ਕੈਨੇਡਾ ਦੇ ਗੁਰਦਵਾਰਾ ਸਾਹਿਬ ਵਿਚ ਗੋਲਕ ਦੇ ਮਸਲੇ ’ਤੇ ਟਕਰਾਅ

ਸਰੀ ਦੇ ਗੁਰਦਵਾਰਾ ਸਾਹਿਬ ਵਿਚ ਗੋਲਕ ਦੀ ਮਾਇਆ ਗਿਣਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਨਾਲ ਸਬੰਧਤ ਵੀਡੀਓ ਸਾਹਮਣੇ ਆਈ ਹੈ

Update: 2025-04-17 12:17 GMT

ਸਰੀ : ਸਰੀ ਦੇ ਗੁਰਦਵਾਰਾ ਸਾਹਿਬ ਵਿਚ ਗੋਲਕ ਦੀ ਮਾਇਆ ਗਿਣਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਨਾਲ ਸਬੰਧਤ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਧਿਰ ਨੂੰ ਦੂਜੀ ਧਿਰ ਉਤੇ ਮਾਇਆ ਗਿਣਨ ਦਾ ਕੰਮ ਜਾਣ-ਬੁੱਝ ਕੇ ਲਟਕਾਉਣ ਦੇ ਦੋਸ਼ ਲਾਉਂਦਿਆਂ ਸੁਣਿਆ ਜਾ ਸਕਦਾ ਹੈ। ਉਚੀ ਆਵਾਜ਼ ਵਿਚ ਬੋਲ ਰਹੇ ਸ਼ਖਸ ਨੂੰ ਕੁਝ ਲੋਕ ਸ਼ਾਂਤ ਕਰਨ ਦਾ ਯਤਨ ਕਰਦੇ ਹਨ ਪਰ ਇਸੇ ਦੌਰਾਨ ਉਹ ਗੋਲੀਆਂ ਚਲਾਉਣ ਦੀ ਧਮਕੀ ਦੇਣ ਵਾਲਿਆਂ ਦਾ ਜ਼ਿਕਰ ਕਰਦਾ ਹੈ।

ਮਾਇਆ ਗਿਣਨ ਦਾ ਕੰਮ ਜਾਣ-ਬੁੱਝ ਕੇ ਲਟਕਾਉਣ ਦੇ ਦੋਸ਼

ਦੂਜੇ ਪਾਸੇ ਖਾਲਸਾ ਸਾਜਨਾ ਦਿਹਾੜੇ ਮੌਕੇ ਸਰੀ ਵਿਖੇ 19 ਅਪ੍ਰੈਲ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦਾ ਖਰਚਾ ਇਸ ਵਾਰ 10 ਲੱਖ ਡਾਲਰ ਤੋਂ ਟੱਪਣ ਦਾ ਅੰਦਾਜ਼ਾ ਲਾਇਆ ਗਿਆ ਹੈ। ਪ੍ਰਬੰਧਕਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੁਰੱਖਿਆ ਲਈ ਤੈਨਾਤ ਕੀਤੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ, ਟ੍ਰੈਫਿਕ ਕੰਟਰੋਲ ਅਤੇ ਸਿਟੀ ਹਾਲ ਦੇ ਖਰਚੇ ਬੇਹੱਦ ਵਧ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੀਰਤਨ ਦੌਰਾਨ ਗੁਰੂ ਦੀ ਗੋਲਕ ਵਿਚ ਅੱਧੀ ਰਕਮ ਵੀ ਇਕੱਤਰ ਨਹੀਂ ਹੁੰਦੀ। ਪ੍ਰਬੰਧਕ ਵੱਲੋਂ ਪਿਛਲੇ ਸਾਲ ਦੀ ਮਿਸਾਲ ਪੇਸ਼ ਕੀਤੀ ਗਏ ਜਦੋਂ 4 ਲੱਖ ਡਾਲਰ ਇਕੱਤਰ ਹੋਏ ਸਨ ਜਦਕਿ ਖਰਚਾ 9.5 ਲੱਖ ਡਾਲਰ ਰਿਹਾ।

Tags:    

Similar News