Canada News: ਕੈਨੇਡਾ ਵਿੱਚ ਸਿੱਖ ਨੇ ਵਧਾਇਆ ਪੰਜਾਬੀਆਂ ਦਾ ਮਾਣ, ਕੀਤਾ ਅਜਿਹਾ ਕੰਮ, ਹੋ ਰਹੀ ਤਾਰੀਫ਼
ਕੈਲਗਰੀ ਵਿੱਚ ਸਿੱਖ ਟੈਕਸੀ ਡਰਾਈਵਰ ਨੇ ਕਰਵਾਇਆ ਮਹਿਲਾ ਦਾ ਜਣੇਪਾ
Hardeep Singh Toor Helped In Delivery Calgary: ਕੈਨੇਡਾ ਵਿੱਚ ਇੱਕ ਹੋਰ ਸਿੱਖ ਵਿਅਕਤੀ ਨੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਹਰਦੀਪ ਸਿੰਘ ਤੂਰ ਨਾਮ ਦਾ ਇਹ ਸ਼ਖ਼ਸ ਪੇਸ਼ੇ ਤੋਂ ਟੈਕਸੀ ਡ੍ਰਾਈਵਰ ਹੈ। ਇਹ ਮਾਮਲਾ ਇਸੇ ਨਾਲ ਜੁੜਿਆ ਹੋਇਆ ਹੈ। ਦਰਅਸਲ, ਤੂਰ ਨੇ ਇੱਕ ਮਹਿਲਾ ਦੀ ਜਣੇਪਾ ਕਰਾਉਣ ਵਿੱਚ ਮਦਦ ਕੀਤੀ ਹੈ।
ਜਾਣਕਾਰੀ ਦੇ ਮੁਤਾਬਕ ਸ਼ਨੀਵਾਰ ਦੀ ਤੂਫ਼ਾਨੀ ਰਾਤ ਹਰਦੀਪ ਸਿੰਘ ਤੂਰ ਇੱਕ ਮਹਿਲਾ ਨੂੰ ਟੈਕਸੀ 'ਤੇ ਹਸਪਤਾਲ ਲੈਕੇ ਚੱਲਿਆ ਸੀ। ਰਸਤੇ ਵਿੱਚ ਮਹਿਲਾ ਨੂੰ ਜਣੇਪੇ ਦਾ ਦਰਦ ਸ਼ੁਰੂ ਹੋਇਆ। ਹਸਪਤਾਲ ਹਾਲੇ ਦੂਰ ਸੀ ਅਤੇ ਬਾਹਰ ਤਾਪਮਾਨ ਮਾਈਨਸ 23 ਡਿਗਰੀ ਸੀ, ਜਿਸ ਕਰਕੇ ਬਾਹਰ ਨਿਕਲਣ ਜਾਂ ਕਿਸੇ ਬਾਹਰਲੇ ਸ਼ਖ਼ਸ ਤੋਂ ਮਦਦ ਲੈਣ ਦਾ ਵੀ ਸਮਾਂ ਨਹੀਂ ਸੀ, ਤਾਂ ਤੂਰ ਨੇ ਗੱਡੀ ਦੀ ਪਿਛਲੀ ਸੀਟ 'ਤੇ ਹੀ ਔਰਤ ਦਾ ਜਣੇਪਾ ਕਰਾਉਣ ਵਿੱਚ ਮਦਦ ਕੀਤੀ। ਆਖ਼ਰ ਥੋੜੀ ਦੇਰ ਬਾਅਦ ਜਦੋਂ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਟੈਕਸੀ ਡਰਾਈਵਰ ਹਰਦੀਪ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਮਹਿਲਾ ਨੇ ਇੱਕ ਲੜਕੀ ਨੂੰ ਜਨਮ ਦਿਤਾ ਅਤੇ ਮਹਿਲਾ ਤੇ ਉਸ ਦੀ ਬੱਚੀ ਦੋਵੇਂ ਸਹੀ ਸਲਮਾਤ ਅਤੇ ਸਿਹਤਮੰਦ ਹਨ। ਇਸ ਦੇ ਨਾਲ ਨਾਲ ਹੀ ਬੱਚੀ ਦੇ ਪਿਤਾ ਨੇ ਹਰਦੀਪ ਸਿੰਘ ਦਾ ਧੰਨਵਾਦ ਪ੍ਰਗਟਾਇਆ। ਇਸ ਦੇ ਨਾਲ ਹੀ ਹਰਦੀਪ ਸਿੰਘ ਤੂਰ ਦੇ ਇਸ ਨੇਕ ਕਾਰਜ ਤੋਂ ਬਾਅਦ ਕੈਨੇਡਾ ਵਿੱਚ ਪੰਜਾਬੀਆਂ ਦੀ ਇੱਜ਼ਤ ਹੋਰ ਵਧ ਗਈ ਹੈ।