ਐਲ.ਸੀ.ਬੀ.ਓ. ਮੁਲਾਜ਼ਮਾਂ ਅਤੇ ਪ੍ਰਬੰਧਕਾਂ ਵਿਚ ਛਿੜਿਆ ਨਵਾਂ ਵਿਵਾਦ

ਉਨਟਾਰੀਓ ਵਿਚ ਸ਼ਰਾਬ ਦੇ ਠੇਕੇ ਖੁੱਲ੍ਹਣ ਦੇ ਆਸਾਰ ਬਣ ਗਏ ਜਦੋਂ ਦੋਵੇਂ ਧਿਰ ਸਮਝੌਤੇ ’ਤੇ ਪੁੱਜਣ ਵਿਚ ਸਫਲ ਰਹੀਆਂ ਪਰ ਐਨਾ ਆਖਰੀ ਮੌਕੇ ਮੁਲਾਜ਼ਮ ਯੂਨੀਅਨ ਵੱਲੋਂ ਕੋਈ ਸਮਝੌਤਾ ਨਾ ਹੋਣ ਦਾ ਐਲਾਨ ਕਰ ਦਿਤਾ ਗਿਆ।

Update: 2024-07-20 11:50 GMT

ਟੋਰਾਂਟੋ : ਉਨਟਾਰੀਓ ਵਿਚ ਸ਼ਰਾਬ ਦੇ ਠੇਕੇ ਖੁੱਲ੍ਹਣ ਦੇ ਆਸਾਰ ਬਣ ਗਏ ਜਦੋਂ ਦੋਵੇਂ ਧਿਰ ਸਮਝੌਤੇ ’ਤੇ ਪੁੱਜਣ ਵਿਚ ਸਫਲ ਰਹੀਆਂ ਪਰ ਐਨਾ ਆਖਰੀ ਮੌਕੇ ਮੁਲਾਜ਼ਮ ਯੂਨੀਅਨ ਵੱਲੋਂ ਕੋਈ ਸਮਝੌਤਾ ਨਾ ਹੋਣ ਦਾ ਐਲਾਨ ਕਰ ਦਿਤਾ ਗਿਆ। ਯੂਨੀਅਨ ਦਾ ਦੋਸ਼ ਹੈ ਕਿ ਐਲ.ਸੀ.ਬੀ.ਓ. ਵੱਲੋਂ ਕੰਮ ’ਤੇ ਪਰਤਣ ਨਾਲ ਸਬੰਧਤ ਦਸਤਾਵੇਜ਼ਾਂ ’ਤੇ ਦਸਤਖ਼ਤ ਨਹੀਂ ਕੀਤੇ ਗਏ ਅਤੇ ਇਸ ਤੋਂ ਬਗੈਰ ਕੋਈ ਸਮਝੌਤਾ ਨਹੀਂ ਮੰਨਿਆ ਜਾ ਸਕਦਾ।

ਐਲ.ਸੀ.ਬੀ.ਓ. ਮੁਲਾਜ਼ਮਾਂ ਅਤੇ ਪ੍ਰਬੰਧਕਾਂ ਵਿਚ ਛਿੜਿਆ ਨਵਾਂ ਵਿਵਾਦ

ਉਨਟਾਰੀਓ ਪਬਲਿਕ ਸਰਵਿਸ ਇੰਪਲੌਈਜ਼ ਯੂਨੀਅਨ ਦੀ ਸਪੋਕਸਪਰਸਨ ਕੈਟੀ ਅਰਨਪ ਨੇ ਕਿਹਾ ਕਿ ਅਸੀਂ ਸਮਝੌਤੇ ਦਾ ਐਲਾਨ ਕਰਨ ਲਈ ਤਿਆਰ ਹੋ ਚੁੱਕੇ ਸੀ ਪਰ ਇੰਪਲੌਇਰ ਵੱਲੋਂ ਪ੍ਰੋਟੋਕੌਲ ’ਤੇ ਦਸਤਖਤ ਕਰਨ ਤੋਂ ਨਾਂਹ-ਨੁੱਕਰ ਕੀਤੀ ਜਾਣ ਲੱਗੀ। ਹੜਤਾਲ ਦੀ ਸੂਰਤ ਵਿਚ ਕਿਰਤੀਆਂ ਦੇ ਕੰਮ ’ਤੇ ਪਰਤਣ ਲਈ ਇਹ ਪ੍ਰੋਟੋਕੌਲ ਲਾਜ਼ਮੀ ਹੈ ਅਤੇ ਇਸ ਤੋਂ ਬਗੈਰ ਕੋਈ ਸਮਝੌਤਾ ਨਹੀਂ ਮੰਨਿਆ ਜਾਵੇਗਾ ਅਤੇ ਹੜਤਾਲ ਜਾਰੀ ਰਹੇਗੀ। ਉਧਰ ਐਲ.ਸੀ.ਬੀ.ਓ. ਨੇ ਇਕ ਬਿਆਨ ਜਾਰੀ ਕਰਦਿਆਂ ਦੋਸ਼ ਲਾਇਆ ਕਿ ਮੁਲਾਜ਼ਮਾਂ ਨੇ ਸਮਝੌਤੇ ਮਗਰੋਂ ਨਵੀਆਂ ਮੰਗਾਂ ਰੱਖ ਦਿਤੀਆਂ ਜੋ ਕਿਸੇ ਵੀ ਪੱਖੋਂ ਜਾਇਜ਼ ਨਹੀਂ। ਸੂਤਰਾਂ ਨੇ ਦੱਸਿਆ ਕਿ ਮੁਲਾਜ਼ਮ ਯੂਨੀਅਨ ਵੱਲੋਂ ਹੜਤਾਲ ਵਾਲੇ ਦਿਨਾਂ ਦੀ ਤਨਖਾਹ ਮੰਗੀ ਜਾ ਰਹੀ ਹੈ।

ਸਮਝੌਤੇ ਮਗਰੋਂ ਮੁਲਾਜ਼ਮਾਂ ਨੇ ਹੜਤਾਲ ਜਾਰੀ ਰੱਖਣ ਦਾ ਕੀਤਾ ਐਲਾਨ

ਦੋਹਾਂ ਧਿਰਾਂ ਦੀ ਪ੍ਰਵਾਨਗੀ ਵਾਲੇ ਸਮਝੌਤੇ ਤਹਿਤ ਐਲ.ਸੀ.ਬੀ.ਓ. ਕਾਮਿਆਂ ਦੀਆਂ ਤਨਖਾਹਾਂ ਵਿਚ ਤਿੰਨ ਸਾਲ ਦੌਰਾਨ ਅੱਠ ਫੀ ਸਦੀ ਵਾਧਾ ਕੀਤਾ ਜਾਣਾ ਹੈ। ਦੂਜੇ ਪਾਸੇ ਕਿਸੇ ਨੂੰ ਸਟੋਰ ਨੂੰ ਬੰਦ ਕਰਨ ਦਾ ਹੱਕ ਐਲ.ਸੀ.ਬੀ.ਓ. ਪ੍ਰਬੰਧਕਾਂ ਕੋਲ ਹੋਵੇਗਾ ਪਰ 2027 ਤੋਂ ਪਹਿਲਾਂ ਅਜਿਹਾ ਕੁਝ ਨਹੀਂ ਕੀਤਾ ਜਾ ਸਕਦਾ। ਐਲ.ਸੀ.ਬੀ.ਓ. ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇ ਮੁਲਾਜ਼ਮ ਯੂਨੀਅਨ ਸਮਝੌਤਾ ਪ੍ਰਵਾਨ ਕਰ ਲੈਂਦੀ ਹੈ ਤਾਂ 23 ਜੁਲਾਈ ਤੋਂ ਸਟੋਰ ਖੁੱਲ੍ਹ ਜਾਣਗੇ। ਮੁਲਾਜ਼ਮਾਂ ਦੀ ਹੜਤਾਲ 5 ਜੁਲਾਈ ਤੋਂ ਸ਼ੁਰੂ ਹੋਈ ਅਤੇ ਬੀਤੇ ਬੁੱਧਵਾਰ ਤੋਂ ਗੱਲਬਾਤ ਦਾ ਦੌਰ ਵੀ ਚੱਲ ਰਿਹਾ ਸੀ। ਇਥੇ ਦਸਣਾ ਬਣਦਾ ਹੈ ਕਿ ਡਗ ਫੋਰਡ ਸਰਕਾਰ ਵੱਲੋਂ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਵੇਚਣ ਦੇ ਫੈਸਲੇ ਤੋਂ ਐਲ.ਸੀ.ਬੀ.ਓ. ਮੁਲਾਜ਼ਮ ਨਾਖੁਸ਼ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਧਾਰਨ ਸਟੋਰ ’ਤੇ ਬੀਅਰ ਮਿਲਣ ਮਗਰੋਂ ਭਵਿੱਖ ਵਿਚ ਕਈ ਐਲ.ਸੀ.ਬੀ.ਓ. ਸਟੋਰ ਬੰਦ ਹੋ ਸਕਦੇ ਹਨ।

Tags:    

Similar News