ਬੀਤੇ ਦਿਨੀਂ ਟਰਾਂਟੋ ਤੋਂ 70 ਕਿਲੋਮੀਟਰ ਦੂਰ ਹੈਮਿਲਟਨ ਲਾਗਲੇ ਸਟੋਨੀ ਕਰੀਕ ਸ਼ਹਿਰ ਦੇ ਪੰਜਾਬੀ ਬਜ਼ੁਰਗਾਂ ਦੀ ਸੰਸਥਾ ਕੈਨੇਡੀਅਨ ਸੀਨੀਅਰ ਪੰਜਾਬੀ ਐਸੋਸੀਏਸ਼ਞਨ ਦੇ ਮੈਂਬਰਾਂ ਦੀ ਮੰਗਾਂ ਸਬੰਧੀ ਐਮ ਸੀ ਮਿਸਟਰ ਮੈਟ ਫਾਰਨਿਸ਼ ਨਾਲ ਦੋ ਘੰਟੇ ਮੀਟਿੰਗ ਹੋਈ। ਉਪਰੋਕਤ ਤਸਵੀਰ ਵਿਚ ਮੀਟਿੰਗ ਮੌਕੇ ਪ੍ਰਧਾਨ ਗੁਰਚਰਨ ਸਿੰਘ ਮੰਡੇਰ, ਜਨਰਲ ਸਕੱਤਰ ਕਰਨੈਲ ਸਿਘ ਰੱਕੜ, ਮੈਂੰਬਰ ਸੀਤਲ ਸਿੰਘ ਬੈਂਸ, ਸ੍ਰ: ਸੇਖੋਂ ਤੋਪਂ ਇਲਾਵਾ ਜੋਗਿੰਦਰ ਸਿੰਘ ਮੁਲਤਾਨੀ, ਨਰਿੰਦਰ ਸਿੰਘ ਬਾਸੀ, ਸ੍ਰੀ ਦਿਨੇਸ਼, ਗੁਰਦਿਆਲ ਸਿੰਘ, ਗਿਆਨ ਡਬੂ, ਮਹਿੰਦਰਪਾਲ, ਰਸ਼ਪਾਲ ਸਿੰਘ, ਪਾਲ ਨਿੱਜਰ ਆਦਿ ਖੜ੍ਹੇ ਵਿਖਾਈ ਦੇ ਰਹੇ ਹਨਙ ਮਾਣਯੋਗ ਮੈਟ ਨੇ ਸਿਟੀ ਦੀ ਆਉਣ ਵਾਲੀ ਮੀਟਿੰਗ ‘ਚ ਉਨਾਂ ਦੀਆਂ ਮੰਗਾਂ ਹੱਲ ਕਰਵਾਉਣ ਵਿਚ ਭਰੋਸਾ ਦਿਵਾਇਆ।