ਟੋਰਾਂਟੋ ਵਿਖੇ ਬਗੈਰ ਟਿਕਟ ਸਫਰ ਕਰਨ ਵਾਲਿਆਂ ਦੀ ਖੈਰ ਨਹੀਂ

ਟੋਰਾਂਟੋ ਵਿਖੇ ਬਗੈਰ ਟਿਕਟ ਸਫ਼ਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਜੀ ਹਾਂ, 20 ਮਿਲੀਅਨ ਡਾਲਰ ਸਾਲਾਨਾ ਦਾ ਨੁਕਸਾਨ ਕਰਨ ਵਾਲਿਆਂ ਦੀ ਨਕੇਲ ਕਸਣ ਲਈ ਸਬਵੇਅ ਸਟੇਸ਼ਨਾਂ ’ਤੇ ਇਕ ਵੱਡੀ ਤਬਦੀਲੀ ਆ ਰਹੀ ਹੈ;

Update: 2024-09-11 11:32 GMT

ਟੋਰਾਂਟੋ : ਟੋਰਾਂਟੋ ਵਿਖੇ ਬਗੈਰ ਟਿਕਟ ਸਫ਼ਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਜੀ ਹਾਂ, 20 ਮਿਲੀਅਨ ਡਾਲਰ ਸਾਲਾਨਾ ਦਾ ਨੁਕਸਾਨ ਕਰਨ ਵਾਲਿਆਂ ਦੀ ਨਕੇਲ ਕਸਣ ਲਈ ਸਬਵੇਅ ਸਟੇਸ਼ਨਾਂ ’ਤੇ ਇਕ ਵੱਡੀ ਤਬਦੀਲੀ ਆ ਰਹੀ ਹੈ ਜਿਸ ਤਹਿਤ ਗੇਟ ਆਟੋਮੈਟਿਕ ਤਰੀਕੇ ਨਾਲ ਨਹੀਂ ਖੁੱਲ੍ਹਣਗੇ ਅਤੇ ਇਕ ਸਟੇਸ਼ਨ ਸਹਾਇਕ ਵੱਲੋਂ ਤਸਦੀਕ ਕੀਤੇ ਜਾਣ ਮਗਰੋਂ ਹੀ ਮੁਸਾਫਰ ਅੱਗੇ ਜਾ ਸਕੇਗਾ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਦੇ ਤਕਰੀਬਨ ਹਰ ਸਟੇਸ਼ਨ ’ਤੇ ਨੋ-ਟੈਪ ਗੇਟ ਲੱਗੇ ਹੋਏ ਹਨ ਜਿਥੇ ਡੈਬਿਟ, ਕ੍ਰੈਡਿਟ ਜਾਂ ਪ੍ਰੈਸਟੋ ਕਾਰਡ ਟੈਪ ਕੀਤੇ ਬਗੈਰ ਸਟੇਸ਼ਨ ਅੰਦਰ ਦਾਖਲ ਹੋਇਆ ਜਾ ਸਕਦਾ ਹੈ।

ਆਟੋਮੈਟਿਕ ਤਰੀਕੇ ਨਾਲ ਨਹੀਂ ਖੁੱਲ੍ਹਣਗੇ ਸਬਵੇਅ ਸਟੇਸ਼ਨਾਂ ਦੇ ਗੇਟ

ਇਹ ਗੇਟ ਖਾਸ ਛੋਟ ਵਾਲੇ ਮੁਸਾਫਰਾਂ ਜਾਂ ਪੇਪਰ ਟ੍ਰਾਂਸਫਰ ਵਾਲਿਆਂ ਵਾਸਤੇ ਹੁੰਦੇ ਹਨ ਪਰ ਹਜ਼ਾਰ ਲੋਕ ਬਗੈਰ ਕਿਰਾਇਆ ਅਦਾ ਕੀਤਿਆਂ ਹੀ ਇਨ੍ਹਾਂ ਗੇਟਾਂ ਦੀ ਵਰਤੋਂ ਕਰ ਕੇ ਅੱਗੇ ਵਧ ਜਾਂਦੇ ਹਨ। ਧੋਖਾਧੜੀ ਬਰਦਾਸ਼ਤ ਤੋਂ ਬਾਹਰ ਹੋ ਜਾਣ ਮਗਰੋਂ ਟੀ.ਟੀ.ਸੀ. ਨੇ ਅਜਿਹੇ ਗੇਟਬੰਦ ਕਰਨ ਦਾ ਫੈਸਲਾ ਲਿਆ ਹੈ। ਹੁਣ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਸਹਾਇਤਾ ਦੇ ਮੁਥਾਜ ਲੋਕਾਂ ਅਤੇ ਪੇਪਰ ਟ੍ਰਾਂਸਫਰ ਵਾਲੇ ਲੋਕਾਂ ਦੀ ਤਸਦੀਕ ਲਈ ਖਾਸ ਤੈਨਾਤੀ ਕੀਤੀ ਜਾਵੇਗੀ। ਜਿਹੜੇ ਲੋਕ ਅਯੋਗ ਕਰਾਰ ਦਿਤੇ ਜਾਣਗੇ, ਉਨ੍ਹਾਂ ਨੂੰ ਟਿਕਟ ਲੈ ਕੇ ਹੀ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ। ਟੀ.ਟੀ.ਸੀ. ਦੇ ਬੁਲਾਰੇ ਸਟੂਅਰਡ ਗਰੀਨ ਨੇ ਦੱਸਿਆ ਕਿ ਸਬਵੇਅ ਨੈਟਵਰਕ ’ਤੇ ਬੱਸਾਂ ਦੀ ਆਵਾਜਾਈ ਵਾਸਤੇ ਲਾਂਘਾ ਰੱਖਿਆ ਗਿਆ ਪਰ ਕੁਝ ਲੋਕ ਇਸ ਦੀ ਦੁਰਵਰਤੋਂ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਮਿਸਾਲ ਵਜੋਂ ਐਗÇਲੰਟਨ ਸਟੇਸ਼ਨ ’ਤੇ ਲੋਕ ਕਿਰਾਇਆ ਦੇਣ ਤੋਂ ਬਚਣ ਲਈ ਸਟੇਸ਼ਨ ਦੇ ਬਰਾਬਰ ਬਣੇ ਬੱਸ ਸਟੌਪ ਦੀ ਪਾਰਕਿੰਗ ਵਿਚੋਂ ਲੰਘ ਕੇ ਸਬਵੇਅ ਪਲੈਟਫਾਰਮ ’ਤੇ ਪੁੱਜਦੇ ਦੇਖੇ ਗਏ। ਟੀ.ਟੀ.ਸੀ. ਪ੍ਰਵਾਨ ਕਰ ਚੁੱਕੀ ਹੈ ਕਿ ਇਹ ਸਮੱਸਿਆ ਸਿਰਫ ਐਗÇਲੰਟਨ ਸਟੇਸ਼ਨ ਤੱਕ ਸੀਮਤ ਨਹੀਂ।

Tags:    

Similar News