ਸਰੀ ਦੇ ਮੇਲੇ ਵਿਚ ਗੋਲਡਨ ਸਟਾਰ ਮਲਕੀਤ ਸਿੰਘ ਨੇ ਕਰਵਾਈ ਬੱਲੇ-ਬੱਲੇ
ਕੈਨੇਡਾ ਦੇ ਸਰੀ ਸ਼ਹਿਰ ਵਿਚ ਫਿਊਜ਼ਨ ਮੇਲੇ ਦੌਰਾਨ ਗੋਲਡਨ ਸਟਾਰ ਮਲਕੀਤ ਸਿੰਘ ਨੇ ਬੱਲੇ ਬੱਲੇ ਕਰਵਾ ਦਿਤੀ ਜਿਥੇ ਨੌਜਵਾਨ ਇਕ ਦੂਜੇ ਦੇ ਮੋਢਿਆਂ ’ਤੇ ਚੜ੍ਹ ਕੇ ਸੈਲਫੀਆਂ ਲੈ ਰਹੇ ਸਨ।;
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸਰੀ ਸ਼ਹਿਰ ਵਿਚ ਫਿਊਜ਼ਨ ਮੇਲੇ ਦੌਰਾਨ ਗੋਲਡਨ ਸਟਾਰ ਮਲਕੀਤ ਸਿੰਘ ਨੇ ਬੱਲੇ ਬੱਲੇ ਕਰਵਾ ਦਿਤੀ ਜਿਥੇ ਨੌਜਵਾਨ ਇਕ ਦੂਜੇ ਦੇ ਮੋਢਿਆਂ ’ਤੇ ਚੜ੍ਹ ਕੇ ਸੈਲਫੀਆਂ ਲੈ ਰਹੇ ਸਨ। ਸਰੀ ਸਿਟੀ ਵੱਲੋਂ ਹਰ ਸਾਲ ਕਰਵਾਏ ਜਾਂਦੇ ਮੇਲੇ ਦੌਰਾਨ ਘਰੇਲੂ ਅਤੇ ਸਜਾਵਟੀ ਸਮਾਨ ਖਰੀਦਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਨਜ਼ਰ ਆਈਆਂ।
ਵੱਖ ਵੱਖ ਮੁਲਕਾਂ ਤੋਂ ਪੁੱਜੇ ਹੋਰਨਾਂ ਕਲਾਕਾਰਾਂ ਵੱਲੋਂ ਵੀ ਫਨ ਦਾ ਮੁਜ਼ਾਹਰਾ
ਮੇਲੇ ਦੌਰਾਨ ਪੰਜਾਬੀ ਰੇਡੀਓ ਰੈਡ ਐਫ.ਐਮ. ਦੇ ਸਹਿਯੋਗ ਨਾਲ ਇਕ ਸਭਿਆਚਾਰਕ ਸ਼ਾਮ ਕਰਵਾਈ ਗਈ ਜਿਸ ਵਿਚ ਇੰਗਲੈਂਡ ਤੋਂ ਪੰਜਾਬੀ ਗਾਇਕ ਮਲਕੀਤ ਸਿੰਘ ਉਚੇਚੇ ਤੌਰ ’ਤੇ ਪੁੱਜੇ ਅਤੇ ਦੇਰ ਰਾਤ ਤੱਕ ਚੋਣਵੇਂ ਗੀਤ ਸਰੋਤਿਆਂ ਅੱਗੇ ਪੇਸ਼ ਕੀਤੇ। ਮਲਕੀਤ ਸਿੰਘ ਨੇ ਜਦੋਂ ‘ਕਾਲੀ ਐਨਕ ਨਾ ਲਾਇਆ ਕਰ ਨੀ’ ਗਾਉਣਾ ਸ਼ੁਰੂ ਕੀਤਾ ਤਾਂ ਕੁਝ ਸਰੋਤਿਆਂ ਨੇ ਕਾਲੀਆਂ ਐਨਕਾਂ ਨਾਲ ਮਾਹੌਲ ਦਿਲਚਸਪ ਬਣਾ ਦਿਤਾ। ਮਲਕੀਤ ਸਿੰਘ ਦੇ ਗੀਤਾਂ ’ਤੇ ਪੰਜਾਬੀਆਂ ਦੇ ਨਾਲ ਗੋਰੇ ਵੀ ਝੂਮਦੇ ਨਜ਼ਰ ਆਏ ਜਦਕਿ ਮੇਲੇ ਦੌਰਾਨ ਹੋਰਨਾਂ ਸਟੇਜਾਂ ’ਤੇ ਲੱਗੀਆਂ ਰੌਣਕਾਂ ਵੀ ਵੇਖਣਯੋਗ ਸਨ। ਮੇਲੇ ਦੌਰਾਨ ਬੱਚਿਆਂ ਦੇ ਮਨੋਰੰਜਨ ਲਈ ਲਾਏ ਕਈ ਕਿਸਮ ਦੇ ਪੰਘੂੜੇ ਅਤੇ ਹੋਰ ਸਾਧਨਾਂ ਰਾਹੀਂ ਬਹੁਗਿਣਤੀ ਬੱਚੇ ਮਸਤੀ ਵਿਚ ਰੁੱਝੇ ਰਹੇ।