਕ ਵਿਚ ਨਵੇਂ ਆਏ ਪਰਵਾਰ ਨਾਲ ਵਾਪਰੀ ਘਟਨਾ

ਉਨ੍ਹਾਂ ਨੂੰ ਇਥੋਂ ਦੀ ਠੰਢ ਦੀ ਆਦਤ ਨਹੀਂ ਅਤੇ ਕਿਤੇ ਜਾਣ ਵਾਸਤੇ ਗੱਡੀ ਗਰਮ ਕਰਨ ਲਈ ਛੱਡ ਦਿਤੀ ਪਰ ਗੈਰਾਜ ਦਾ ਦਰਵਾਜ਼ਾ ਨਾ ਖੋਲਿ੍ਹਆ। ਪਰਵਾਰ ਦਾ ਇਕ ਦੋਸਤ ਉਨ੍ਹਾਂ ਨੂੰ ਮਿਲਣ ਆਇਆ ਤਾਂ ਹਾਲਾਤ ਦੀ ਗੰਭੀਰਤਾ ਬਾਰੇ ਪਤਾ ਲੱਗਾ ਅਤੇ ਉਸ ਨੇ ਹੀ 911 ’ਤੇ ਕਾਲ ਕੀਤੀ। ਪੁਲਿਸ ਨੇ ਦੱਸਿਆ ਕਿ ਮਾਮਲੇ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਘਟਨਾ ਦੇ ਮੱਦੇਨਜ਼ਰ ਆਲੇ ਦੁਆਲੇ ਦੇ ਘਰ ਵੀ ਖਾਲੀ ਕਰਵਾਏ ਗਏ ਅਤੇ ਗੈਸ ਕੰਪਨੀ ਵੱਲੋਂ ਲੋੜੀਂਦੀ ਪੜਤਾਲ ਕੀਤੀ ਜਾ ਰਹੀ ਹੈ। ਇਲਾਕੇ ਦੇ ਕੌਂਸਲਰ ਸਟੈਫ਼ਨੀ ਪਲਾਂਟ ਨੇ ਦੱਸਿਆ ਕਿ ਜ਼ਹਿਰੀਲੀ ਗੈਸ ਕਾਰਨ ਤਿੰਨ ਘਰਾਂ ਦੇ ਲੋਕ ਪ੍ਰਭਾਵਤ ਹੋਏ ਅਤੇ ਸਭਨਾਂ ਨੂੰ ਇਕ ਵਾਰ ਘਰ ਤੋਂ ਬਾਹਰ ਲਿਆਂਦਾ ਗਿਆ।

ਇਕ ਦੀ ਹਾਲਤ ਨਾਜ਼ੁਕ, ਬਾਕੀਆਂ ਦੀ ਹਾਲਤ ਸਥਿਰ

ਇਥੇ ਦਸਣਾ ਬਣਦਾ ਹੈ ਕਿ ਕਾਰਬਨ ਮੌਨਆਕਸਾਈਡ ਗੈਸ ਸਾਈਲੈਂਟ ਕਿਲਰ ਸਾਬਤ ਹੋ ਸਕਦੀ ਹੈ ਅਤੇ ਸਬੰਧਤ ਲੋਕਾਂ ਦੇ ਨੀਂਦ ਵਿਚ ਹੋਣ ’ਤੇ ਜਾਨਲੇਵਾ ਸਿੱਟੇ ਸਾਹਮਣੇ ਆ ਸਕਦੇ ਹਨ। ਜਾਰਜੀਆ ਦੇ ਇਕ ਮਕਾਨ ਵਿਚ ਜੈਨਰੇਟਰ ਚਲਾ ਕੇ ਸੌਂ ਰਹੇ 11 ਭਾਰਤੀਆਂ ਦੀ ਜਾਨ ਇਸੇ ਜ਼ਹਿਰੀਲੀ ਗੈਸ ਕਾਰਨ ਗਈ ਜਿਨ੍ਹਾਂ ਨੂੰ ਨੀਂਦ ਵਿਚ ਪਤਾ ਹੀ ਨਾ ਲੱਗਾ ਅਤੇ ਹੌਲੀ ਹੌਲੀ ਜ਼ਹਿਰੀਲੀ ਗੈਸ ਨੇ ਉਨ੍ਹਾਂ ਦੇ ਸਾਹ ਬੰਦ ਕਰ ਦਿਤੇ।

Tags:    

Similar News