Desjardins Data Leak Case ‘ਚ Canadian Arrest

ਕੈਨੇਡਾ ਦੀ ਵੱਡੀ ਵਿੱਤੀ ਸੰਸਥਾ ਡੇਸਜਾਰਡਿਨਜ਼ ਗਰੱੁਪ ਦਾ ਡੇਟਾ ਲੀਕ ਮਾਮਲਾ ਕਾਫੀ ਚਰਚਾ ‘ਚ ਰਿਹਾ। ਜਿਸ ਨਾਲ ਕਰੀਬ 10 ਮਿਲੀਅਨ ਗਾਹਕ ਪ੍ਰਭਾਵਿਤ ਹੋਏ ਸਨ ਇਸ ਮਾਮਲੇ ‘ਚ ਹੁਣ ਵੱਡੀ ਕਾਰਵਾਈ ਸਾਹਮਣੇ ਆਈ ਹੈ।ਇਸ ਕੇਸ ‘ਚ ਭਗੌੜੇ ਮੁਲਜ਼ਮ ਨੂੰ ਸਪੇਨ ਤੋਂ ਗ੍ਰਿਫਤਾਰ ਕਰ ਲਿਆ।ਜਿਸ ਦੀ ਪਛਾਣ 40 ਸਾਲ ਦੇ ਜੁਆਨ ਪਾਬਲੋ ਸੇਰਾਨੋ ਵਜੋ ਹੋਈ ਹੈ ਜੋ ਕੈਨੇਡੀਅਨ ਦੱਸਿਆ ਜਾ ਰਿਹਾ। ਇਸ ਬਾਬਤ ਕਿਊਬਿਕ ਸੂਬਾਈ ਪੁਲਿਸ ਵੱਲੋਂ ਜਾਣਕਾਰੀ ਕੀਤੀ ਗਈ ਹੈ।

By :  Vivek
Update: 2026-01-07 12:15 GMT

ਕੈਨੇਡਾ ਦੀ ਵੱਡੀ ਵਿੱਤੀ ਸੰਸਥਾ ਡੇਸਜਾਰਡਿਨਜ਼ ਗਰੱੁਪ ਦਾ ਡੇਟਾ ਲੀਕ ਮਾਮਲਾ ਕਾਫੀ ਚਰਚਾ ‘ਚ ਰਿਹਾ। ਜਿਸ ਨਾਲ ਕਰੀਬ 10 ਮਿਲੀਅਨ ਗਾਹਕ ਪ੍ਰਭਾਵਿਤ ਹੋਏ ਸਨ ਇਸ ਮਾਮਲੇ ‘ਚ ਹੁਣ ਵੱਡੀ ਕਾਰਵਾਈ ਸਾਹਮਣੇ ਆਈ ਹੈ।ਇਸ ਕੇਸ ‘ਚ ਭਗੌੜੇ ਮੁਲਜ਼ਮ ਨੂੰ ਸਪੇਨ ਤੋਂ ਗ੍ਰਿਫਤਾਰ ਕਰ ਲਿਆ।ਜਿਸ ਦੀ ਪਛਾਣ 40 ਸਾਲ ਦੇ ਜੁਆਨ ਪਾਬਲੋ ਸੇਰਾਨੋ ਵਜੋ ਹੋਈ ਹੈ ਜੋ ਕੈਨੇਡੀਅਨ ਦੱਸਿਆ ਜਾ ਰਿਹਾ। ਇਸ ਬਾਬਤ ਕਿਊਬਿਕ ਸੂਬਾਈ ਪੁਲਿਸ ਵੱਲੋਂ ਜਾਣਕਾਰੀ ਕੀਤੀ ਗਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਪੇਨ ਪੁਲਿਸ, ਕਿਊਬਿਕ ਪੁਲਿਸ ਤੇ ਇੰਟਰੋਲ ਦੀ ਸਾਂਝੀ ਕਾਰਵਾਈ ਦੌਰਾਨ ਜੁਆਨ ਪਾਬਲੋ ਸੇਰਾਨੋ ਦੀ ਗ੍ਰਿਫਤਾਰੀ ਹੋਈ ਹੈ। ਸੇਰਾਨੋ ਜੋ ਜੂਨ 2024 ਤੋਂ ਪੁਲਿਸ ਨੂੰ ਲੋੜੀਂਦਾ ਸੀ।ਸੇਰਾਨੋ ‘ਤੇ ਦੋਸ਼ ਹੈ ਕਿ ਉਸ ਨੇ ਚੋਰੀ ਕੀਤਾ ਡਾਟਾ ਕੰਪਨੀ ਦੇ ਇੱਕ ਸਾਬਕਾ ਕਰਮਚਾਰੀ ਤੋਂ ਖਰੀਦਿਆ ਤੇ ਉਸ ਨੂੰ ਵੱਖ-ਵੱਖ ਧੋਖਾਧੜੀ ਦੀਆਂ ਕਾਰਵਾਈ ਲਈ ਵਰਤਿਆ ਗਿਆ। ਜਿਸ ਨਾਲ ਕਰੀਬੀ 9.7 ਮਿਲੀਅਨ ਗਾਹਕ ਪ੍ਰਭਾਵਿਤ ਹੋਏ ਸਨ।ਇਹ ਕੋਈ ਹੈਕ ਨਹੀਂ ਸੀ ਜਿਵੇਂ ਜ਼ਿਆਦਾਤਰ ਲੋਕ ਸੋਚਦੇ ਸਨ।ਇਹ ਸੋਚੀ ਸਮਝੀ ਸਾਜਿਸ਼ ਸੀ ਇਸ ਦੇ ਬਾਰੇ ਸਾਈਬਰ ਸੁਰੱਖਿਆ ਮਾਹਰ ਟੈਰੀ ਕਟਲਰ ਨੇ ਗਲੋਬਲ ਨਿਊਜ਼ ਨਾਲ ਜਾਣਕਾਰੀ ਸਾਂਝੀ ਕੀਤੀ।

ਫੜੇ ਗਏ ਦੋਸ਼ੀ ਸੇਰਾਨੋ ਖਿਲਾਫ ਇੰਟਰਪੋਲ ਤੇ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ।ਦੁਨੀਆ ਦੇ ਵੱਖ ਵੱਖ ਮੁਲਕਾਂ ਦੀ ਪੁਲਿਸ ਤੋਂ ਸਹਿਯੋਗ ਮੰਗਿਆ ਗਿਆ ਸੀ।ਕਿਊਬਿਕ ਪੁਲਿਸ ਦਾ ਕਹਿਣਾ ਕਿ ਸੇਰਾਨੋ ਬੇਹੱਦ ਸ਼ਾਤਰ ਭਗੌੜਿਆ ਵਿੱਚੋਂ ਇੱਕ ਸੀ।ਉਹ ਫਿਲਹਾਲ ਸਪੇਨ ਪੁਲਿਸ ਦੀ ਹਿਰਾਸਤ ਵਿੱਚ ਰਹੇਗਾ ਜਦੋਂ ਤੱਕ ਉਸ ਨੂੰ ਕੈਨੇਡਾ ਵਾਪਸ ਭੇਜਣ ਲਈ ਹਵਾਲਗੀ ਦੀ ਕਾਰਵਾਈ ਸ਼ੁਰੂ ਨਹੀਂ ਹੋ ਜਾਂਦੀ ਤੇ ਉਸ ਨੂੰ ਗ੍ਰਾਹਕਾਂ ਦੀ ਪਛਾਣ ਚੋਰੀ ਕਰਨ ਤੇ ਹਜ਼ਾਰਾਂ ਡਾਲਰ ਦੀ ਧੋਖਾਧੜੀ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਖੁਫੀਆ ਏਜੰਸੀ ਨੇ ਇਸ ਗ੍ਰਿਫਤਾਰੀ ਲਈ ਸਪੈਨਿੰਸ਼ ਅਧਿਕਾਰੀਆਂ, ਇੰਟਰਪੋਲ ਤੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਹਿਯੋਗੀਆਂ ਦੀ ਸ਼ਲਾਘਾ ਕੀਤੀ ਹੈ। ਇਥੇ ਤੁਹਾਨੂੰ ਦੱਸ ਦਈਏ ਕਿ ਡੇਸਜਾਰਡਿਨਜ਼ ਡੇਟਾ ਚੋਰੀ ਦਾ ਪਹਿਲੀ ਵਾਰ ਖੁਲਾਸਾ 2019 ਦੇ ਵਿੱਚ ਹੋਇਆ ਸੀ ਜਿਸ ਦੌਰਾਨ ਲੱਖਾਂ ਗ੍ਰਾਹਕਾਂ ਦੀ ਨਿੱਜੀ ਜਾਣਕਾਰੀ ਲੀਕ ਹੋ ਗਈ ਸੀ। ਤੇ ਇਸ ਨੰੁ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਨਿੱਜਤਾ ਦੀ ਉਲੰਘਣਾ ਮੰਨੀ ਜਾ ਰਹੀ ਹੈ।ਇਸ ਕੇਸ ਵਿੱਚ ਕਈ ਮੁਲਜ਼ਮਾਂ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੱੁਕੀ ਹੈ।

Tags:    

Similar News