ਉਨਟਾਰੀਓ ਦੇ ਗਰੌਸਰੀ ਸਟੋਰ 18 ਜੁਲਾਈ ਤੋਂ ਵੇਚ ਸਕਣਗੇ ਐਲਕੌਹਲਿਕ ਡ੍ਰਿੰਕਸ

ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਹੜਤਾਲ ਨੂੰ ਵੇਖਦਿਆਂ ਉਨਟਾਰੀਓ ਸਰਕਾਰ ਵੱਲੋਂ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਹੀ ਗਰੌਸਰੀ ਸਟੋਰਾਂ ਨੂੰ ਰੈਡੀ ਟੂ ਡ੍ਰਿੰਕ ਐਲਕੌਹਲਿਕ ਬੈਵਰੇਜਿਜ਼ ਅਤੇ ਬੀਅਰ ਦੇ ਵੱਡੇ ਡੱਬੇ ਵੇਚਣ ਦੀ ਇਜਾਜ਼ਤ ਦੇ ਦਿਤੀ ਗਈ ਹੈ।

Update: 2024-07-16 11:58 GMT

ਟੋਰਾਂਟੋ : ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਹੜਤਾਲ ਨੂੰ ਵੇਖਦਿਆਂ ਉਨਟਾਰੀਓ ਸਰਕਾਰ ਵੱਲੋਂ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਹੀ ਗਰੌਸਰੀ ਸਟੋਰਾਂ ਨੂੰ ਰੈਡੀ ਟੂ ਡ੍ਰਿੰਕ ਐਲਕੌਹਲਿਕ ਬੈਵਰੇਜਿਜ਼ ਅਤੇ ਬੀਅਰ ਦੇ ਵੱਡੇ ਡੱਬੇ ਵੇਚਣ ਦੀ ਇਜਾਜ਼ਤ ਦੇ ਦਿਤੀ ਗਈ ਹੈ। ਗਰੌਸਰੀ ਸਟੋਰ 18 ਜੁਲਾਈ ਤੋਂ ਬੀਅਰ, ਸਾਈਡਰ ਅਤੇ ਵਾਈਨ ਵੇਚ ਸਕਣਗੇ ਜਦਕਿ ਅਸਲ ਵਿਚ ਇਹ ਸ਼ੁਰੂਆਤ 1 ਅਗਸਤ ਤੋਂ ਹੋਣੀ ਸੀ।

ਸੂਬਾ ਸਰਕਾਰ ਨੇ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਹੀ ਦਿਤੀ ਹਰੀ ਝੰਡੀ

ਡਗ ਫੋਰਡ ਸਰਕਾਰ ਵੱਲੋਂ ਗਰੌਸਰੀ ਸਟੋਰਾਂ ਨੂੰ ਐਲਕੌਹਲ ਦੀਆਂ ਬੋਤਲਾਂ ਡਿਸਪਲੇਅ ਵਿਚ ਰੱਖਣ ਦੇ ਮਾਮਲੇ ਤਹਿਤ ਵੀ ਢਿੱਲ ਦਿਤੀ ਜਾ ਰਹੀ ਹੈ ਪਰ ਕੁਝ ਹੱਦਾਂ ਲਾਜ਼ਮੀ ਹੋਣਗੀਆਂ। ਸੋਮਵਾਰ ਨੂੰ ਸੂਬਾ ਸਰਕਾਰ ਨੇ ਕਿਹਾ ਕਿ ਬਾਰ ਅਤੇ ਰੈਸਟੋਰੈਂਟ ਮਾਲਕਾਂ ਨੂੰ ਆਪਣੇ ਇਕ ਟਿਕਾਣੇ ਤੋਂ ਦੂਜੇ ਟਿਕਾਣੇ ਤੱਕ ਸ਼ਰਾਬ ਲਿਜਾਣ ਦੀ ਆਰਜ਼ੀ ਇਜਾਜ਼ਤ ਦਿਤੀ ਜਾ ਰਹੀ ਹੈ, ਬਾਸ਼ਰਤੇ ਦੋਹਾਂ ਸਬੰਧਤ ਕਾਰੋਬਾਰੀ ਕੋਲ ਜਾਇਜ਼ ਲਾਇਸੰਸ ਹੋਵੇ ਅਤੇ ਦੋਵੇਂ ਟਿਕਾਣੇ ਉਸ ਦੀ ਮਾਲਕੀ ਅਧੀਨ ਹੋਣ। ਉਧਰ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਸਰਕਾਰ ਦੇ ਨਵੇਂ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮੁਲਜ਼ਮ ਯੂਨੀਅਨ ਦੀ ਆਗੂ ਕੌਲੀਨ ਮੈਕਲਾਓਡ ਨੇ ਕਿਹਾ ਕਿ ਹੜਤਾਲ ਖਤਮ ਕਰਵਾਉਣ ਦੇ ਮਕਸਦ ਨਾਲ ਗੱਲਬਾਤ ਅੱਗੇ ਤੋਰਨ ਦੀ ਬਜਾਏ ਪ੍ਰੀਮੀਅਰ ਡਗ ਫੋਰਡ ਵੱਲੋਂ ਆਪਣਾ ਨੁਕਸਾਨਦੇਹ ਏਜੰਡਾ ਅੱਗੇ ਵਧਾਇਆ ਜਾ ਰਿਹਾ ਹੈ।

ਐਲ.ਸੀ.ਬੀ.ਓ. ਕਾਮਿਆਂ ਦੀ ਹੜਤਾਲ ਨੂੰ ਮੰਨਿਆ ਜਾ ਰਿਹਾ ਕਾਹਲ ਦਾ ਕਾਰਨ

ਯੂਨੀਅਨ ਦਾ ਮੰਨਣਾ ਹੈ ਕਿ ਕਨਵੀਨੀਐਂਸ ਸਟੋਰਾਂ ਜਾਂ ਗਰੌਸਰੀ ਸਟੋਰਾਂ ਰਾਹੀਂ ਐਲਕੌਹਲ ਦੀ ਵਿਕਰੀ ਸਿੱਧੇ ਤੌਰ ’ਤੇ ਐਲ.ਸੀ.ਬੀ.ਓ. ਵਾਸਤੇ ਖਤਰਾ ਪੈਦਾ ਕਰਦੀ ਹੈ। ਕੌਲੀਨ ਮੈਕਲਾਓਡ ਨੇ ਦੋਸ਼ ਲਾਇਆ ਕਿ ਡਗ ਫੋਰਡ ਦੀਆਂ ਨੀਤੀਆਂ ਨਾ ਸਿਰਫ ਐਲ.ਸੀ.ਬੀ.ਓ. ਮੁਲਾਜ਼ਮਾਂ ਦਾ ਰੁਜ਼ਗਾਰ ਪ੍ਰਭਾਵਤ ਕਰ ਰਹੀਆਂ ਹਨ ਸਗੋਂ ਸਰਕਾਰ ਨੂੰ ਹੋਣ ਵਾਲੀ ਆਮਦਨ ਵਿਚ ਕਮੀ ਆਵੇਗੀ। ਮੁਲਾਜ਼ਮ ਆਪਣਾ ਭਵਿੱਖ ਸੁਰੱਖਿਅਤ ਚਾਹੁੰਦੇ ਹਨ ਪਰ ਐਲ.ਸੀ.ਬੀ.ਓ. ਪ੍ਰਬੰਧਕਾਂ ਵੱਲੋਂ ਗੱਲਬਾਤ ਦੇ ਹਾਂਪੱਖੀ ਸੰਕੇਤ ਨਹੀਂ ਦਿਤੇ ਜਾ ਰਹੇ।

Tags:    

Similar News