'Niagara Falls' - ਸੈਂਟ ਪੈਟਰਿਕ ਦਿਵਸ ਮੌਕੇ ਤੇ ਹਰੇ ਰੰਗ ਚ ਰੰਗਿਆ ਨਜ਼ਰ ਆਇਆ 'ਨਿਆਗਰਾ ਫਾਲਸ'!

ਜਾਣਕਾਰੀ ਅਨੁਸਾਰ ਨਿਆਗਰਾ ਫਾਲਸ ‘ਤੇ ਇਹ ਰੌਸ਼ਨੀ ਪ੍ਰੋਗਰਾਮ ਸ਼ਾਮ ਦੇ ਸਮੇਂ ਤੋਂ ਸ਼ੁਰੂ ਹੋ ਕੇ ਰਾਤ ਦੇ ਦੇਰ ਤੱਕ ਜਾਰੀ ਰਿਹਾ। ਇਸ ਦੌਰਾਨ ਹਰ ਘੰਟੇ ਦੇ ਸ਼ੁਰੂ ਵਿੱਚ 15 ਮਿੰਟ ਲਈ

By :  Gill
Update: 2026-03-18 03:31 GMT

ਮਨਮੋਹਕ ਦ੍ਰਿਸ਼ ਨੂੰ ਵੇਖਣ ਲਈ ਉਮੜੀ ਸੈਂਕੜੇ ਸੈਲਾਨੀਆਂ ਦੀ ਭੀੜ

ਵੈਨਕੂਵਰ, 17 ਮਾਰਚ (ਮਲਕੀਤ ਸਿੰਘ) – ਸੇਂਟ ਪੈਟ੍ਰਿਕ ਦਿਵਸ ਦੇ ਮੌਕੇ ‘ਤੇ ਕੈਨੇਡਾ ਦੇ ਵਿਸ਼ਵ ਪ੍ਰਸਿੱਧ ਸੈਲਾਨੀ ਸਥਾਨ ਨਿਆਗਰਾ ਫਾਲਸ ‘ਤੇ ਰਾਤ ਸਮੇਂ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਕੁਦਰਤ ਦੇ ਅਜੀਬ ਅਤੇ ਦਿਲਕਸ਼ ਅਜੂਬੇ ਨੂੰ ਹਰੇ ਰੰਗ ਦੀ ਰੌਸ਼ਨੀ ਨਾਲ ਰੌਸ਼ਨ ਕੀਤਾ ਗਿਆ। 'ਗਲੋਬਲ ਗ੍ਰੀਨਿੰਗ' ਮੁਹਿੰਮ ਦੇ ਹਿੱਸੇ ਵਜੋਂ ਆਯੋਜਿਤ ਕੀਤੇ ਇਸ ਵਿਸ਼ੇਸ਼ ਉਪਰਾਲੇ ਤਹਿਤ ਦੁਨੀਆ ਭਰ ਦੇ ਹੋਰਨਾ ਪ੍ਰਸਿੱਧ ਸੈਲਾਨੀ ਸਥਾਨਾਂ ਨੂੰ ਹਰੇ ਰੰਗ ਨਾਲ ਸਜਾਉਣ ਦੀ ਕੜੀ ਵਜੋਂ ਹੀ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ

ਜਾਣਕਾਰੀ ਅਨੁਸਾਰ ਨਿਆਗਰਾ ਫਾਲਸ ‘ਤੇ ਇਹ ਰੌਸ਼ਨੀ ਪ੍ਰੋਗਰਾਮ ਸ਼ਾਮ ਦੇ ਸਮੇਂ ਤੋਂ ਸ਼ੁਰੂ ਹੋ ਕੇ ਰਾਤ ਦੇ ਦੇਰ ਤੱਕ ਜਾਰੀ ਰਿਹਾ। ਇਸ ਦੌਰਾਨ ਹਰ ਘੰਟੇ ਦੇ ਸ਼ੁਰੂ ਵਿੱਚ 15 ਮਿੰਟ ਲਈ ਹਰੇ ਰੰਗ ਦੀ ਲਾਈਟਿੰਗ ਕੀਤੀ ਗਈ, ਜਿਸ ਨਾਲ ਦਰਸ਼ਕਾਂ ਨੂੰ ਵਾਰ-ਵਾਰ ਇਹ ਮਨਮੋਹਕ ਨਜ਼ਾਰਾ ਦੇਖਣ ਦਾ ਮੌਕਾ ਮਿਲਿਆ।

ਇਸ ਦੌਰਾਨ ਨਿਆਗਰਾ ਫਾਲਸ ਦੇ ਝਰਨੇ ਦੀ ਉਚਾਈ ਚੋਂ ਡਿੱਗਦੀਆਂ ਪਾਣੀ ਦੀਆਂ ਬਰੀਕ ਬੂੰਦਾਂ ਦੀ ਸੰਘਣੀ ਧੁੰਦ ਦੀ ਚਾਦਰ ਹਰੀ ਰੋਸ਼ਨੀ ਚ ਰੰਗੀ ਨਜ਼ਰੀ ਆਈ ਤਾਂ ਸਮੁੱਚਾ ਦ੍ਰਿਸ਼ ਹੋਰ ਵੀ ਮਨਮੋਹਕ ਦ੍ਰਿਸ਼ ਹੋਰ ਵੀ ਸੁਹਾਵਣਾ ਅਤੇ ਯਾਦਗਾਰੀ ਬਣਿਆ ਨਜ਼ਰੀ ਆਇਆ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੇ ਇਸ ਵਿਲੱਖਣ ਦ੍ਰਿਸ਼ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰਦਿਆਂ ਖੂਬ ਆਨੰਦ ਮਾਣਿਆ।

ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਹਰ ਸਾਲ ਸੇਂਟ ਪੈਟ੍ਰਿਕ ਦਿਵਸ ਮੌਕੇ ਆਯੋਜਿਤ ਕੀਤਾ ਜਾਂਦਾ ਹੈ ਅਤੇ ਹੁਣ ਇਹ ਸੈਲਾਨੀਆਂ ਲਈ ਇੱਕ ਵੱਡਾ ਆਕਰਸ਼ਣ ਬਣ ਚੁੱਕਾ ਹੈ

ਫੋਟੋ ਕੈਪਸ਼ਨ: ਸੇਂਟ ਪੈਟ੍ਰਿਕ ਦਿਵਸ ਮੌਕੇ ਹਰੇ ਰੰਗ ਵਿੱਚ ਰੰਗਿਆ ਨਿਆਗਰਾ ਫਾਲਸ ਦਾ ਮਨਮੋਹਕ ਦ੍ਰਿਸ਼।

Tags:    

Similar News