ਕੈਨੇਡਾ ਵਿਚ ਸ਼ਰਾਬ ਨੂੰ ਤਰਸਣ ਲੱਗੇ ਪਿਆਕੜ

ਸ਼ਰਾਬ ਖਰੀਦਣ ਲਈ ਵੱਡੀ ਗਿਣਤੀ ਵਿਚ ਉਨਟਾਰੀਓ ਵਾਸੀ ਕਿਊਬੈਕ ਦੇ ਗੇੜੇ ਲਾ ਰਹੇ ਹਨ ਅਤੇ ਗੁਆਂਢੀ ਸੂਬੇ ਦੀ ਲਿਕਰ ਕ੍ਰਾਊਨ ਕਾਰਪੋਰੇਸ਼ਨ ਮੋਟੀ ਕਮਾਈ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਊਬੈਕ ਵਿਚ ਸ਼ਰਾਬ ਦੇ ਤਕਰੀਬਨ 25 ਠੇਕੇ ਬਾਰਡਰ ਦੇ ਬਿਲਕੁਲ ਨੇੜੇ ਮੌਜੂਦ ਹਨ

Update: 2024-07-17 13:15 GMT


ਮੌਂਟਰੀਅਲ : ਸ਼ਰਾਬ ਖਰੀਦਣ ਲਈ ਵੱਡੀ ਗਿਣਤੀ ਵਿਚ ਉਨਟਾਰੀਓ ਵਾਸੀ ਕਿਊਬੈਕ ਦੇ ਗੇੜੇ ਲਾ ਰਹੇ ਹਨ ਅਤੇ ਗੁਆਂਢੀ ਸੂਬੇ ਦੀ ਲਿਕਰ ਕ੍ਰਾਊਨ ਕਾਰਪੋਰੇਸ਼ਨ ਮੋਟੀ ਕਮਾਈ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਊਬੈਕ ਵਿਚ ਸ਼ਰਾਬ ਦੇ ਤਕਰੀਬਨ 25 ਠੇਕੇ ਬਾਰਡਰ ਦੇ ਬਿਲਕੁਲ ਨੇੜੇ ਮੌਜੂਦ ਹਨ ਅਤੇ ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਹੜਤਾਲ ਦੇ ਮੱਦੇਨਜ਼ਰ ਉਨਟਾਰੀਓ ਦੇ ਹਜ਼ਾਰਾਂ ਲੋਕ ਉਥੇ ਪੁੱਜ ਰਹੇ ਹਨ।

ਸ਼ਰਾਬ ਖਰੀਦਣ ਲਈ ਉਨਟਾਰੀਓ ਵਾਸੀਆਂ ਨੇ ਪਾਏ ਕਿਊਬੈਕ ਵੱਲ ਚਾਲੇ

ਦੂਜੇ ਪਾਸੇ ਐਲ.ਸੀ.ਬੀ.ਓ. ਮੁਲਾਜ਼ਮਾਂ ਅਤੇ ਪ੍ਰਬੰਧਕਾਂ ਵਿਚਾਲੇ ਅੱਜ ਤੋਂ ਗੱਲਬਾਤ ਮੁੜ ਸ਼ੁਰੂ ਹੋਣ ਦੇ ਆਸਾਰ ਹਨ। ਉਨਟਾਰੀਓ ਦੀ ਤਰਜ਼ ’ਤੇ ਕਿਊਬੈਕ ਵਿਚ ਵੀ ਸ਼ਰਾਬ ਦੀ ਵਿਕਰੀ ਸਰਕਾਰੀ ਕਾਰਪੋਰੇਸ਼ਨ ਵੱਲੋਂ ਕੀਤੀ ਜਾਂਦੀ ਹੈ ਪਰ ਦੋਹਾਂ ਰਾਜਾਂ ਦੀਆਂ ਕੀਮਤਾਂ ਵਿਚ ਵੱਡਾ ਫਰਕ ਦੇਖਿਆ ਜਾ ਸਕਦਾ ਹੈ। ਹੜਤਾਲ ਤੋਂ ਪਹਿਲਾਂ ਵੀ ਉਨਟਾਰੀਓ ਵਾਲੇ ਮੌਕਾ ਲੱਗਣ ’ਤੇ ਕਿਊਬੈਕ ਤੋਂ ਸ਼ਰਾਬ ਖਰੀਦ ਕੇ ਲਿਆਉਂਦੇ ਪਰ ਹੁਣ ਮਜਬੂਰੀ ਬਣ ਚੁੱਕੀ ਹੈ। ਕਿਊਬੈਕ ਦੀ ਕ੍ਰਾਊਨ ਕਾਰਪੋਰੇਸ਼ਨ ਦੀ ਤਰਜਮਾਨ Çਲੰਡਾ ਬੂਸ਼ਾਰਡ ਨੇ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਗਾਹਕਾਂ ਦੀ ਗਿਣਤੀ ਵਿਚ ਤੇਜ਼ ਵਾਧਾ ਹੋਇਆ ਹੈ ਅਤੇ ਕੁਝ ਹੀ ਘੰਟਿਆਂ ਵਿਚ ਸ਼ੈਲਵਜ਼ ਖਾਲੀ ਹੋ ਜਾਂਦੀਆਂ ਹਨ। ਫਿਲਹਾਲ ਵਿਕਰੀ ਵਿਚ ਵਾਧੇ ਦਾ ਅਸਲ ਅੰਕੜਾ ਪੇਸ਼ ਕਰਨਾ ਮੁਸ਼ਕਲ ਹੈ ਅਤੇ ਭਵਿੱਖ ਵਿਚ ਵਿਸਤਾਰਤ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਹੈ।

ਸੈਰ-ਸਪਾਟਾ ਉਦਯੋਗ ਪ੍ਰਭਾਵਤ, ਵਿਆਹ-ਸ਼ਾਦੀਆਂ ਦਾ ਸਵਾਦ ਫਿੱਕਾ ਹੋਇਆ

ਭਾਵੇਂ ਉਨਟਾਰੀਓ ਦੀਆਂ ਸਥਾਨਕ ਬਰੂਅਰੀਜ਼ ਵੱਲੋਂ ਤਿਆਰ ਸ਼ਰਾਬ ਅਤੇ ਬੀਅਰ ਕੁਝ ਥਾਵਾਂ ’ਤੇ ਮਿਲ ਰਹੀ ਹੈ ਪਰ ਕੌਮਾਂਤਰੀ ਬਰੈਂਡਜ਼ ਦੇ ਸ਼ੌਕੀਨਾਂ ਨੂੰ ਇਹ ਪਸੰਦ ਨਹੀਂ ਆ ਰਹੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਊਬੈਕ ਦੀ ਕ੍ਰਾਊਨ ਕਾਰਪੋਰੇਸ਼ਨ ਦਾ ਆਪਣੇ ਮੁਲਾਜ਼ਮਾਂ ਨਾਲ ਉਜਰਤ ਦਰਾਂ ਦੇ ਮੁੱਦੇ ’ਤੇ ਵਿਵਾਦ ਚੱਲ ਰਿਹਾ ਹੈ ਅਤੇ ਗੁਆਂਢੀ ਸੂਬੇ ਵਿਚ ਵੀ ਹੜਤਾਲ ਹੋਣ ’ਤੇ ਸ਼ਰਾਬ ਦੇ ਸ਼ੌਕੀਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦੂਜੇ ਪਾਸੇ ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਹੜਤਾਲ ਤੋਂ 12 ਦਿਨ ਬਾਅਦ ਗੱਲਬਾਤ ਮੁੜ ਸ਼ੁਰੂ ਹੋਣ ਦੇ ਸੰਕੇਤ ਮਿਲ ਰਹੇ ਹਨ। ਉਨਟਾਰੀਓ ਪਬਲਿਕ ਸਰਵਿਸ ਇੰਪਲੌਈਜ਼ ਯੂਨੀਅਨ ਨੇ ਕਿਹਾ ਕਿ ਗੱਲਬਾਤ ਦੌਰਾਨ ਹੜਤਾਲੀ ਮੁਲਾਜ਼ਮ ਮੋਰਚਿਆਂ ’ਤੇ ਡਟੇ ਰਹਿਣਗੇ ਅਤੇ ਕੋਈ ਸਮਝੌਤਾ ਹੋਣ ਦੀ ਸੂਰਤ ਵਿਚ ਹੀ ਮੋਰਚਾ ਹਟਾਇਆ ਜਾਵੇਗਾ।

ਐਲ.ਸੀ.ਬੀ.ਓ. ਪ੍ਰਬੰਧਕਾਂ ਅਤੇ ਮੁਲਾਜ਼ਮਾਂ ਵਿਚਾਲੇ ਅੱਜ ਹੋਵੇਗੀ ਗੱਲਬਾਤ

ਦੱਸ ਦੇਈਏ ਕਿ ਸ਼ਰਾਬ ਦੇ ਸਟੋਰ ਬੰਦ ਹੋਣ ਕਾਰਨ ਜਿਥੇ ਸੈਰ ਸਪਾਟੇ ਨਾਲ ਸਬੰਧਤ ਉਦਯੋਗ ਪ੍ਰਭਾਵਤ ਹੋ ਰਿਹਾ ਹੈ, ਉਥੇ ਹੀ ਲੋਕਾਂ ਨੂੰ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਵਾਸਤੇ ਵੀ ਸ਼ਰਾਬ ਨਹੀਂ ਮਿਲ ਰਹੀ। ਵੱਖ ਵੱਖ ਉਦਯੋਗਾਂ ਨਾਲ ਸਬੰਧਤ ਨੁਮਾਇੰਦਿਆਂ ਵੱਲੋਂ ਹੜਤਾਲ ਜਲਦ ਤੋਂ ਜਲਦ ਖਤਮ ਕਰਵਾਉਣ ਲਈ ਡਗ ਫੋਰਡ ਸਰਕਾਰ ’ਤੇ ਦਬਾਅ ਪਾਇਆ ਜਾ ਰਿਹਾ ਹੈ।

Tags:    

Similar News