ਕੈਨੇਡਾ ‘ਚ ਭਾਰਤੀ ਕੌਂਸਲੇਟ ਵਲੋਂ ਲਾਈਫ ਸਰਟੀਫਿਕੇਟ ਦੇਣ ਲਈ ਕੈਂਪ ਲਾਏ ਜਾਣਗੇ

Update: 2024-10-01 20:19 GMT


ਟਰਾਂਟੋ 1 ਅਕਤੂਬਰ (ਹ.ਬ.):-ਭਾਰਤੀ ਕੌਂਸਲੇਟ ਦਫਤਰ ਟਰਾਂਟੋ ਵਲੋਂ ਹਮਦਰਦ ਨੂੰ ਭੇਜੇ ਗਏ ਇਕ ਪ੍ਰੈਸ ਨੋਟ ਵਿਚ ਦੱਸਿਆ ਗਿਆ ਕਿ ਨਵੰਬਰ ਤੇ ਦਸੰਬਰ ਮਹੀਨੇ ਵਿਨੀਪੈਗ, ਮਿਸੀਸਾਗਾ, ਬਰੈਂਪਟਨ, ਹੈਲੀਫੈਕਸ, ਵਿੰਡਸਰ, ਓਕਵਿਲ, ਕਿਚਨਰ, ਕੈਬਰਿਜ, ਸਕਾਰਬਰੋ ਤੇ ਲੰਡਨ ਸ਼ਹਿਰ ਵਿਚ ਭਾਰਤ ਸਰਕਾਰ ਦੇ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਲਈ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਕੈਂਪ ਲਾਏ ਜਾ ਰਹੇ ਹਨ ਜਿਨ੍ਹਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ।

ਕੌਂਸਲੇਟ ਦਫਤਰ ਦੇ ਸੀਨੀਅਰ ਅਧਿਕਾਰੀ ਸ੍ਰੀ ਧੀਰਜ ਪਾਰਖ ਨੇ ਲਾਈਫ ਸਰਟੀਫਿਕੇਟ ਲੈਣ ਵਾਲਿਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਹਰ ਇਕ ਨੂੰ ਨਿੱਜੀ ਤੌਰ ਤੇ ਸ਼ਾਮਿਲ ਹੋਣਾ ਪਵੇਗਾ।ਐਪਲੀਕੇਸ਼ਨ ਭਰ ਕੇ ਉਸ ਦੀ ਇਕ ਡੁਪਲੀਕੇਟ ਕਾਪੀ ਜਮ੍ਹਾ ਕਰਵਾਉਣੀ ਹੋਵੇਗੀ।ਭਾਰਤੀ ਪਾਸਪੋਰਟ ਜਾਂ ਕੈਨੇਡੀਅਨ ਪਾਸਪੋਰਟ ਜਾਂ ਅ ਸੀ ਆਈ ਕਾਰਡ ਦੀ ਅਸਲ ਕਾਪੀ ਨਾਲ ਲਿਆਉਣੀ ਹੋਵੇਗੀ। ਸਰਟੀਫਿਕੇਟ ਦੇਣ ਲਈ ਕੋਈ ਫੀਸ ਨਹੀਂ ਰੱਖੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਜੇ ਕੋਈ ਬਜ਼ੁਰਗ ਮੈਡੀਕਲ ਰੀਜਨ ਕਰਕੇ ਨਿੱਜੀ ਤੌਰ ਤੇ ਸ਼ਾਮਿਲ ਨਹੀਂ ਹੋ ਸਕਦੇ ਤਾਂ ਉਨ੍ਹਾਂ ਨੂੰ ਅਰਜ਼ੀ ਦੇਣੀ ਪਵੇਗੀ ਤਾਂ ਉਹ ਵੀਡੀਓ ਕਾਲ ਰਾਹੀਂ ਸਰਟੀਫਿਕੇਟ ਲੈਣ ਲਈ ਕੌਂਸਲੇਟ ਦਫਤਰ ਨਾਲ ਸੁਆਲਾਂ ਦੇ ਜਵਾਬ ਦੇ ਸਕਦੇ ਹਨ।

Tags:    

Similar News