ਟੋਰਾਂਟੋ ਵਿਖੇ ਗਾਰਡਨਰ ਐਕਸਪ੍ਰੈਸ ਵੇਅ ’ਤੇ ਭਿਆਨਕ ਹਾਦਸਾ, 1 ਹਲਾਕ, 4 ਜ਼ਖਮੀ
ਟੋਰਾਂਟੋ ਵਿਖੇ ਗਾਰਡਨਰ ਐਕਸਪ੍ਰੈਸ ’ਤੇ ਵੀਰਵਾਰ ਵੱਡੇ ਤੜਕੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ।;
ਟੋਰਾਂਟੋ : ਟੋਰਾਂਟੋ ਵਿਖੇ ਗਾਰਡਨਰ ਐਕਸਪ੍ਰੈਸ ’ਤੇ ਵੀਰਵਾਰ ਵੱਡੇ ਤੜਕੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ। ਮੁਢਲੀ ਜਾਣਕਾਰੀ ਮੁਤਾਬਕ ਕਈ ਗੱਡੀਆਂ ਦੀ ਟੱਕਰ ਹੋਈ ਜਦਕਿ ਟੋਰਾਂਟੋ ਪੁਲਿਸ ਮੁਤਾਬਕ ਦੋ ਗੱਡੀਆਂ ਆਪਸ ਵਿਚ ਭਿੜੀਆਂ। ਪੈਰਾਮੈਡਿਕਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਪੰਜ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿਚੋਂ 40-45 ਸਾਲ ਦੀ ਇਕ ਔਰਤ ਜ਼ਖਮਾਂ ਦੀ ਤਾਬ ਨਾ ਝਲਦੀ ਹੋਈ ਦਮ ਤੋੜ ਗਈ।
2 ਗੱਡੀਆਂ ਭਿੜੀਆਂ, ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ
ਚਾਰ ਜ਼ਖਮੀਆਂ ਵਿਚ ਇਕ ਬੱਚਾ ਅਤੇ ਦੋ ਔਰਤਾਂ ਸ਼ਾਮਲ ਹਨ। ਪੁਲਿਸ ਮੁਤਾਬਕ ਹਾਦਸਾ ਵੱਡੇ ਤੜਕੇ 2 ਵਜੇ ਤੋਂ ਬਾਅਦ ਸਟ੍ਰੈਕ ਐਵੇਨਿਊ ਤੱਕ ਪੁੱਜ ਰਹੀਆਂ ਪੂਰਬ ਵਾਲੀਆਂ ਲੇਨਜ਼ ’ਤੇ ਵਾਪਰਿਆ। ਜ਼ਖਮੀ ਔਰਤਾਂ ਦੀ ਉਮਰ 20 ਸਾਲ ਤੋਂ 40 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਹਾਦਸੇ ਦੇ ਮੱਦੇਨਜ਼ਰ ਗਾਰਡਨਰ ਐਕਸਪ੍ਰੈਸ ਵੇਅ ’ਤੇ ਆਵਾਜਾਈ ਠੱਪ ਹੋ ਗਈ ਅਤੇ ਉਨ੍ਹਾਂ ਬਦਲਵੇਂ ਰਸਤੇ ਆਪਣੀ ਮੰਜ਼ਿਲ ਵੱਲ ਵਧਣਾ ਪਿਆ।