ਬੀ.ਸੀ. ਵਿਧਾਨ ਸਭਾ ਚੋਣਾਂ ਤਹਿਤ ਐਡਵਾਂਸ ਵੋਟਿੰਗ ਅੱਜ ਤੋਂ

ਬੀ.ਸੀ. ਵਿਧਾਨ ਸਭਾ ਚੋਣਾਂ ਲਈ ਐਡਵਾਂਸ ਵੋਟਿੰਗ ਅੱਜ ਤੋਂ ਸ਼ੁਰੂ ਹੋ ਰਹੀ ਹੈ ਜੋ 16 ਅਕਤੂਬਰ ਤੱਕ ਜਾਰੀ ਰਹੇਗੀ।

Update: 2024-10-10 12:01 GMT

ਵੈਨਕੂਵਰ : ਬੀ.ਸੀ. ਵਿਧਾਨ ਸਭਾ ਚੋਣਾਂ ਲਈ ਐਡਵਾਂਸ ਵੋਟਿੰਗ ਅੱਜ ਤੋਂ ਸ਼ੁਰੂ ਹੋ ਰਹੀ ਹੈ ਜੋ 16 ਅਕਤੂਬਰ ਤੱਕ ਜਾਰੀ ਰਹੇਗੀ। ਇਸ ਦੌਰਾਨ 14 ਅਕਤੂਬਰ ਨੂੰ ਥੈਂਕਸਗਿਵਿੰਗ ਡੇਅ ਦੀ ਛੁੱਟੀ ਹੋਣ ਕਾਰਨ ਐਡਵਾਂਸ ਵੋਟਾਂ ਨਹੀਂ ਪਾਈਆਂ ਜਾ ਸਕਣਗੀਆਂ। ਦੂਜੇ ਪਾਸੇ ਤਾਜ਼ਾ ਚੋਣ ਸਰਵੇਖਣ ਵਿਚ ਐਨ.ਡੀ.ਪੀ. ਦਾ ਹੱਥ ਮੁੜ ਉਪਰ ਨਜ਼ਰ ਆ ਰਿਹਾ ਹੈ ਜੋ ਪਿਛਲੇ ਸਮੇਂ ਦੌਰਾਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਤੋਂ ਪੱਛੜਦੀ ਨਜ਼ਰ ਆਈ। ਇਲੈਕਸ਼ਨਜ਼ ਬੀ.ਸੀ. ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ 10 ਅਕਤੂਬਰ, 11 ਅਕਤੂਬਰ, 12 ਅਕਤੂਬਰ, 13 ਅਕਤੂਬਰ, 15 ਅਕਤੂਬਰ ਅਤੇ 16 ਅਕਤੂਬਰ ਨੂੰ ਆਪਣੇ ਨੇੜਲੀ ਲੋਕੇਸ਼ਨ ’ਤੇ ਜਾ ਕੇ ਵੋਟਾਂ ਪਾਈਆਂ ਜਾ ਸਕਦੀਆਂ ਹਨ।

ਤਾਜ਼ਾ ਚੋਣ ਸਰਵੇਖਣ ਵਿਚ ਐਨ.ਡੀ.ਪੀ. ਦਾ ਹੱਥ ਉਪਰ ਹੋਇਆ

ਲੋਕੇਸ਼ਨ ਪਤਾ ਕਰਨ ਵਾਸਤੇ ਇਲੈਕਸ਼ਨਜ਼ ਬੀ.ਸੀ. ਨੂੰ 1800 661 8683 ’ਤੇ ਕਾਲ ਕੀਤੀ ਜਾ ਸਕਦੀ ਹੈ। ਇਲੈਕਸ਼ਨਜ਼ ਬੀ.ਸੀ. ਨੇ ਅੱਗੇ ਕਿਹਾ ਕਿ ਵੋਟ ਕਿਥੇ ਪਾਈ ਜਾਵੇ, ਉਤੇ ਚਾਨਣਾ ਪਾਉਂਦੇ ਕਾਰਡ ਸਾਰੇ ਰਸਿਟਰਡ ਵੋਟਰਾ ਨੂੰ ਭੇਜੇ ਜਾ ਚੁੱਕੇ ਹਨ। ਵੋਟ ਪਾਉਣ ਤੋਂ ਪਹਿਲਾਂ ਵੋਟਰਾਂ ਨੂੰ ਸ਼ਨਾਖਤ ਦਾ ਸਬੂਤ ਪੇਸ਼ ਕਰਨਾ ਹੋਵੇਗਾ ਜਿਸ ਵਿਚ ਸਬੰਧਤ ਸ਼ਖਸ ਦੀ ਤਸਵੀਰ ਵੀ ਲੱਗੀ ਹੋਵੇ। ਵੋਟਾਂ ਵਾਲਾ ਦਿਨ 19 ਅਕਤੂਬਰ ਹੈ ਅਤੇ ਉਸ ਦਿਨ ਦੇਰ ਰਾਤ ਤੱਕ ਨਤੀਜੇ ਵੀ ਸਾਹਮਣੇ ਆ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਇਸ ਵਾਰ ਬੀ.ਸੀ. ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਮੂਲ ਦੇ 27 ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਮੈਦਾਨ ਵਿਚ ਹਨ।

Tags:    

Similar News