Canada ’ਚ ਹੌਲਨਾਕ accident , ਪੰਜਾਬੀ ਨੌਜਵਾਨ ਦੀ ਮੌ.ਤ

ਕੈਨੇਡਾ ਵਿਚ ਵਾਪਰੇ ਦਰਦਨਾਕ ਹਾਦਸੇ ਦੌਰਾਨ 22 ਸਾਲਾ ਨਵਜੋਤ ਸਿੰਘ ਦਮ ਤੋੜ ਗਿਆ

Update: 2026-01-24 12:22 GMT

ਕੈਲੇਡਨ : ਕੈਨੇਡਾ ਵਿਚ ਵਾਪਰੇ ਦਰਦਨਾਕ ਹਾਦਸੇ ਦੌਰਾਨ 22 ਸਾਲਾ ਨਵਜੋਤ ਸਿੰਘ ਦਮ ਤੋੜ ਗਿਆ। ਨਵਜੋਤ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਅ ਕਿ ਉਨ੍ਹਾਂ ਦਾ ਬੇਟਾ ਸਤੰਬਰ 2023 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਪੜ੍ਹਾਈ ਮੁਕੰਮਲ ਹੋਣ ਮਗਰੋਂ ਵਰਕ ਪਰਮਿਟ ਮਿਲ। ਨਵਜੋਤ ਸਿੰਘ ਮਾਰਖਮ ਸ਼ਹਿਰ ਵਿਚ ਰਹਿ ਰਿਹਾ ਸੀ ਅਤੇ ਕੰਮਕਾਜ ਦੇ ਸਿਲਸਿਲੇ ਵਿਚ ਕੈਲੇਡਨ ਵੱਲ ਜਾਂਦਿਆਂ ਹਾਦਸਾ ਵਾਪਰਿਆ। ਹਰਜਿੰਦਰ ਸਿੰਘ ਮੁਤਾਬਕ ਇਕ ਤੇਜ਼ ਰਫ਼ਤਾਰ ਪਿਕਅੱਪ ਟਰੱਕ ਨੇ ਨਵਜੋਤ ਸਿੰਘ ਦੀ ਕਾਰ ਨੂੰ ਟੱਕਰ ਮਾਰੀ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਹਰਜਿੰਦਰ ਸਿੰਘ ਮੁਤਾਬਕ ਉਨ੍ਹਾਂ ਨੇ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਇਕਲੌਤੇ ਪੁੱਤ ਨੂੰ ਕੈਨੇਡਾ ਭੇਜਿਆ ਅਤੇ ਹੁਣ ਸਭ ਕੁਝ ਖੇਰੂੰ ਖੇਰੂੰ ਹੋ ਚੁੱਕਾ ਹੈ। ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਡਬਲੀਵਾਸ ਮਿੱਡਾਰੋਹੀ ਨਾਲ ਸਬੰਧਤ ਹਰਜਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਦੀ ਦੇਹ ਇੰਡੀਆ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਗਈ ਹੈ।

ਕੈਲੇਡਨ ਦੇ ਹਾਈਵੇਅ 9 ’ਤੇ ਤੇਜ਼ ਰਫ਼ਤਾਰ ਪਿਕਅੱਪ ਟਰੱਕ ਨੇ ਮਾਰੀ ਟੱਕਰ

ਉਧਰ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਕੈਲੇਡਨ ਵਿਖੇ ਹਾਈਵੇਅ 50 ਅਤੇ ਟੌਟਨਮ ਰੋਡ ਦੇ ਵਿਚਾਲੇ ਹਾਈਵੇਅ 9 ’ਤੇ ਦੋ ਗੱਡੀਆਂ ਦੀ ਟੱਕਰ ਦੌਰਾਨ ਇਕ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਓ.ਪੀ.ਪੀ. ਦੀ ਕੈਲੇਡਨ ਡਿਟੈਚਮੈਂਟ ਦੇ ਕਾਂਸਟੇਬਲ ਜੈਜ਼ੀ ਨੋਬਲਮੈਨ ਨੇ ਦੱਸਿਆ ਕਿ ਹਾਦਸੇ ਦੇ ਮੱਦੇਨਜ਼ਰ ਹਾਈਵੇਅ 9 ਨੂੰ ਕਈ ਘੰਟੇ ਬੰਦ ਰੱਖਿਆ ਗਿਆ। ਪੁਲਿਸ ਵੱਲੋਂ ਜਾਨ ਗਵਾਉਣ ਵਾਲੇ ਡਰਾਈਵਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸਸਕੈਚਵਨ ਦੇ ਨਿਰਮਲ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਕਰੜੀ ਮਿਹਨਤ ਕਰਦਿਆਂ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੇ ਯਤਨ ਕਰ ਰਿਹਾ ਸੀ। ਦੂਜੇ ਪਾਸੇ ਇਕਲੌਤੇ ਪੁੱਤ ਦੇ ਸਦੀਵੀ ਵਿਛੋੜੇ ਨੇ ਪੰਜਾਬ ਰਹਿੰਦੇ ਨਵਜੋਤ ਸਿੰਘ ਦੇ ਮਾਪਿਆਂ ਨੂੰ ਕੱਖੋਂ ਹੌਲੇ ਕਰ ਦਿਤਾ। ਉਹ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖਣਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਨਵਜੋਤ ਸਿੰਘ ਦੀ ਦੇਹ ਪੰਜਾਬ ਭੇਜਣ ਅਤੇ ਉਸ ਦੇ ਮਾਪਿਆਂ ਦੀ ਆਰਥਿਕ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।

Tags:    

Similar News