ਕੈਨੇਡਾ ਵੱਲੋਂ ਅਮਰੀਕਾ ਵਿਚ ਬਣੀਆਂ ਕਾਰਾਂ ’ਤੇ 25 ਫੀ ਸਦੀ ਟੈਰਿਫਸ

ਡੌਨਲਡ ਟਰੰਪ ਦੀਆਂ ਟੈਰਿਫਸ ਦੇ ਜਵਾਬ ਵਿਚ ਕੈਨੇਡਾ ਵੱਲੋਂ ਅਮਰੀਕਾ ਵਿਚ ਬਣੀਆਂ ਕਾਰਾਂ ਉਤੇ 25 ਫੀ ਸਦੀ ਟੈਕਸ ਲਾਉਣ ਦਾ ਐਲਾਨ ਕੀਤਾ ਗਿਆ ਹੈ;

Update: 2025-04-04 11:51 GMT
ਕੈਨੇਡਾ ਵੱਲੋਂ ਅਮਰੀਕਾ ਵਿਚ ਬਣੀਆਂ ਕਾਰਾਂ ’ਤੇ 25 ਫੀ ਸਦੀ ਟੈਰਿਫਸ
  • whatsapp icon

ਔਟਵਾ : ਡੌਨਲਡ ਟਰੰਪ ਦੀਆਂ ਟੈਰਿਫਸ ਦੇ ਜਵਾਬ ਵਿਚ ਕੈਨੇਡਾ ਵੱਲੋਂ ਅਮਰੀਕਾ ਵਿਚ ਬਣੀਆਂ ਕਾਰਾਂ ਉਤੇ 25 ਫੀ ਸਦੀ ਟੈਕਸ ਲਾਉਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੌਂ ਨੇ ਅਮਰੀਕਾ ਵਿਚ ਸਾਰੇ ਨਿਵੇਸ਼ ਰੋਕ ਦਿਤੇ ਹਨ ਅਤੇ ਯੂੂਰਪੀ ਯੂਨੀਅਨ ਤੋਂ 20 ਫੀ ਸਦੀ ਟੈਰਿਫਸ ਹਟਾਉਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਦੂਜੇ ਪਾਸੇ ਭਾਰਤ ਸਰਕਾਰ ਦਾ ਕਹਿਣਾ ਹੈ ਟਰੰਪ ਦੀਆਂ ਟੈਰਿਫਸ ਕੋਈ ਵੱਡਾ ਝਟਕਾ ਨਹੀਂ ਅਤੇ ਇਨ੍ਹਾਂ ਦੇ ਰਲੇ-ਮਿਲੇ ਸਿੱਟੇ ਸਾਹਮਣੇ ਆ ਸਕਦੇ ਹਨ। ਮਿਸਾਲ ਵਜੋਂ ਭਾਰਤੀ ਫਾਰਮਾ ਸੈਕਟਰ ਨੂੰ ਫਾਇਦਾ ਹੋਣ ਦੇ ਆਸਾਰ ਹਨ ਜਦਕਿ ਚੀਨ ਉਤੇ ਮੋਟੀਆਂ ਟੈਰਿਫਸ ਦਾ ਫਾਇਦਾ ਭਾਰਤ ਦੇ ਇਲੈਕਟ੍ਰਾਨਿਕ ਸੈਕਟਰ ਨੂੰ ਹੋ ਸਕਦਾ ਹੈ।

ਫਰਾਂਸ ਨੇ ਅਮਰੀਕਾ ਵਿਚ ਸਾਰੇ ਨਿਵੇਸ਼ ਰੋਕੇ

ਇਨ੍ਹਾਂ ਦੋਹਾਂ ਖੇਤਰਾਂ ਵਿਚ ਭਾਰਤ ਵੱਲੋਂ ਅਮਰੀਕਾ ਨੂੰ 24 ਅਰਬ ਡਾਲਰ ਦੀਆਂ ਵਸਤਾਂ ਭੇਜੀਆਂ ਜਾਂਦੀਆਂ ਹਨ ਅਤੇ ਆਰਥਿਕ ਮਾਹਰ ਭਾਰਤ ਨੂੰ ਫਾਇਦੇ ਵਿਚ ਦੱਸ ਰਹੇ ਹਨ। ਇਸੇ ਤਰ੍ਹਾਂ ਰੈਡੀਮੇਡ ਕੱਪੜਿਆਂ ਅਤੇ ਟੈਕਸਟਾਈਲ ਸੈਕਟਰ ਵਿਚ ਭਾਰਤ ਦੇ ਵਿਰੋਧੀਆਂ ਬੰਗਲਾਦੇਸ਼ ਉਤੇ 37 ਫੀ ਸਦੀ, ਸ੍ਰੀਲੰਕਾ ਉਤੇ 44 ਫੀ ਸਦੀ ਅਤੇ ਵੀਅਤਨਾਮ ਉਤੇ 46 ਫੀ ਸਦੀ ਟੈਕਸ ਲਾਗੂ ਕੀਤਾ ਗਿਆ ਹੈ ਜਿਸ ਦਾ ਸਿੱਧਾ ਫਾਇਦਾ ਭਾਰਤ ਨੂੰ ਹੋਣ ਦੇ ਆਸਾਰ ਹਨ। 3 ਅਰਬ ਡਾਲਰ ਦੇ ਐਕਸਪੋਰਟ ਵਾਲੀ ਭਾਰਤੀ ਗਾਰਮੈਂਟ ਸੈਕਟਰ ਨੂੰ ਅਮਰੀਕਾ ਤੋਂ ਨਵੇਂ ਆਰਡਰ ਮਿਲ ਸਕਦੇ ਹਨ।

ਭਾਰਤ ਨੂੰ ਟੈਰਿਫਸ ਦਾ ਨੁਕਸਾਨ ਘੱਟ ਅਤੇ ਫਾਇਦਾ ਵੱਧ ਹੋਣ ਦੇ ਆਸਾਰ

ਜੈਮਜ਼ ਅਤੇ ਜਿਊਲਰੀ ਵਾਲੇ ਪਾਸੇ ਭਾਰਤੀ ਵਪਾਰੀਆਂ ਨੂੰ ਨੁਕਸਾਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਲੂਜ਼ ਡਾਇਮੰਡ ’ਤੇ ਸਿਰਫ 7 ਫੀ ਸਦੀ ਟੈਰਿਫ ਲਗਦਾ ਸੀ ਪਰ ਵਾਧੇ ਮਗਰੋਂ ਇਹ 27 ਫੀ ਸਦੀ ਹੋ ਜਾਵੇਗਾ। ਅਮਰੀਕਾ ਆਪਣੀ ਜ਼ਰੂਰਤ ਦੇ ਗਹਿਣਿਆਂ ਵਿਚੋਂ 30 ਫ਼ੀ ਸਦੀ ਇੰਪੋਰਟ ਭਾਰਤ ਤੋਂ ਕਰਦਾ ਹੈ ਅਤੇ ਤਕਰੀਬਨ 11 ਅਰਬ ਡਾਲਰ ਦੀਆਂ ਵਸਤਾਂ ਭੇਜੀਆਂ ਜਾਂਦੀਆਂ ਹਨ।

Tags:    

Similar News