ਬੌਨੀ ਕਰੌਂਬੀ ਵੱਲੋਂ ਅਸਤੀਫ਼ੇ ਦਾ ਐਲਾਨ

ਉਨਟਾਰੀਓ ਵਿਚ ਲਿਬਰਲ ਪਾਰਟੀ ਦੀ ਆਗੂ ਬੌਨੀ ਕਰੌਂਬੀ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿਤਾ ਹੈ ਅਤੇ ਪੰਜ ਸਾਲ ਵਿਚ ਤੀਜੀ ਲੀਡਰਸ਼ਿਪ ਦੌੜ ਦਾ ਰਾਹ ਪੱਧਰਾ ਹੋ ਗਿਆ ਹੈ

Update: 2025-09-15 13:04 GMT

ਟੋਰਾਂਟੋ : ਉਨਟਾਰੀਓ ਵਿਚ ਲਿਬਰਲ ਪਾਰਟੀ ਦੀ ਆਗੂ ਬੌਨੀ ਕਰੌਂਬੀ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿਤਾ ਹੈ ਅਤੇ ਪੰਜ ਸਾਲ ਵਿਚ ਤੀਜੀ ਲੀਡਰਸ਼ਿਪ ਦੌੜ ਦਾ ਰਾਹ ਪੱਧਰਾ ਹੋ ਗਿਆ ਹੈ। 2023 ਵਿਚ ਲਿਬਰਲ ਆਗੂ ਦਾ ਅਹੁਦਾ ਹਾਸਲ ਕਰਨ ਵਾਲੀ ਮਿਸੀਸਾਗਾ ਦੀ ਸਾਬਕਾ ਮੇਅਰ ਨੇ ਕਿਹਾ ਕਿ ਪਾਰਟੀ ਹਿਤ ਵਿਚ ਇਹੋ ਬਿਹਤਰ ਫੈਸਲਾ ਹੋਵੇਗਾ ਕਿ ਲੀਡਰਸ਼ਿਪ ਦੌੜ ਵੱਲ ਕਦਮ ਵਧਾ ਦਿਤੇ ਜਾਣ। ਹੈਰਾਨੀ ਇਸ ਗੱਲ ਦੀ ਹੈ ਕਿ ਪਾਰਟੀ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ 57 ਫੀ ਸਦੀ ਡੈਲੀਗੇਟਸ ਨੇ ਨਵੀਂ ਲੀਡਰਸ਼ਿਪ ਦੌੜ ਨਾ ਕਰਵਾਉਣ ਦੀ ਹਮਾਇਤ ਕੀਤੀ। ਲਿਬਰਲ ਪਾਰਟੀ ਦਾ ਸੰਵਿਧਾਨ ਕਹਿੰਦਾ ਹੈ ਕਿ 50 ਫੀ ਸਦੀ ਤੋਂ ਵੱਧ ਡੈਲੀਗੇਟਸ ਹਮਾਇਤ ਕਰਨ ਤਾਂ ਆਗੂ ਵਾਸਤੇ ਅਹੁਦਾ ਛੱਡਣਾ ਲਾਜ਼ਮੀ ਨਹੀਂ ਪਰ ਕੁਝ ਪਾਰਟੀ ਮੈਂਬਰ ਲਗਾਤਾਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਰਾਹ ਪੱਧਰਾ

ਬੌਨੀ ਕਰੌਂਬੀ ਨੇ ਮੁਢਲੇ ਤੌਰ ’ਤੇ ਕਿਹਾ ਸੀ ਕਿ ਉਹ ਅਹੁਦਾ ਨਹੀਂ ਛੱਡਣਗੇ ਕਿਉਂਕਿ ਇਸ ਵੇਲੇ ਲੀਡਰਸ਼ਿਪ ਦੌੜ ਪਾਰਟੀ ਨੂੰ ਫਾਇਦੇ ਦੀ ਬਜਾਏ ਨੁਕਸਾਨ ਕਰੇਗੀ ਪਰ ਕੁਝ ਘੰਟੇ ਬਾਅਦ ਹੀ ਉਨ੍ਹਾਂ ਨੇ ਫੈਸਲਾ ਬਦਲ ਦਿਤਾ। ਬੌਨੀ ਕਰੌਂਬੀ ਨੇ ਅਸਤੀਫ਼ੇ ਦਾ ਐਲਾਨ ਕੀਤਾ ਤਾਂ ਪਹਿਲੀ ਟਿੱਪਣੀ ਪ੍ਰੀਮੀਅਰ ਡਗ ਫੋਰਡ ਵੱਲੋਂ ਆਈ ਜਿਨ੍ਹਾਂ ਨੇ ਬਤੌਰ ਐਮ.ਪੀ., ਬਤੌਰ ਮਿਸੀਸਾਗਾ ਦੀ ਮੇਅਰ ਅਤੇ ਲਿਬਰਲ ਪਾਰਟੀ ਦੀ ਆਗੂ ਵਜੋਂ ਸੇਵਾਵਾਂ ਨਿਭਾਉਣ ’ਤੇ ਬੌਨੀ ਕਰੌਂਬੀ ਦਾ ਸ਼ੁਕਰੀਆ ਅਦਾ ਕੀਤਾ। ਡਗ ਫ਼ੋਰਡ ਨੇ ਕਿਹਾ ਕਿ ਸਿਆਸਤ ਵਿਚ ਅਕਸਰ ਹੀ ਨਿਜੀ ਕੁਰਬਾਨੀ ਕਰਨੀ ਪੈਂਦੀ ਹੈ। ਉਮੀਦ ਕਰਦੇ ਹਾਂ ਕਿ ਬੌਨੀ ਕਰੌਂਬੀ ਦੀ ਜ਼ਿੰਦਗੀ ਦਾ ਅਗਲਾ ਅਧਿਆਏ ਬਿਹਤਰ ਹੋਵੇਗਾ। ਦੱਸ ਦੇਈਏ ਕਿ ਫ਼ਰਵਰੀ ਵਿਚ ਹੋਈਆਂ ਉਨਟਾਰੀਓ ਵਿਧਾਨ ਸਭਾ ਚੋਣਾਂ ਮਗਰੋਂ ਲਿਬਰਲ ਪਾਰਟੀ ਦੀ ਪਹਿਲੀ ਸਾਲਾਨਾ ਜਨਰਲ ਮੀਟਿੰਗ ਵਿਚ ਹੀ ਤੂਫਾਨ ਆ ਗਿਆ। ਭਾਵੇਂ ਚੋਣਾਂ ਵਿਚ ਪਾਰਟੀ ਦੀਆਂ ਸੀਟਾਂ 9 ਤੋਂ ਵਧ ਕੇ 14 ਹੋ ਗਈਆਂ ਪਰ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ ਵਿਚ ਸਫ਼ਲ ਨਾ ਹੋ ਸਕੀ ਅਤੇ ਬੌਨੀ ਕਰੌਂਬੀ ਚੋਣ ਜਿੱਤਣ ਵਿਚ ਅਸਫ਼ਲ ਰਹੇ। ਲੀਡਰਸ਼ਿਪ ਦੌੜ ਦੀ ਜ਼ੋਰਦਾਰ ਵਕਾਲਤ ਕਰਨ ਵਾਲਿਆਂ ਵਿਚੋਂ ਇਕ ਨੋਆ ਪਾਰਕਰ ਨੇ ਕਿਹਾ ਕਿ ਬੌਨੀ ਕਰੌਂਬੀ ਨੇ ਪਾਰਟੀ ਵਾਸਤੇ ਬਹੁਤ ਕੁਝ ਕੀਤਾ ਪਰ ਹੁਣ ਨਵੇਂ ਆਗੂ ਦੀ ਜ਼ਰੂਰਤ ਹੈ।

ਉਨਟਾਰੀਓ ਵਿਚ 2020 ਮਗਰੋਂ ਤੀਜੀ ਚੁਣਿਆ ਜਾਵੇਗਾ ਲਿਬਰਲ ਆਗੂ

ਐਤਵਾਰ ਨੂੰ ਪਾਰਟੀ ਦੀ ਕਾਰਜਕਾਰੀ ਕੌਂਸਲ ਵਿਚ ਚੁਣੇ ਗਏ ਨੋਆ ਪਾਰਕਰ ਦਾ ਕਹਿਣਾ ਸੀ ਕਿ ਸੂਬਾ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈ ਅਤੇ ਡਗ ਫੋਰਡ ਨੂੰ ਹਰਾਉਣ ਦੇ ਸਮਰੱਥ ਆਗੂ ਸਾਹਮਣੇ ਆਉਣਾ ਚਾਹੀਦਾ ਹੈ। ਇਸੇ ਦੌਰਾਨ ਉਨਟਾਰੀਓ ਵਿਚ ਲਿਬਰਲ ਪਾਰਟੀ ਦੀ ਪ੍ਰੈਜ਼ੀਡੈਂਟ ਕੈਥਰੀਨ ਮਗੈਰੀ ਨੇ ਕਿਹਾ ਕਿ ਬੌਨੀ ਕਰੌਂਬੀ ਦੀ ਅਗਵਾਈ ਹੇਠ ਹੀ ਪਾਰਟੀ ਨੂੰ ਵਿਧਾਨ ਸਭਾ ਵਿਚ ਧਿਰ ਦਾ ਦਰਜਾ ਮਿਲਿਆ। ਬੌਨੀ ਕਰੌਂਬੀ ਵੱਲੋਂ ਪਾਰਟੀ ਲਈ ਕੀਤੇ ਕੰਮਾਂ ’ਤੇ ਅਸੀਂ ਸਾਰੇ ਉਨ੍ਹਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਸਿਰੇ ਤੋਂ ਲੀਡਰਸ਼ਿਪ ਦੌੜ ਦੇ ਵੇਰਵਿਆਂ ਦਾ ਐਲਾਨ ਜਲਦ ਕਰ ਦਿਤਾ ਜਾਵੇਗਾ।

Tags:    

Similar News