ਬੀ.ਸੀ. ਵਿਚ ਤੂਫਾਨ ਅਤੇ ਭਾਰੀ ਮੀਂਹ, ਹਜ਼ਾਰ ਘਰਾਂ ਦੀ ਬਿਜਲ ਗੁੱਲ

ਬੀ.ਸੀ. ਵਿਚ ਤੂਫਾਨ ਅਤੇ ਭਾਰੀ ਬਾਰਸ਼ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਸੜਕੀ ਤੇ ਸਮੁੰਦਰੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ।

Update: 2024-12-26 13:12 GMT

ਵੈਨਕੂਵਰ : ਬੀ.ਸੀ. ਵਿਚ ਤੂਫਾਨ ਅਤੇ ਭਾਰੀ ਬਾਰਸ਼ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਸੜਕੀ ਤੇ ਸਮੁੰਦਰੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਐਨਵਾਇਰਨਮੈਂਟ ਕੈਨੇਡਾ ਮੁਤਾਬਕ ਤਟਵਰਤੀ ਇਲਾਕਿਆਂ ਵਿਚ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਚੱਲੀਆਂ ਅਤੇ 100 ਮਿਲੀਮੀਟਰ ਤੱਕ ਮੀਂਹ ਪਿਆ। ਮੌਸਮ ਬਾਰੇ ਚਿਤਾਵਨੀ ਨੂੰ ਵੇਖਦਿਆਂ ਬੀ.ਸੀ. ਫੈਰੀਜ਼ ਵੱਲੋਂ ਪਹਿਲਾਂ ਹੀ ਕਈ ਰੂਟਾਂ ’ਤੇ ਸੇਵਾਵਾਂ ਰੱਦ ਕਰਨ ਦਾ ਐਲਾਨ ਕਰ ਦਿਤਾ ਗਿਆ ਸੀ।

ਤਟਵਰਤੀ ਇਲਾਕਿਆਂ ਵਿਚ ਸਭ ਤੋਂ ਵੱਧ ਅਸਰ

ਵੈਨਕੂਵਰ ਬੋਰਡ ਆਫ਼ ਪਾਰਕਸ ਨੇ ਕਿਹਾ ਕਿ ਤੇਜ਼ ਹਵਾਵਾਂ ਕਾਰਨ ਦਰੱਖਤ ਡਿੱਗਣ ਦੇ ਖਤਰੇ ਨੂੰ ਵੇਖਦਿਆਂ ਸਟੈਨਲੀ ਪਾਰਕ ਨੂੰ ਬੰਦ ਕਰ ਦਿਤਾ। ਪਾਰਕ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੁਝ ਦਰੱਖਤਾਂ ਵਿਚ ਬਿਮਾਰੀ ਫੈਲਣ ਕਾਰਨ ਇਹ ਕਮਜ਼ੋਰ ਹੋ ਚੁੱਕੇ ਹਨ ਅਤੇ ਤੇਜ਼ ਹਵਾਵਾਂ ਤੇ ਬਾਰਸ਼ ਦੌਰਾਨ ਡਿੱਗਣ ਦਾ ਖਤਰਾ ਬਰਕਰਾਰ ਹੈ। ਮੈਟਰੋ ਵੈਨਕੂਵਰ ਅਤੇ ਸਕੁਐਮਿਸ਼ ਵਿਖੇ 80 ਮਿਲੀਮੀਟਰ ਜਦਕਿ ਨੌਰਥ ਸ਼ੋਰ, ਉਤਰੀ ਕੌਕੁਇਟਲੈਮ ਅਤੇ ਮੇਪਲ ਰਿਜ ਵਿਖੇ 100 ਐਮ.ਐਮ. ਤੱਕ ਮੀਂਹ ਪੈਣ ਦੇ ਆਸਾਰ ਹਨ।

140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ

ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਉਨਟਾਰੀਓ ਦੇ ਕਈ ਹਿੱਸਿਆਂ ਵਿਚ ਬਰਫ਼ੀਲੇ ਤੂਫਾਨ ਦੌਰਾਨ 20 ਸੈਂਟੀਮੀਟਰ ਤੱਕ ਬਰਫ਼ ਡਿੱਗੀ ਅਤੇ 29 ਦਸੰਬਰ ਤੋਂ ਮੁੜ ਕਈ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

Tags:    

Similar News